Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2264085

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

 
 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Haryana Himachal News 26 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।

ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਉਤੇ ਆ ਰਹੇ ਹਨ। 26 ਮਈ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫਿਰੋਜ਼ਰਪੁਰ ਵਿੱਚ ਟਾਊਨਹਾਲ ਵਿੱਚ ਮੀਟਿੰਗ ਕਰਨਗੇ। ਇਸ ਤੋਂ ਹੁਸ਼ਿਆਰਪੁਰ ਤੇ ਬਠਿੰਡਾ 'ਚ 'ਆਪ' ਉਮੀਦਵਾਰਾਂ ਦੇ ਸਮਰਥਨ 'ਚ ਰੋਡ ਸ਼ੋਅ ਕਰਨਗੇ।

ਰਾਹੁਲ ਗਾਂਧੀ- ਪੰਜਾਬ
ਅਮਿਤ ਸ਼ਾਹ- ਲੁਧਿਆਣਾ
ਪ੍ਰਿਅੰਕਾ ਗਾਂਧੀ- ਖੰਨਾ
 

 

26 May 2024
18:34 PM

ਪੰਜਾਬ ਦੀ ਸਰਕਾਰ ਝੋਲਾ ਛਾਪ ਸਰਕਾਰ-ਸ਼ਾਹ

ਅਮਿਤ ਸ਼ਾਹ ਨੇ ਕਿਹਾਕਿ ਪੰਜਾਬ ਸਰਕਾਰ ਝੋਲਾ ਛਾਪ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ 5 ਕਿਲੋ ਅਨਾਜ ਭੇਜਦੀ ਹੈ ਅਤੇ ਭਗਵੰਤ ਮਾਨ ਉਸ ਝੋਲੇ ਉਪਰ ਆਪਣੀ ਤਸਵੀਰ ਲਗਾ ਲੈਂਦੇ ਹਨ।

18:32 PM

ਪੰਜਾਬ ਵਾਸੀਆਂ ਨੂੰ ਕਮਲ ਭੇਜਣ ਦੀ ਕੀਤੀ ਅਪੀਲ
ਅਮਿਤ ਸ਼ਾਹ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਾਲਾ ਵਿੱਚ ਕੁਝ ਕਮਲ ਭੇਜੋ ਤਾਂ ਜੋ ਮੋਦੀ ਜੀ ਪੰਜਾਬ ਨੂੰ ਥੋੜਾ ਖੁਸ਼ਹਾਲ ਬਣਾ ਸਕਣ।

18:30 PM

ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ

ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ ਹਨ। ਗੁਜਰਾਤ ਜਾਣਾ ਹੁੰਦਾ ਜਾਂ ਹੋਰ ਸੂਬੇ ਵਿੱਚ ਜਾਣਾ ਹੁੰਦਾ ਤਾਂ ਪੰਜਾਬ ਦੇ ਸੀਐਮ ਪਾਇਲਟ ਬਣ ਕੇ ਨਾਲ ਜਾਂਦੇ ਹਨ।

18:20 PM

ਪੰਜਾਬ ਨੂੰ ਅੱਤਵਾਦ ਦੀ ਅੱਗ ਵਿੱਚ ਨਹੀਂ ਜਲਣ ਦਿੱਤਾ ਜਾਵੇਗਾ-ਸ਼ਾਹ

ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਵੀ ਕੀਮਤ ਉਤੇ ਅੱਤਵਾਦ ਦੀ ਅੱਗ ਵਿੱਚ ਨਹੀਂ ਜਲਣ ਦਿੱਤਾ ਜਾਵੇਗਾ। ਅੱਤਵਾਦ ਦੀ ਗੱਲ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖਸ਼ਿਆ ਨਹੀਂ ਜਾਵੇਗਾ।

