Amritsar News: ਅੰਮ੍ਰਿਤਸਰ ਦੇ ਰਹਿਣ ਵਾਲੇ ਪਿਓ ਤੇ ਧੀ ਨੇ ਦੁਨੀਆਂ ਭਰ 'ਚ ਆਪਣੇ ਆਰਟ ਦੇ ਨਾਲ ਕੀਤਾ ਨਾਮ ਰੋਸ਼ਨ
Advertisement
Article Detail0/zeephh/zeephh2587185

Amritsar News: ਅੰਮ੍ਰਿਤਸਰ ਦੇ ਰਹਿਣ ਵਾਲੇ ਪਿਓ ਤੇ ਧੀ ਨੇ ਦੁਨੀਆਂ ਭਰ 'ਚ ਆਪਣੇ ਆਰਟ ਦੇ ਨਾਲ ਕੀਤਾ ਨਾਮ ਰੋਸ਼ਨ

Amritsar News:  ਅੰਮ੍ਰਿਤਸਰ ਦੀ ਰਹਿਣ ਵਾਲੀ ਧੀ ਨੇ ਤਿੰਨ ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਤੋਂ ਸਿੱਖਿਆ ਲੈਂਦੇ ਹੋਏ ਇਸ ਕਲਾ ਨੂੰ ਸਿੱਖਿਆ ਅਤੇ ਦੁਨੀਆ ਪਰ ਚ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਓਸ ਵੱਲੋ ਕਈ ਸਟੇਟ ਐਵਾਰਡ ਤੇ ਨੈਸ਼ਨਲ ਐਵਾਰਡ ਹਾਸਲ ਕੀਤੇ।

 

 

Amritsar News: ਅੰਮ੍ਰਿਤਸਰ ਦੇ ਰਹਿਣ ਵਾਲੇ ਪਿਓ ਤੇ ਧੀ ਨੇ ਦੁਨੀਆਂ ਭਰ 'ਚ ਆਪਣੇ ਆਰਟ ਦੇ ਨਾਲ ਕੀਤਾ ਨਾਮ ਰੋਸ਼ਨ

Amritsar News/ਭਰਤ ਸ਼ਰਮਾ:  ਅਕਸਰ ਅਸੀਂ ਡਰਾਇੰਗ ਦੇਖਦੇ ਹਾਂ ਪਰ ਜੋ ਡਰਾਇੰਗ ਇਸ ਧੀ ਵੱਲੋਂ ਕੀਤੀ ਜਾਂਦੀ ਹੈ ਉਸ ਡਰਾਇੰਗ ਦੇ ਵਿੱਚ ਜਿਹੜੀ ਚਿੱਤਰਕਾਰੀ ਕੀਤੀ ਜਾਂਦੀ ਹੈ ਉਹ ਚਿੱਤਰਕਾਰੀ ਆਪਣੇ ਆਪ ਦੇ ਵਿੱਚ ਅਲੱਗ ਜਜ਼ਬਾਤ ਰੱਖਦੀ ਹੈ ਜੋ ਕਿ ਸੋਚਣ 'ਤੇ ਮਜਬੂਰ ਕਰਦੀ ਹੈ ਕਿ ਇਹ ਤਸਵੀਰ ਬਿਆਨ ਕੀ ਕਰ ਰਹੀ ਹੈ ਇਸ ਮੌਕੇ ਇੰਦਰਪ੍ਰੀਤ ਕੌਰ ਜਿਸਦੀ ਉਮਰ 26 ਸਾਲ ਦੀ ਹੈ ਉਸਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਕਿਹਾ ਕਲਾ ਅਪਣੇ ਪਿਤਾ ਕੋਲੋ ਸਿਖੀ ਸੀ ਉਸਦੇ ਪਿਤਾ ਓਸਨੂੰ ਗਾਈਡ ਕਰਦੇ ਰਹੇ ਹਨ ਤਾਂ ਅੱਜ ਜੋ ਉਹ ਇਸ ਮੁਕਾਮ ਉੱਤੇ ਪੁੱਜੀ ਹੈ। ਇੰਦਰਪ੍ਰੀਤ ਕੌਰ ਨੇ ਕਿਹਾ ਕਿ ਉਸ ਵੱਲੋਂ ਅੰਮ੍ਰਿਤਸਰ ਦੇ ਆਰਟ ਗੈਲਰੀ ਵਿੱਖੇ ਇਨ੍ਹਾਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਹੋਈ ਹੈ ਜਿਸ ਨੂੰ ਲੋਕ ਵੇਖਣ ਦੇ ਲਈ ਆ ਰਹੇ ਹਨ ਤੇ ਕਾਫੀ ਸਲਾਘਾ ਵੀ ਕਰ ਰਹੇ ਹਨ। ਇੰਦਰਪ੍ਰੀਤ ਕੌਰ ਨੇ ਕਿਹਾ ਕਿ ਉਸ ਵੱਲੋਂ ਕਈ ਸਟੇਟ ਤੇ ਨੈਸ਼ਨਲ ਅਵਾਰਡ ਵੀ ਹਾਸਿਲ ਕੀਤੇ ਗਏ ਹਨ। ਉਸ ਦਾ ਸੁਪਨਾ ਹੈ ਕਿ ਉਹ ਇੰਟਰਨੈਸ਼ਨਲ ਅਵਾਰਡ ਹਾਸਲ ਕਰੇ ਤੇ ਉਹ ਇਸ ਯਤਨ ਨੂੰ ਵਿੱਚ ਲੱਗੀ ਹੋਈ ਹੈ ਓਸਨੇ ਦਸਿਆ ਕਿ ਓਹ ਮਹਿਜ ਤਿਨ ਸਾਲ ਦੀ ਸੀ ਤੇ ਓਸਨੇ ਅਪਣੇ ਪਿਤਾ ਦਾ ਕੰਮ ਵਿਚ ਸਾਥ ਦੇਣਾ ਸ਼ੁਰੁ ਕਰ ਦਿੱਤਾ ਸੀ। 

ਓਸਨੇ ਦਸਿਆ ਕਿ ਉਹ ਮਾਸਟਰ ਆਫ ਫਾਈਨ ਦੇ ਫਾਈਨਲ ਸਮੈਸਟਰ ਵਿੱਚ ਹੈ। ਓਸਨੇ ਦਸਿਆ ਕਿ 200 ਤੋਂ ਵੀ ਵੱਧ ਡਰਾਇੰਗ ਤਿਆਰ ਕੀਤੀਆਂ ਹਨ। ਉਸਨੇ ਕਿਹਾ ਕਿ ਲਕੜੀ ਦਾ ਕੰਮ ਕਰਦੇ ਹੋਏ ਓਸਦੇ ਮਨ ਵਿਚ ਵਿਚਾਰ ਆਈਆ ਕਿ ਲਕੜੀ ਦਾ ਕੰਮ ਨੂੰ ਡਰਾਇੰਗ ਦੇ ਵਿੱਚ ਕੀਤਾ ਜਾਵੇ। ਜਿੱਸ ਤੋਂ ਬਾਅਦ ਜਿੱਸ ਤਰੀਕੇ ਨਾਲ ਉਹ ਲਕੜੀ ਦਾ ਕੰਮ ਕਰਦੀ ਸੀ ਉਸ ਕੰਮ ਨੂੰ ਕੈਨਵਸ ''ਤੇ ਬਣਾਉਣਾ ਸ਼ੁਰੂ ਕੀਤਾ। ਇਸ ਫੀਲਡ ਵਿੱਚ ਆਏ ਮੈਨੂੰ ਅੱਠ ਸਾਲ ਹੋਏ ਨੇ ਪਰ ਇਹ ਚੀਜ਼ ਇਹ ਆਰਟ ਮੈਂ ਬਚਪਨ ਤੋਂ ਵੀ ਕਰਦੀ ਆ ਰਹੀ ਹਾ ਕਿਉਂਕਿ ਮੇਰੇ ਪਿਤਾ ਆਰਟਿਸਟ ਨੇ ਤੇ ਉਹਨਾਂ ਨੂੰ ਦੇਖਦੇ ਹੋਏ ਆਂ ਜਦੋਂ ਕਿ ਅਜੇ ਮੈਂ ਸਕੂਲ ਵੀ ਨਹੀਂ ਸੀ ਜਾਂਦੀ ਉਸ ਤੋਂ ਪਹਿਲਾਂ ਦਾ ਹੀ ਮੇਰਾ ਆਰਟ ਦੇ ਨਾਲ ਜਿਹੜਾ ਸਬੰਧ ਜੁੜਿਆ ਹੈ ਪਾਪਾ ਕੰਮ ਕਰਦੇ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਵੀ ਕਰਾਂ ਉਹਨਾਂ ਦੀ ਮੈਂ ਹਥੌੜੀ ਛੇਣੀ ਫੜ ਕੇ ਤੇ ਲੱਕੜ ਤੇ ਸ਼ੁਰੂ ਹੋ ਜਾਂਦੀ ਸੀ ਕੰਮ ਕਰਨਾ ਉਦੋਂ ਤੋਂ ਹੀ ਮੇਰੀ ਜਿਹੜੀ ਆਰਟ ਦੀ ਜਰਨੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀ। 

