Amritsar News: ਘਰ 'ਚ ਮਨਾਇਆ ਜਾ ਰਿਹਾ ਸੀ ਭੈਣ ਦਾ ਜਨਮਦਿਨ, ਬਜ਼ਾਰੋ ਦੁੱਧ ਲੈਣ ਗਏ ਭਰਾ 'ਤੇ ਹੋਇਆ ਜਾਨਲੇਵਾ ਹਮਲਾ
Advertisement
Article Detail0/zeephh/zeephh2587210

Amritsar News: ਘਰ 'ਚ ਮਨਾਇਆ ਜਾ ਰਿਹਾ ਸੀ ਭੈਣ ਦਾ ਜਨਮਦਿਨ, ਬਜ਼ਾਰੋ ਦੁੱਧ ਲੈਣ ਗਏ ਭਰਾ 'ਤੇ ਹੋਇਆ ਜਾਨਲੇਵਾ ਹਮਲਾ

Amritsar News: ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਸਦਰ ਥਾਣੇ ਤੋਂ ਸਾਹਮਣੇ ਆਇਆ ਹੈ।

 

Amritsar News: ਘਰ 'ਚ ਮਨਾਇਆ ਜਾ ਰਿਹਾ ਸੀ ਭੈਣ ਦਾ ਜਨਮਦਿਨ, ਬਜ਼ਾਰੋ ਦੁੱਧ ਲੈਣ ਗਏ ਭਰਾ 'ਤੇ ਹੋਇਆ ਜਾਨਲੇਵਾ ਹਮਲਾ

Amritsar News/ ਭਰਤ ਸ਼ਰਮਾ: ਪੰਜਾਬ ਵਿੱਚ ਕਤਲ ਅਪਰਾਧ ਤੇ ਹਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਦਰਅਸਲ ਘਰ 'ਚ ਭੈਣ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਬਜ਼ਾਰੋ ਦੁੱਧ ਲੈਣ ਗਏ ਭਰਾ 'ਤੇ ਜਾਨਲੇਵਾ ਹਮਲਾ ਹੋਣ ਦਾ ਸੂਚਨਾ ਮਿਲੀ ਹੈ। ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਥਾਣਾ ਸਦਰ ਤੋ ਸਾਹਮਣੇ ਆਇਆ ਹੈ ਜਿਥੇ ਇਕ ਦਿਲਪ੍ਰੀਤ ਨਾਮ ਦੇ ਨੌਜਵਾਨ ਉੱਤੇ ਉਸ ਸਮੇ ਜਾਨਲੇਵਾ ਹਮਲਾ ਹੋਇਆ। ਦਰਅਸਲ ਉਹ ਘਰ ਚੱਲ ਰਹੇ ਭੈਣ ਦੇ ਜਨਮਦਿਨ ਮੌਕੇ ਘਰ ਆਏ ਮਹਿਮਾਨਾਂ ਦੀ ਚਾਹ ਲਈ ਦੁੱਧ ਲੈਣ ਗਿਆ ਤਾਂ ਉਸ ਉਪਰ 15 ਤੋਂ 20 ਬੰਦਿਆ ਵੱਲੋਂ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਅਤੇ ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਿਤ ਨੌਜਵਾਨ ਦਿਲਪ੍ਰੀਤ ਅਤੇ ਉਸਦੀ ਭੈਣ ਹੁਸਨਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਘਰ ਜਨਮਦਿਨ ਕਾਰਨ ਮਹਿਮਾਨ ਆਏ ਹੋਏ ਸਨ ਅਤੇ ਰਾਤ ਉਹਨਾਂ ਨੂੰ ਚਾਹ ਪਿਲਾਉਣ ਲਈ ਦੁੱਧ ਲੈਣ ਗਏ ਦਿਲਪ੍ਰੀਤ ਨੂੰ ਬਾਹਰ ਕੁਝ ਨੌਜਵਾਨ ਵੱਲੋਂ ਗਾਲੀ ਗਲੋਚ ਕਰਦਿਆਂ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਜ਼ਖ਼ਮੀ ਕੀਤਾ ਗਿਆ ਹੈ ਜਿਸ ਸੰਬਧੀ ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਦੇ ਰਹਿਣ ਵਾਲੇ ਪਿਓ ਤੇ ਧੀ ਨੇ ਦੁਨੀਆਂ ਭਰ 'ਚ ਆਪਣੇ ਆਰਟ ਦੇ ਨਾਲ ਕੀਤਾ ਨਾਮ ਰੋਸ਼ਨ
 

ਉਧਰ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Trending news