18:17 PM

ਰਵਨੀਤ ਬਿਟੂ ਪਿਛਲੇ 5 ਸਾਲ ਤੋਂ ਮੇਰੇ ਦੋਸਤ-ਅਮਿਤ ਸ਼ਾਹ

ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਵਨੀਤ ਬਿੱਟੂ ਮੇਰੇ ਪੰਜ ਸਾਲ ਤੋਂ ਦੋਸਤ ਹਨ। ਜਿਸ ਵੇਲੇ ਉਹ ਕਾਂਗਰਸ ਦੇ ਸੰਸਦ ਮੈਂਬਰ ਸਨ ਉਸ ਵੇਲੇ ਵੀ ਮੇਰੇ ਦੋਸਤ ਸਨ। ਅਸੀਂ ਬਿੱਟੂ ਦੇ ਦਾਦਾ ਜੀ ਦੇ ਕਾਤਲਾਂ ਨੂੰ ਕਦੇ ਵੀ ਮੁਆਫ ਨਹੀਂ ਕਰਾਂਗਾ।

18:15 PM

ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ-ਸ਼ਾਹ

ਸ਼ਾਹ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਪੰਡਿਤਾਂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ। ਉਹ ਪ੍ਰਣਾਮ ਕਰਦੇ ਹਨ। ਪਰ ਕੁਝ ਲੋਕ ਹਿੰਦੂ ਸਿੱਖ ਉਤੇ ਰਾਜਨੀਤੀ ਕਰ ਰਹੇ ਹਨ।

18:10 PM

ਪੰਜਾਬ ਨਾ ਹੋਵੇ ਤਾਂ ਦੇਸ਼ ਸੁਰੱਖਿਅਤ ਨਹੀਂ ਰਹਿ ਸਕਦਾ-ਸ਼ਾਹ

ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਗੁਰੂਆਂ ਦੀ ਧਰਤੀ, ਸ਼ਹੀਦ ਭਗਤ ਸਿੰਘ, ਲਾਲਾ ਲਜਪਤ ਰਾਏ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜਦ ਉਹ ਛੋਟੇ ਸਨ ਤਾਂ ਉਨ੍ਹਾਂ ਨੂੰ ਪੜ੍ਹਾਇਆ ਗਿਆ ਸੀ ਕਿ ਪੰਜਾਬ ਨਾ ਹੋਵੇ ਤਾਂ ਦੇਸ਼ ਸੁਰੱਖਿਅਤ ਨਹੀਂ ਰਹਿ ਸਕਦਾ ਅਤੇ ਪੰਜਾਬ ਨਾ ਹੋਵੇ ਤਾਂ ਦੇਸ਼ ਦਾ ਪੇਟ ਨਹੀਂ ਭਰ ਸਕਦਾ।

18:07 PM

ਸਰਦਾਰੀ ਕਮਾਉਣੀ ਪੈਂਦੀ ਹੈ-ਜਾਖੜ

ਸੁਨੀਲ ਜਾਖੜ ਨੇ ਕਿਹਾ ਕਿ ਸਿਰਫ਼ ਪੱਗ ਬੰਨ੍ਹਣ ਨਾਲ ਹੀ ਕੋਈ ਸਿੱਖ ਨਹੀਂ ਬਣ ਜਾਂਦਾ ਹੈ। ਸਰਦਾਰੀ ਕਮਾਉਣੀ ਪੈਂਦੀ ਹੈ।

18:04 PM

ਪਰਵਾਸੀ ਭਰਾਵਾਂ ਨੂੰ ਲੈ ਕੇ ਕਾਂਗਰਸ ਨੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ-ਜਾਖੜ
ਲੁਧਿਆਣਾ ਵਿੱਚ ਅਨਾਜ ਮੰਡੀ ਵਿੱਚ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।

18:02 PM

ਰਵਨੀਤ ਬਿੱਟੂ ਨੇ ਸੰਬੋਧਨ ਕੀਤਾ ਸ਼ੁਰੂ

ਲੁਧਿਆਣਾ ਦੀ ਅਨਾਜ ਮੰਡੀ ਵਿੱਚ ਭਾਜਪਾ ਦੀ ਚੋਣ ਰੈਲੀ ਚੱਲ ਰਹੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਪੁੱਜੇ ਹੋਏ ਹਨ। ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਮਿਤ ਸ਼ਾਹ ਨੂੰ ਹਮੇਸ਼ਾ ਪੰਜਾਬ ਦੀ ਫਿਕਰ ਰਹੀ ਹੈ।