ਇਹ ਵੀ ਪੜ੍ਹੋ: Live-in Relationship: ਤਲਾਕ ਤੋਂ ਬਿਨਾਂ ਲਿਵ ਇਨ ਰਿਲੇਸ਼ਨ 'ਚ ਰਹਿੰਦੇ ਹੋਏ ਸੁਰੱਖਿਆ ਮੰਗਣ ਦੇ ਮਾਮਲੇ 'ਚ ਹਾਈਕੋਰਟ ਦੀ ਸਖ਼ਤ ਟਿੱਪਣੀ
 

ਅੱਜ ਮੇਰੇ ਵੱਲੋਂ ਪਰਦਰਸ਼ਨੀ ਲਗਾਈ ਗਈ ਹੈ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮਾਨ ਮਹਿਸੂਸ ਹੋ ਰਿਹਾ ਤੇ ਪ੍ਰਾਊਡ ਫੀਲ ਹੋ ਰਿਹਾ ਤੇ ਮੈਂ ਆਪਣੇ ਪੇਰੈਂਟਸ ਨੂੰ ਵੀ ਪ੍ਰਾਊਡ ਫੀਲ ਕਰਵਾ ਰਹੀ ਹਾਂ ਕਿਉਂਕਿ ਬਹੁਤ ਵਰਕਸ਼ਾਪਸ ਕੀਤੀਆਂ ਹੋਈਆਂ ਨੇ ਨੈਸ਼ਨਲ ਲੈਵਲ ਦੀਆਂ ਉਨ੍ਹਾ ਕਿਹਾ ਕਿ ਜਿਵੇਂ ਮੈਂ ਪਹਿਲਾਂ ਵੁਡ ਦੇ ਵਿੱਚ ਕੰਮ ਕਰਦੀ ਸੀ ਲੱਕੜ ਤਰਾਸ਼ ਕੇ ਕੰਮ ਕਰਦੀ ਸੀ ਤੇ ਉਹਦੇ ਨਾਲ ਮੇਰਾ ਇੰਨਾ ਪਿਆਰ ਲੱਕੜ ਦੇ ਨਾਲ ਕਿ ਮੈਨੂੰ ਲੱਗੇ ਕਿ ਮੈਂ ਡਰਾਇੰਗ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਦਿਖਾਵਾਂਗੇ ਮੈਂ ਉਸ ਲੱਕੜ ਦੇ ਵਿੱਚ ਉਭਰ ਰਹੀ ਹਾਂ ਜੋ ਕਿ ਮੇਰੀ ਇਸ ਐਕਜੀਬਿਸ਼ਨ ਦਾ ਥੀਮ ਵੀ ਹੈ ਇਹਦੇ ਵਿੱਚ ਬੇਸ ਤੇ ਵਾਟਰ ਕਲਰ ਕਿ ਉਸ ਦੇ ਉੱਤੇ ਚਾਰ ਕੋਲ ਦੇ ਨਾਲ ਚਾਰ ਕੋਲ ਵੀ ਦੋ ਤਿੰਨ ਤਰੀਕਿਆਂ ਨਾਲ ਜਵੇ ਸਟਿਕ ਦੇ ਨਾਲ ਪਾਊਡਰ ਬਣਾ ਕੇ ਬਰਸ਼ ਦੇ ਨਾਲ ਕੰਮ ਕੀਤਾ ਗਿਆ ਹੈ ਕਾਫੀ ਥਾਵਾਂ ਤੇ ਜਿਵੇਂ ਕਿ ਅੰਮ੍ਰਿਤਸਰ ਸ਼ਿਮਲਾ ਜਲੰਧਰ ਧਰਮਸ਼ਾਲਾ ਦਿੱਲੀ ਦੇ ਵਿੱਚ ਲਲਿਤ ਕਲਾ ਅਕੈਡਮੀ ਦੇ ਵਿੱਚ ਤੇ ਪਾਰਟੀਸਪੇਸ਼ਨ ਕਰ ਚੁੱਕੀ ਹਾਂ ਲਲਿਤ ਕਲਾ ਦੇ ਵਿੱਚ ਇੰਦਰਪ੍ਰੀਤ ਕੌਰ ਨੇ ਕਿਹਾ ਮੈਨੂੰ ਤਾਂ ਬਹੁਤ ਮਹਿਮਾਨ ਮਹਿਸੂਸ ਹੁੰਦਾ ਕਿ ਮੇਰੇ ਪਿਤਾ ਜੀ ਆਰਟਿਸਟ ਨੇ ਤੇ ਉਹਨਾਂ ਨੇ ਮੈਨੂੰ ਬਹੁਤ ਗਾਈਡੈਂਸ ਸਪੋਰਟ ਕੀਤੀ ਹੈ। ਇਸ ਫੀਲਡ ਦੇ ਵਿੱਚ ਕਿ ਜਿਹੜਾ ਸਪਨਾ ਹੈ ਉਹ ਕਿਸੇ ਤਰੀਕੇ ਨਾਲ ਪਾਪਾ ਦਾ ਵੀ ਹੈ ਤੇ ਪਰ ਮੇਰਾ ਆਪਣਾ ਜਿਆਦਾ ਹੈ ਕਿ ਮੈਨੂੰ ਇਸ ਫੀਲਡ ਦੇ ਵਿੱਚ ਉੱਚੇ ਮੁਕਾਮ ਹਾਸਿਲ ਕਰਨੇ ਹਨ।

