Jalandhar Firing: ਜਲੰਧਰ 'ਚ ਤੜਕੇ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ
Advertisement
Article Detail0/zeephh/zeephh2587228

Jalandhar Firing: ਜਲੰਧਰ 'ਚ ਤੜਕੇ ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ

Jalandhar Firing News: ਪੰਜਾਬ 'ਚ 2 ਬਦਮਾਸ਼ਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਕ੍ਰਾਈਮ ਪਾਰਟਨਰ ਨੇ ਸੁੱਤੇ ਪਏ ਨੂੰ ਮਾਰੀਆਂ ਗੋਲੀਆਂ। ਤਿੰਨੋਂ ਇੱਕ ਦੋਸਤ ਦੇ ਘਰ ਲੁਕੇ ਹੋਏ ਸਨ।

Jalandhar Firing: ਜਲੰਧਰ 'ਚ ਤੜਕੇ ਚੱਲੀਆਂ ਗੋਲੀਆਂ,  2 ਨੌਜਵਾਨਾਂ ਦੀ ਮੌਤ

Jalandhar Firing News: ਪੰਜਾਬ ਦੇ ਜਲੰਧਰ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਜ ਤਾਜਾ ਮਾਮਲਾ ਜਲੰਧਰ ਦੇ ਲੰਬਾ ਪਿੰਡ ਅਧੀਨ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇਦੋ ਬਦਮਾਸ਼ਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਾਤਲ ਦੋਹਾਂ ਦਾ ਅਪਰਾਧੀ ਸਾਥੀ ਹੈ। ਇਹ ਤਿੰਨੋਂ ਲੰਮਾ ਪਿੰਡ ਚੌਕ ਨੇੜੇ ਸਥਿਤ ਸ਼ਹੀਦ ਊਧਮ ਸਿੰਘ ਨਗਰ ਵਿੱਚ ਆਪਣੇ ਚੌਥੇ ਸਾਥੀ ਦੇ ਘਰ ਠਹਿਰੇ ਹੋਏ ਸਨ। ਰਾਤ ਕਰੀਬ 2:30 ਵਜੇ ਇਨ੍ਹਾਂ ਤਿੰਨਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਸਵੇਰੇ 4 ਵਜੇ ਦੇ ਕਰੀਬ ਮੁਲਜ਼ਮਾਂ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਉਹ ਮਕਾਨ ਮਾਲਕ ਨੂੰ ਡਰਾ ਕੇ ਉਥੋਂ ਭੱਜ ਗਿਆ।

ਘਟਨਾ ਦੇ ਸਮੇਂ ਦੋਵੇਂ ਮ੍ਰਿਤਕ ਗੂੜ੍ਹੀ ਨੀਂਦ 'ਚ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਕਿ ਮਰਨ ਵਾਲਿਆਂ 'ਚ ਮੋਤਾ ਸਿੰਘ ਨਗਰ ਨਿਵਾਸੀ ਸ਼ਿਵ (24) ਅਤੇ ਬਸਤੀ ਸ਼ੇਖ ਨਿਵਾਸੀ ਵਿਨੈ ਤਿਵਾੜੀ (22) ਸ਼ਾਮਲ ਹਨ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਦੇ ਰਹਿਣ ਵਾਲੇ ਪਿਓ ਤੇ ਧੀ ਨੇ ਦੁਨੀਆਂ ਭਰ 'ਚ ਆਪਣੇ ਆਰਟ ਦੇ ਨਾਲ ਕੀਤਾ ਨਾਮ ਰੋਸ਼ਨ
 

ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਮ੍ਰਿਤਕਾਂ ਨੂੰ ਮਿੱਠਾਪੁਰ ਦੇ ਰਹਿਣ ਵਾਲੇ ਮੰਨਾ ਨੇ ਗੋਲੀ ਮਾਰੀ ਸੀ। ਦੋਵਾਂ ਨੌਜਵਾਨਾਂ ਨੂੰ ਇੱਕੋ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ ਜਿਸ ਨੂੰ ਦੋਸ਼ੀ ਆਪਣੇ ਨਾਲ ਲੈ ਗਿਆ ਸੀ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਕੁਝ ਖੋਲ ਬਰਾਮਦ ਕੀਤੇ ਹਨ।

ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 24 ਸਾਲਾ ਸ਼ਿਵਮ ਵਾਸੀ ਮੋਤਾ ਸਿੰਘ ਨਗਰ ਅਤੇ 22 ਸਾਲਾ ਵਿਨੈ ਤਿਵਾੜੀ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਗੋਲੀਬਾਰੀ ਦੀ ਘਟਨਾ ਸ਼ਹੀਦ ਊਧਮ ਸਿੰਘ ਨਗਰ ਸ਼ੈਲਾਨੀ ਮਾਤਾ ਦੇ ਮੰਦਰ ਕੋਲ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 7 ਤੋਂ 8 ਫਾਇਰਿੰਗ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਏਸੀਪੀ ਨਾਰਥ ਰਿਸ਼ਭ ਭੋਲਾ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Mansa News: ਮਾਨਸਾ ਜਿਲ੍ਹੇ ਤੋਂ 6 ਹਜਾਰ ਦੇ ਕਰੀਬ ਖਨੌਰੀ ਬਾਰਡਰ ਲਈ ਕਿਸਾਨਾਂ ਦਾ ਜਥਾ ਹੋਇਆ ਰਵਾਨਾ 
 

Trending news