17:59 PM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਦੇ ਭਤੀਜੇ ਦੀ ਦੋ ਧਿਰਾਂ ਦੀ ਲੜਾਈ 'ਚ ਮੌਤ
ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਬਾਬਾ ਨੌਧ ਸਿੰਘ ਸਮਾਧ ਚੱਬਾ ਵਿਖੇ ਲੜਾਈ ਦੌਰਾਨ ਇੱਕ ਨਿਹੰਗ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨਿਹੰਗ ਸਿੰਘ ਪਿੰਡ ਵਰਪਾਲ ਦਾ ਦੱਸਿਆ ਜਾ ਰਿਹਾ। ਮ੍ਰਿਤਕ ਨੌਜਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਦਾ ਭਤੀਜਾ ਹੈ।

17:57 PM

ਅਮਿਤ ਸ਼ਾਹ ਸਟੇਜ ਉਪਰ ਪੁੱਜੇ

ਲੁਧਿਆਣਾ ਦੀ ਅਨਾਜ ਮੰਡੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਟੇਜ ਉਪਰ ਪੁੱਜ ਗਏ ਹਨ। ਅਮਿਤ ਸ਼ਾਹ ਦੀ ਫੇਰੀ ਨੂੰ ਲੈ ਕੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

15:34 PM

ਕਿਸਾਨਾਂ ਨੂੰ ਲੁਧਿਆਣਾ ਦੀਆਂ ਸਰਹੱਦਾਂ ਉਪਰ ਰੋਕਿਆ
ਅਮਿਤ ਸ਼ਾਹ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਕਿਸਾਨਾਂ ਨੇ ਲੁਧਿਆਣਾ ਵੱਲ ਨੂੰ ਚਾਲੇ ਪਾ ਦਿੱਤੇ। ਪੁਲਿਸ ਨੇ ਕਿਸਾਨਾਂ ਨੂੰ ਚੌਕੀਮਾਨ ਟੋਲ ਪਲਾਜ਼ਾ, ਲਾਡੋਵਾਲ ਅਤੇ ਕੁਹਾੜਾ ਨੇੜੇ ਰੋਕ ਲਿਆ। ਚੌਕੀਮਾਨ ਟੋਲ ਪਲਾਜ਼ਾ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਖਿੱਚ ਧੂਹ ਵੀ ਹੋਈ। ਇਸ ਤੋਂ ਬਾਅਦ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।

15:32 PM

ਕਿਸਾਨਾਂ ਨੂੰ ਕੁਹਾੜਾ ਚੌਕ ਵਿੱਚ ਰੋਕਿਆ

ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦਾ ਵਿਰੋਧ ਕਰਨ ਜਾ ਰਹੇ ਕਿਸਾਨ ਯੂਨੀਅਨ ਲੱਖੋਵਾਲ ਦੇ ਕੌਮੀ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਸਮੇਤ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਲੁਧਿਆਣਾ ਜਾਣ ਤੋਂ ਪੁਲਿਸ ਵੱਲੋਂ ਕੁਹਾੜਾ ਚੌਂਕ ਵਿੱਚ ਰੋਕਿਆ ਗਿਆ।

14:42 PM

ਪ੍ਰਿਅੰਕਾ ਗਾਂਧੀ ਦੀ ਪਟਿਆਲਾ ਰੈਲੀ

ਪ੍ਰਿਅੰਕਾ ਗਾਂਧੀ ਨੇ ਪਟਿਆਲੇ ਵਿੱਚ ਕਿਹਾ-ਤੁਸੀਂ ਮੇਰੇ ਸਹੁਰੇ ਹੋ। ਮੇਰਾ ਵਿਆਹ ਇੱਕ ਆਮ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਮੇਰੇ ਸਹੁਰੇ ਦੇ ਮਾਤਾ ਪਿਤਾ ਸਿਆਲਕੋਟ ਦੇ ਰਹਿਣ ਵਾਲੇ ਸਨ। ਵੰਡ ਵੇਲੇ ਮੇਰੇ ਸਹੁਰੇ ਨੂੰ ਉਸ ਦੀ ਪਿੱਠ 'ਤੇ ਬੰਨ੍ਹ ਕੇ ਉਸ ਦੀ ਮਾਂ ਨੇ ਲੁਕਾ ਕੇ ਇੱਥੇ ਲਿਆਂਦਾ ਸੀ। ਇੱਥੋਂ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਮੁਰਾਦਾਬਾਦ ਵਿੱਚ ਪਿੱਤਲ ਦਾ ਕਾਰੋਬਾਰ ਸ਼ੁਰੂ ਕੀਤਾ। 5 ਭਰਾ ਸਨ। ਇਹ ਇੱਕ ਵੱਡਾ ਪੰਜਾਬੀ ਪਰਿਵਾਰ ਸੀ।

ਜਦੋਂ ਮੇਰਾ ਵਿਆਹ ਹੋਇਆ, ਮੈਂ ਇੱਕ ਬਹੁਤ ਹੀ ਵੱਖਰਾ ਸੱਭਿਆਚਾਰ ਦੇਖਿਆ। ਮੇਰੀ ਸੱਸ ਪੰਜਾਬੀ ਨਹੀਂ ਸੀ ਪਰ ਵਿਆਹ ਤੋਂ ਬਾਅਦ ਉਹ ਵੀ ਆਪਣੀ ਸੱਸ ਤੋਂ ਸਿੱਖੀ। ਇਸ ਲਈ ਮੈਨੂੰ ਕੋਈ ਮੁਫਤ ਆਸਾਨ ਐਂਟਰੀ ਪਾਸ ਨਹੀਂ ਮਿਲਿਆ। ਮੈਂ ਉਨ੍ਹਾਂ ਲਈ ਸਫਾਈ ਕਰਦੀ ਸੀ, ਉਨ੍ਹਾਂ ਦੇ ਬਿਸਤਰੇ ਬਣਾਉਂਦੀ ਸੀ, ਸੂਟ ਕੇਸ ਵੀ ਬਣਾਉਂਦੀ ਸੀ। ਖਾਣਾ ਬਣਾਉਦੀ ਸੀ ਮੈਨੂੰ ਲੱਗਾ ਕਿ ਮੇਰੀ ਸੱਸ ਬਿਲਕੁਲ ਵੀ ਖੁਸ਼ ਨਹੀਂ ਹੋ ਰਹੀ ਸੀ। ਮੈਂ ਸਭ ਕੁਝ ਕਰ ਰਹੀ ਹਾਂ।

ਤੁਸੀਂ ਜਾਣਦੇ ਹੋ ਕਿ ਇਹ ਕਿਵੇਂ ਮਹਿਸੂਸ ਕਰਦਾ ਹੈ। ਹੌਲੀ-ਹੌਲੀ ਮੈਂ ਘਰ ਦੇ ਰਹਿਣ ਦੇ ਹਾਲਾਤ ਦੇਖੇ। ਜਦੋਂ ਮਹਿਮਾਨ ਆਉਂਦੇ ਤਾਂ ਅਸੀਂ ਰਲ ਕੇ ਕਰਦੇ, ਸੇਵਾ ਕਰਦੇ, ਜਿੰਨਾ ਹੋ ਸਕਦਾ ਦਿੰਦੇ। ਜਦੋਂ ਸਖ਼ਤ ਮਿਹਨਤ ਕਰਨੀ ਪਵੇ ਤਾਂ ਸਾਰਾ ਪਰਿਵਾਰ ਸਖ਼ਤ ਮਿਹਨਤ ਕਰੇਗਾ। ਹਰ ਕੋਈ ਸਖ਼ਤ ਮਿਹਨਤ ਕਰੇਗਾ।

