ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ’ਚ ਤਿਰੰਗਾ ਝੰਡਾ ਲਹਿਰਾਇਆ, ਇਸ ਮੌਕੇ ਉਨ੍ਹਾਂ 3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਵੱਡੇ ਤੋਹਫ਼ਾ ਦਿੰਦਿਆ ਨਿਯੁਕਤੀ ਪੱਤਰ ਸੌਂਪੇ।
Trending Photos
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਲੁਧਿਆਣਾ ’ਚ ਤਿਰੰਗਾ ਝੰਡਾ ਲਹਿਰਾਇਆ, ਇਸ ਮੌਕੇ ਉਨ੍ਹਾਂ 3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਵੱਡੇ ਤੋਹਫ਼ਾ ਦਿੰਦਿਆ ਨਿਯੁਕਤੀ ਪੱਤਰ ਸੌਂਪੇ।
ਲੁਧਿਆਣਾ ਦੇ ਸਫ਼ਾਈ ਕਰਮਚਾਰੀਆਂ ਨੂੰ ਆਜ਼ਾਦੀ ਦਾ ਤੋਹਫ਼ਾ
ਮੁੱਖ ਮੰਤਰੀ ਨੇ ਭਾਸ਼ਣ ਦੌਰਾਨ ਦੱਸਿਆ ਕਿ ਲੁਧਿਆਣਾ ਦੀ ਮਿਊਂਸੀਪਲ ਕਾਰਪੋਰੇਸ਼ਨ ’ਚ 3600 ਸਫ਼ਾਈ ਕਰਮਚਾਰੀ ਠੇਕੇ ’ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਹੁਣ ਪੰਜਾਬ ਸਰਕਾਰ ਵਲੋਂ ਪੱਕਾ (ਰੈਗੂਲਰ) ਕਰ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦੀ ਹਾਲੇ ਸੰਕੇਤਕ ਤੌਰ ’ਤੇ ਸ਼ੁਰੂਆਤ ਕੀਤੀ ਗਈ ਹੈ, ਆਉਣ ਵਾਲੇ ਦਿਨਾਂ ’ਚ ਬਾਕੀ ਰਹਿੰਦੇ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਪੱਤਰ ਜਾਰੀ ਕੀਤੇ ਜਾਣਗੇ।
ਇਸ ਸਬੰਧੀ ਬਕਾਇਦਾ ਆਮ ਆਦਮੀ ਪਾਰਟੀ ਦੇ ਟਵਿੱਟਰ ਅਕਾਊਂਟ ’ਤੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ’ਚ ਲਿਖਿਆ ਗਿਆ ਲੁਧਿਆਣਾ ਦੇ ਸਫ਼ਾਈ ਕਰਮਚਾਰੀਆਂ ਨੂੰ CM ਭਗਵੰਤ ਮਾਨ ਵਲੋਂ ਆਜ਼ਾਦੀ ਦਾ ਤੋਹਫ਼ਾ।
ਲੁਧਿਆਣਾ ਦੇ ਸਫਾਈ ਕਰਮਚਾਰੀਆਂ ਨੂੰ CM @BhagwantMann ਜੀ ਨੇ ਦਿੱਤਾ ਆਜ਼ਾਦੀ ਦਾ ਤੋਹਫ਼ਾ
3600 ਕੱਚੇ ਸਫਾਈ ਕਰਮਚਾਰੀਆਂ ਨੂੰ ਦਿੱਤੇ ਪੱਕੇ ਨਿਯੁਕਤੀ ਪੱਤਰ
ਆਉਣ ਵਾਲੇ ਸਮੇਂ ‘ਚ ਬਾਕੀ ਜ਼ਿਲ੍ਹਿਆਂ ਦੇ ਸਫਾਈ ਕਰਮਚਾਰੀ ਵੀ ਪੱਕੇ ਕਰੇਗੀ ਮਾਨ ਸਰਕਾਰ pic.twitter.com/ipNyCbTMML
— AAP Punjab (@AAPPunjab) August 15, 2022
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚ ਸਾਰੀਆਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ’ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰੇਗੀ। ਉਨਾਂ ਕਿਹਾ ਕਿ ਇਸ ਪਰਉਪਕਾਰ ਦੇ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਇਨ੍ਹਾਂ ਮੁਲਾਜ਼ਮਾਂ ਨਾਲ ਚੱਟਾਨ ਦੀ ਤਰ੍ਹਾਂ ਨਾਲ ਖੜ੍ਹੀ ਹੈ ਤੇ ਉਨ੍ਹਾਂ ਭਲਾਈ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ।