Jalalabad News: ਗੋਦਾਮਾਂ ਵਿੱਚ ਥਾਂ ਦੀ ਸਮੱਸਿਆ ਹੋਣ ਕਰਕੇ ਰਾਈਸ ਮਿੱਲ ਐਸੋਸੀਏਸ਼ਨ ਨੇ ਐਫਸੀਆਈ ਦੇ ਗੋਦਾਮ ਦੇ ਬਾਹਰ ਧਰਨਾ ਦਿੱਤਾ।
Trending Photos
Jalalabad News: ਜਲਾਲਾਬਾਦ ਵਿੱਚ ਰਾਈਸ ਮਿੱਲ ਐਸੋਸੀਏਸ਼ਨ ਨੇ ਐਫਸੀਆਈ ਦੇ ਗੋਦਾਮ ਦੇ ਗੇਟ ਬੰਦ ਕਰਕੇ ਇਸ ਦੇ ਬਾਹਰ ਧਰਨਾ ਦੇ ਕੇ ਦੋਸ਼ ਲਾਇਆ ਹੈ ਕਿ ਜਲਾਲਾਬਾਦ ਦੇ ਰਾਈਸ ਮਿੱਲ ਮਾਲਕਾਂ ਦੀਆਂ ਗੱਡੀਆਂ ਨੂੰ ਗੋਦਾਮ ਵਿੱਚ ਡੰਪ ਕਰਨ ਦੀ ਬਜਾਏ ਦੂਜੇ ਜ਼ਿਲ੍ਹਿਆਂ ਤੋਂ ਡੰਪ ਕੀਤਾ ਜਾ ਰਿਹਾ ਹੈ। l ਜਿਸ ਦੇ ਖਿਲਾਫ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ ਜਦਕਿ ਦੂਜੇ ਪਾਸੇ ਪ੍ਰਬੰਧਕਾਂ ਵੱਲੋਂ ਕੰਮ ਬੰਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਅਧਿਕਾਰੀ ਹਰੀਸ਼ ਸੇਤੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਦਾਮਾਂ ਵਿੱਚ ਥਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੇ 2350 ਗੱਟੇ ਚੌਲਾਂ ਨੂੰ ਇਨ੍ਹਾਂ ਗੋਦਾਮਾਂ ਵਿੱਚ ਪਾਉਣਾ ਪੈਂਦਾ ਹੈ।
ਜਿਸ ਵਿੱਚੋਂ ਹੁਣ ਤੱਕ 350 ਦੇ ਕਰੀਬ ਗੱਡੀਆਂ ਲੱਗ ਚੁੱਕੇ ਹਨ ਅਤੇ 1900 ਗੱਡੀਆਂ ਬਾਕੀ ਹਨ ਪਰ ਐਫ.ਸੀ.ਆਈ ਵੱਲੋਂ ਜਲਾਲਾਬਾਦ ਦੇ ਰਾਈਸ ਮਿੱਲ ਮਾਲਕਾਂ ਦੀਆਂ ਗੱਡੀਆਂ ਨੂੰ ਹੋਰ ਜ਼ਿਲ੍ਹਿਆਂ ਦੇ ਮੱਖੂ ਅਤੇ ਮੱਲਾਂਵਾਲਾ ਦੇ ਰਾਈਸ ਮਿੱਲਰਾਂ ਦੀਆਂ ਗੱਡੀਆਂ ਇੱਥੋਂ ਦੇ ਗੁਦਾਮਾਂ ਵਿੱਚ ਡੰਪ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਉਹ ਮਨਜ਼ੂਰ ਨਹੀਂ ਕਰਦੇ।
ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਵਿੱਚ ਥਾਂ ਦੀ ਸਮੱਸਿਆ ਹੈ ਅਤੇ ਜੇਕਰ ਉਨ੍ਹਾਂ ਦਾ ਚੌਲ ਇੱਥੇ ਨਹੀਂ ਸਗੋਂ ਬਾਹਰਲੇ ਚੌਲਾਂ ਦੇ ਗੋਦਾਮ ਵਿੱਚ ਲਾਇਆ ਗਿਆ ਤਾਂ ਉਹ ਕਿੱਥੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਦੇ ਕਰਮਚਾਰੀ ਵਿਹਲੇ ਬੈਠੇ ਹਨ ਅਤੇ ਉਨ੍ਹਾਂ ਦਾ ਆਰਥਿਕ ਪੱਖੋਂ ਨੁਕਸਾਨ ਹੋ ਰਿਹਾ ਹੈ।
ਇਸ ਸਬੰਧੀ ਜਦੋਂ ਜਲਾਲਾਬਾਦ ਦੇ ਡਿਪੂ ਮੈਨੇਜਰ ਅਨਿਲ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਕਿਸੇ ਲਈ ਵੀ ਜਗ੍ਹਾ ਨਹੀਂ ਹੈ ਅਤੇ ਜੋ ਵੀ ਜਗ੍ਹਾ ਹੋਵੇਗੀ, ਉਸ ਵਿੱਚ ਸਾਰਿਆਂ ਦੇ ਵਾਹਨ ਬਿਠਾਏ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਪਰੋਂ ਆਰਡਰ ਮਿਲੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਕੰਮ ਰੋਕ ਦਿੱਤਾ ਗਿਆ ਹੈ।