ਜਦੋਂ ਵੀ ਕੋਈ ਮੁਸੀਬਤ ਆਈ ਅਤੇ ਪਰਿਵਾਰ ਵਿੱਚ ਝਗੜਾ ਹੋਇਆ, ਅਸੀਂ ਸਭ ਕੁਝ ਭੁੱਲ ਕੇ ਇਕੱਠੇ ਹੋ ਗਏ। ਮੇਰੀ ਸੱਸ ਨੇ ਕਈ ਮੁਸੀਬਤਾਂ ਵੇਖੀਆਂ। ਉਸ ਦੇ 2 ਬੱਚੇ ਬਹੁਤ ਛੋਟੀ ਉਮਰ ਵਿੱਚ ਛੱਡ ਗਏ ਸਨ। 33 ਸਾਲ ਦੀ ਬੇਟੀ, 36 ਸਾਲ ਦਾ ਬੇਟਾ। ਪਰ ਉਹ ਅਡੋਲ ਰਹੀ, ਦ੍ਰਿੜ੍ਹ ਰਹੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਸਮਾਂ ਆ ਗਿਆ ਕਿ ਉਹ ਮੈਨੂੰ ਮਹੱਤਵਪੂਰਣ ਸਬਕ ਸਿਖਾ ਰਹੀ ਸੀ। ਉਹ ਸਬਕ ਸਿਖਾ ਰਹੀ ਸੀ ਕਿ ਬੇਟਾ ਜੇ ਤੂੰ ਆਪਣੇ ਆਪ ਨੂੰ ਦਬਾਏਗਾ ਤਾਂ ਦੁਨੀਆ ਤੈਨੂੰ ਦਬਾ ਲਵੇਗੀ, ਜੇ ਝੁਕੇਗੀ ਤਾਂ ਦੁਨੀਆ ਤੈਨੂੰ ਝੁਕੇਗੀ।

13:38 PM

ਗੁਰਦਾਸਪੁਰ ਦੇ ਐੱਫਸੀਆਈ ਗੋਦਾਮਾਂ ਵਿੱਚ ਕਣਕ ਉਤਾਰਨ ਦੌਰਾਨ ਆਪਸ ਵਿੱਚ ਟਰੱਕ ਟਕਰਾਉਣ ਨੂੰ ਲੈ ਕੇ ਟਰੱਕ ਡਰਾਈਵਰ ਅਤੇ ਆੜ੍ਹਤੀਆ ਵਿਚਕਾਰ ਹੋਇਆ ਝਗੜਾ 

ਆੜ੍ਹਤੀ ਹਰਪਾਲ ਸਿੰਘ ਨੇ ਟਰੱਕ ਡਰਾਈਵਰ ਮੱਖਣ ਮਸੀਹ ਨੂੰ ਮਾਰੀ ਗੋਲੀ, ਮੌਕੇ ਉੱਤੇ ਹੋਈ ਮੌਤ 
ਮ੍ਰਿਤਕ ਦੇ ਪਰਿਵਾਰ ਇੱਕ ਮੈਂਬਰਾਂ ਨੇ ਐਫਸੀਆਈ ਗਦਾਮ ਦੇ ਬਾਹਰ ਲਗਾਇਆ ਧਰਨਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਸ਼ੁਰੂ 
ਗੁੱਸਾਏ ਮ੍ਰਿਤਕ ਦੇ ਪਰਿਵਾਰਾਂਕ ਮੈਂਬਰਾ ਨੇ ਆੜਤੀ ਦੀਆਂ ਗੱਡੀਆਂ ਦੀ ਕੀਤੀ ਭੰਨ ਤੋੜ

12:45 PM

ਪ੍ਰਿਅੰਕਾ ਗਾਂਧੀ ਅੱਜ ਪੰਜਾਬ ਦੌਰੇ 'ਤੇ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਅੱਜ ਪੰਜਾਬ ਦੌਰੇ 'ਤੇ ਹਨ।  ਪ੍ਰਿਅੰਕਾ ਗਾਂਧੀ ਦੇ ਨਾਲ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਹਨ। ਉਹ ਇਸ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਲਈ ਚੋਣ ਪ੍ਰਚਾਰ ਕਰਨ ਆਏ ਹਨ।