ਇੱਸ ਮੌਕੇ ਇੰਦਰਪ੍ਰੀਤ ਕੌਰ ਦੇ ਪਿਤਾ ਨਰਿੰਦਰ ਸਿੰਘ ਨੇ ਕਿਹਾ ਕਿ ਮੇਰੀ ਬੇਟੀ ਨੇ ਸ਼ੋ ਲਗਾਇਆ ਬੜਾ ਮਾਣ ਮਹਿਸੂਸ ਹੁੰਦਾ ਵਾ ਜਦੋਂ ਬੱਚੇ ਤਰੱਕੀਆਂ ਵਾਲੇ ਪਾਸੇ ਜਾਂਦੇ ਨੇ ਬੜੀ ਖੁਸ਼ੀ ਹੈ ਉਸ ਦਿਨ ਤੋਂ ਮੈਂ ਵੀ ਇੱਥੇ ਓਸਦੇ ਨਾਲ ਆ ਰਿਹਾ ਹਾਂ ਇਹਨਾਂ ਥਾਵਾਂ ਤੋਂ ਹੀ ਸਭ ਕੁਝ ਸਿੱਖਿਆ ਹੈ ਇੱਸ ਆਰਟ ਗੈਲਰੀ ਤੋਂ ਮੈਂ ਕਦੀ ਇਥੇ ਸਨ 80 ਦੇ ਵਿੱਚ ਆਇਆ ਸੀ ਸਿੱਖਣ ਵਾਸਤੇ ਉਸ ਤੋਂ ਬਾਅਦ ਇੱਥੇ ਜੋ ਕਈ ਰਹਿ ਗਿਆ ਬੱਚੇ ਵੀ ਇਸੇ ਲਾਈਨ ਦੇ ਵਿੱਚ ਕਿਹਾ ਕਿ ਹਰੇਕ ਪਿਤਾ ਚਾਹੁੰਦਾ ਹਾਂ ਕਿ ਓਸਦੇ ਬੱਚੇ ਤਰੱਕੀ ਕਰਨ। ਕਿਹਾ ਕਿ ਬੱਚਿਆ ਦਾ ਸਾਥ ਦੇਣਾ ਚਾਹੀਦਾ ਹੈ ਬੱਚਿਆ ਦੀ ਭਾਵਨਾਵਾਂ ਸਮਝਣੀ ਚਾਹੀਦੀ ਹੈ।ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨਹੀਂ ਸਮਝਦੇ ਉਹ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ। ਇਸ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।

Trending news