Women Protest: ਬੀਬੀਐਮਬੀ ਦੀ ਸਰਕਾਰੀ ਰਿਹਾਇਸ਼ੀ ਕਾਲੋਨੀ ਦੇ ਮਕਾਨਾਂ ਦੀ ਖਸਤਾ ਹਾਲਤ ਹੋਣ ਕਾਰਨ ਬੀਤੇ ਦਿਨ ਮੀਂਹ ਪੈਣ ਮਗਰੋਂ ਛੱਤਾਂ ਚੋਣ ਲੱਗ ਪਈਆਂ। ਇਸ ਕਾਰਨ ਉਥੇ ਰਹਿੰਦੀਆਂ ਸੁਆਣੀਆਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ।
Trending Photos
Women Protest: ਪਿਛਲੇ ਦਿਨੀਂ ਦੇਰ ਰਾਤ ਪਏ ਮੀਂਹ ਕਾਰਨ ਬੀਬੀਐਮਬੀ ਦੇ ਸਰਕਾਰੀ ਮਕਾਨਾਂ ਦੀਆਂ ਛੱਤਾਂ ਚੋਣ ਮਗਰੋਂ ਘਰਾਂ ਵਿੱਚ ਪਾਣੀ ਵੜ ਗਿਆ, ਜਿਸ ਕਾਰਨ ਸਰਕਾਰੀ ਮਕਾਨਾਂ ਵਿੱਚ ਰਹਿਣ ਵਾਲੇ ਮੁਲਾਜ਼ਮਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸ਼ੁੱਕਰਵਾਰ ਨੂੰ ਬੀਬੀਐਮਬੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਔਰਤਾਂ ਨੇ ਭਾਖੜਾ ਡੈਮ ਡਿਊਟੀ ’ਤੇ ਜਾ ਰਹੀਆਂ ਬੀਬੀਐਮਬੀ ਮੁਲਾਜ਼ਮਾਂ ਦੀਆਂ ਬੱਸਾਂ ਨੂੰ ਨੰਗਲ-ਭਾਖੜਾ ਮੁੱਖ ਮਾਰਗ ’ਤੇ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਬੀਬੀਐਮਬੀ ਪਾਵਰ ਵਿੰਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਔਰਤਾਂ ਇੰਨੇ ਗੁੱਸੇ ਵਿੱਚ ਸਨ ਕਿ ਉਹ ਕਿਸੇ ਵੀ ਅਧਿਕਾਰੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ ਅਤੇ ਜਦੋਂ ਵਿਭਾਗ ਦੇ ਅਧਿਕਾਰੀ ਮਿੰਨਤਾਂ ਕਰਨ ਅਤੇ ਮਨਾਉਣ ਲਈ ਆਏ ਕਿ ਜਲਦੀ ਹੀ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤਾਂ ਔਰਤਾਂ ਨੇ ਪ੍ਰਦਰਸ਼ਨ ਖਤਮ ਕਰ ਦਿੱਤਾ ਅਤੇ ਵਿਭਾਗ ਦੇ ਕਰਮਚਾਰੀ ਆਪਣੀ-ਆਪਣੀ ਡਿਊਟੀ ਲਈ ਰਵਾਨਾ ਹੋ ਗਏ।
ਬੀਬੀਐਮਬੀ ਮੈਨੇਜਮੈਂਟ ਵੱਲੋਂ ਆਪਣੇ ਮੁਲਾਜ਼ਮਾਂ ਲਈ ਬਣਾਈ ਗਈ ਰਿਹਾਇਸ਼ੀ ਕਲੋਨੀ ਡੱਬਲ ਐੱਚ.ਈ.ਬੀ. ਵਿੱਚ ਰਹਿੰਦੀਆਂ ਮੁਲਾਜ਼ਮਾਂ ਦੀਆਂ ਔਰਤਾਂ ਨੇ ਅੱਜ ਭਾਖੜਾ ਡਿਊਟੀ 'ਤੇ ਤਾਇਨਾਤ ਬੀਬੀਐੱਮਬੀ ਮੁਲਾਜ਼ਮਾਂ ਦੀਆਂ ਬੱਸਾਂ ਨੂੰ ਨੰਗਲ-ਭਾਖੜਾ ਮੁੱਖ ਮਾਰਗ ਉਪਰ ਰੋਕ ਕੇ ਬੀਬੀਐੱਮਬੀ ਖਿਲਾਫ਼ ਨਾਅਰੇਬਾਜ਼ੀ ਕੀਤੀ।
ਔਰਤਾਂ ਇੰਨੇ ਗੁੱਸੇ ਵਿੱਚ ਸਨ ਕਿ ਉਹ ਕਿਸੇ ਵੀ ਅਧਿਕਾਰੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਔਰਤਾਂ ਨੇ ਦੱਸਿਆ ਕਿ ਦੇਰ ਰਾਤ ਹੋਈ ਬਾਰਿਸ਼ ਦਾ ਸਾਰਾ ਪਾਣੀ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਤੋਂ ਰਸੋਈ ਤੱਕ ਦਾਖ਼ਲ ਹੋ ਗਿਆ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਪਰ ਕੋਈ ਵੀ ਹੱਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਿਆ ਕਾਂਗਰਸ ਪਾਰਟੀ ਦਾ ਸਮਰਥਨ, ਜਾਣੋ ਪੂਰਾ ਮਾਮਲਾ
ਦੂਜੇ ਪਾਸੇ ਮਾਮਲਾ ਗਰਮਾਉਂਦਾ ਦੇਖ ਵਿਭਾਗ ਦੇ ਆਰ.ਏ ਪ੍ਰਵੀਨ ਕੁਮਾਰ ਹੋਰ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚੇ ਤਾਂ ਔਰਤਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨੀ ਬਾਰੇ ਦੱਸਿਆ ਅਤੇ ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਤੁਹਾਡੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਫਿਰ ਔਰਤਾਂ ਨੇ ਧਰਨਾ ਸਮਾਪਤ ਕਰ ਦਿੱਤਾ ਤੇ ਵਿਭਾਗ ਦੇ ਕਰਮਚਾਰੀ ਆਪਣੀ ਡਿਊਟੀ 'ਤੇ ਰਵਾਨਾ ਹੋ ਗਏ ਅਤੇ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਹੋਇਆ ਇਹ ਧਰਨਾ ਸਵੇਰੇ 9 ਵਜੇ ਸਮਾਪਤ ਹੋਇਆ।
ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ! ਫਰਜ਼ੀ ਆਈਡੀ ਨਾਲ ਜੁੜੇ ਲੱਖਾਂ ਸਿਮ ਕਾਰਡ ਕੀਤੇ ਬਲਾਕ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