ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਲਗਜ਼ਰੀ ਘਰ, ਕਮਾਇਆ ਕਰੋੜਾਂ ਦਾ ਮੁਨਾਫ਼ਾ
Advertisement

ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਲਗਜ਼ਰੀ ਘਰ, ਕਮਾਇਆ ਕਰੋੜਾਂ ਦਾ ਮੁਨਾਫ਼ਾ

Sonam Kapoor Flat In Mumbai: ਅਦਾਕਾਰਾ ਸੋਨਮ ਕਪੂਰ ਨੇ ਹਾਲ ਹੀ ਵਿੱਚ ਆਪਣਾ 7 ਸਾਲ ਪੁਰਾਣਾ ਫਲੈਟ ਵੇਚਿਆ ਹੈ। ਸੋਨਮ ਕਪੂਰ ਦਾ ਇਹ ਆਲੀਸ਼ਾਨ ਫਲੈਟ ਬੀਕੇਸੀ, ਮੁੰਬਈ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਿੱਚ ਮੌਜੂਦ ਸੀ। ਇਸ ਫਲੈਟ ਦੀ ਕੀਮਤ ਕਰੋੜਾਂ ਵਿੱਚ ਹੈ।

ਸੋਨਮ ਕਪੂਰ ਨੇ ਮੁੰਬਈ 'ਚ ਵੇਚਿਆ ਆਪਣਾ ਲਗਜ਼ਰੀ ਘਰ, ਕਮਾਇਆ ਕਰੋੜਾਂ ਦਾ ਮੁਨਾਫ਼ਾ

Sonam Kapoor Flat In Mumbai: ਬਾਲੀਵੁੱਡ ਇੰਡਸਟਰੀ 'ਚ ਪਿਛਲੇ ਕੁਝ ਸਮੇਂ ਤੋਂ ਸੈਲੇਬਸ ਆਪਣੀਆਂ ਪੁਰਾਣੀਆਂ ਜਾਇਦਾਦਾਂ ਨੂੰ ਵੇਚ ਕੇ ਮੁੰਬਈ 'ਚ ਨਵੀਆਂ ਜਾਇਦਾਦਾਂ ਖਰੀਦ ਰਹੇ ਹਨ। ਪਿਛਲੇ ਸਾਲ ਜਾਹਨਵੀ ਕਪੂਰ, ਅਭਿਨੇਤਾ ਸ਼ਾਹਿਦ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਆਲੀਸ਼ਾਨ ਘਰ ਖਰੀਦੇ ਸਨ। ਇਸ ਦੇ ਨਾਲ ਹੀ ਸੋਨਮ ਕਪੂਰ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਉਨ੍ਹਾਂ ਨੇ ਮੁੰਬਈ ਸਥਿਤ (Sonam Kapoor Flat) ਆਪਣਾ ਇਕ ਫਲੈਟ ਵੇਚ ਦਿੱਤਾ ਹੈ।

ਇਸ ਦੌਰਾਨ ਉਨ੍ਹਾਂ ਨੇ ਫਲੈਟ ਵੇਚ ਕੇ ਕਰੋੜਾਂ ਰੁਪਏ ਕਮਾਏ ਹਨ ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਫਿਟ ਮਿਲਿਆ ਹੈ। ਸੋਨਮ ਕਪੂਰ ਨੇ ਹਾਲ ਹੀ 'ਚ ਆਪਣਾ 7 ਸਾਲ ਪੁਰਾਣਾ  (Sonam Kapoor Flat In Mumbai) ਫਲੈਟ ਵੇਚਿਆ ਹੈ। ਸੋਨਮ ਕਪੂਰ ਦਾ ਇਹ ਆਲੀਸ਼ਾਨ ਫਲੈਟ ਬੀਕੇਸੀ, ਮੁੰਬਈ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਿੱਚ ਮੌਜੂਦ ਸੀ। ਜੇਕਰ ਅਦਾਕਾਰਾ ਦੇ ਫਲੈਟ ਦੀ ਕੀਮਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 29 ਦਸੰਬਰ ਨੂੰ ਆਪਣਾ ਫਲੈਟ 32.5 ਕਰੋੜ ਵਿੱਚ ਵੇਚਿਆ ਹੈ।

ਅਦਾਕਾਰਾ ਨੇ ਇਸਨੂੰ ਸਾਲ 2015 ਵਿੱਚ 31.48 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਸ ਦੇ ਨਾਲ ਹੀ ਉਸ ਨੇ ਇਸ (Sonam Kapoor Flat In Mumbai) ਨੂੰ 1 ਕਰੋੜ ਦੇ ਮੁਨਾਫੇ ਨਾਲ ਵੇਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਦਾ ਇਹ ਘਰ SMF Infrastructure ਨਾਮ ਦੀ ਮਸ਼ਹੂਰ ਕੰਪਨੀ ਨੇ ਖਰੀਦਿਆ ਹੈ।

ਇਹ ਵੀ ਪੜ੍ਹੋ: ਸ਼ਰਮਨਾਕ! ਨਸ਼ੇ 'ਚ ਯਾਤਰੀ ਨੇ ਫਲਾਈਟ 'ਚ ਮਹਿਲਾ 'ਤੇ ਕੀਤਾ ਪਿਸ਼ਾਬ, ਹੈਰਾਨ ਰਹਿ ਗਿਆ ਕੈਬਿਨ ਸਟਾਫ

ਦੱਸ ਦੇਈਏ ਕਿ ਅਦਾਕਾਰਾ ਸੋਨਮ ਕਪੂਰ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨਿਲ ਕਪੂਰ ਦੀ ਧੀ ਹੈ, ਜਿਸ ਨੇ ਸਾਲ 2018 ਵਿੱਚ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਉਹ ਲੰਡਨ ਵਿੱਚ ਸੈਟਲ ਹੋ ਗਈ ਸੀ। ਹਾਲਾਂਕਿ ਵਿਆਹ ਤੋਂ ਬਾਅਦ ਉਹ ਮੁੰਬਈ ਆਉਣ-ਜਾਣ ਦਾ ਸਿਲਸਿਲਾ ਜਾਰੀ ਰੱਖਦੀ ਹੈ। 20 ਅਗਸਤ, 2022 ਨੂੰ, ਅਦਾਕਾਰਾ ਨੇ ਮੁੰਬਈ ਵਿੱਚ ਬੇਟੇ ਵਾਯੂ ਨੂੰ ਜਨਮ ਦਿੱਤਾ ਅਤੇ ਹੁਣ ਅਦਾਕਾਰਾ ਨੇ ਆਪਣਾ (Sonam Kapoor Flat In Mumbai) ਮੁੰਬਈ ਵਾਲਾ ਘਰ ਵੇਚ ਦਿੱਤਾ ਹੈ। ਸੋਨਮ ਦਾ ਇਹ (Sonam Kapoor Flat)ਆਲੀਸ਼ਾਨ ਫਲੈਟ, ਜਿਸ ਨੂੰ ਉਸ ਨੇ ਕਾਫੀ ਮੁਨਾਫੇ 'ਤੇ ਵੇਚ ਦਿੱਤਾ ਹੈ।

Trending news