ਪ੍ਰਿਅੰਕਾ ਗਾਂਧੀ ਨੇ ਕਿਹਾ- ਅੱਜ ਮੈਂ ਗੁਰੂ ਨਾਨਕ ਦੇਵ ਜੀ ਦੀ ਧਰਤੀ 'ਤੇ ਖੜ੍ਹੀ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ 'ਤੇ ਖੜ੍ਹੀ ਹਾਂ। ਇਹ ਸ਼ਹੀਦਾਂ ਦੀ ਧਰਤੀ ਹੈ। ਮੈਂ ਇੱਕ ਸ਼ਹੀਦ ਦੀ ਧੀ ਹਾਂ, ਇੱਕ ਸ਼ਹੀਦ ਦੀ ਪੋਤੀ ਹਾਂ। ਮੈਨੂੰ ਇੱਥੇ ਖੜੇ ਹੋ ਕੇ ਅਤੇ ਤੁਹਾਨੂੰ ਸੰਬੋਧਿਤ ਕਰਨ ਵਿੱਚ ਮਾਣ ਹੈ।

ਚੋਣਾਂ ਦਾ ਸਮਾਂ ਆ ਗਿਆ ਹੈ, ਆਓ ਤੁਹਾਡੇ ਨਾਲ ਚੋਣਾਂ ਬਾਰੇ ਚਰਚਾ ਕਰਦੇ ਹਾਂ ਪਰ ਚੋਣਾਂ ਤੋਂ ਬਾਅਦ ਦੀਆਂ ਗੱਲਾਂ ਹਨ ਜਿਨ੍ਹਾਂ ਨੂੰ ਮੈਨੂੰ ਡੂੰਘਾਈ ਨਾਲ ਸਮਝਣਾ ਚਾਹੀਦਾ ਹੈ। ਇਹ ਕਿਸਾਨਾਂ ਦੀ ਜ਼ਮੀਨ ਹੈ। ਕਿਸਾਨਾਂ ਨੇ ਸਾਡਾ ਦੇਸ਼ ਬਣਾਇਆ ਹੈ। ਕਿਸਾਨਾਂ ਦੇ ਖੂਨ-ਪਸੀਨੇ ਨੇ ਇਸ ਧਰਤੀ ਨੂੰ ਸਿੰਜਿਆ ਹੈ। ਆਜ਼ਾਦੀ ਤੋਂ ਪਹਿਲਾਂ ਤੋਂ ਹੀ ਕਿਸਾਨਾਂ ਦਾ ਸਨਮਾਨ ਕਰਨ ਦੀ ਪਰੰਪਰਾ ਰਹੀ ਹੈ।

ਸਾਡਾ ਦੇਸ਼ ਕਿਸਾਨਾਂ ਦਾ ਦੇਸ਼ ਹੈ, ਸਰਹੱਦੀ ਰਾਖੇ ਵੀ ਕਿਸਾਨਾਂ ਦੇ ਪੁੱਤ ਹਨ। ਅਸੀਂ ਇਸ ਨੂੰ ਸਮਝਦੇ ਹਾਂ, ਇਸ ਲਈ ਸਾਡੀ ਵਿਚਾਰਧਾਰਾ ਵਿੱਚ ਕਿਸਾਨਾਂ ਦਾ ਹਮੇਸ਼ਾ ਸਤਿਕਾਰ ਸੀ।

12:16 PM

ਗੁਜਰਾਤ ਹਾਈ ਕੋਰਟ ਨੇ ਅੱਗ ਦੀ ਘਟਨਾ ਦਾ ਖੁਦ ਨੋਟਿਸ ਲਿਆ 
ਗੁਜਰਾਤ ਹਾਈ ਕੋਰਟ ਨੇ ਰਾਜਕੋਟ ਵਿੱਚ ਟੀਆਰਪੀ ਗੇਮ ਜ਼ੋਨ ਵਿੱਚ ਅੱਗ ਦੀ ਘਟਨਾ ਦਾ ਖੁਦ ਨੋਟਿਸ ਲਿਆ ਹੈ। ਇਸ ਮੁੱਦੇ 'ਤੇ ਭਲਕੇ ਗੁਜਰਾਤ ਹਾਈ ਕੋਰਟ 'ਚ ਸੁਣਵਾਈ ਹੋਵੇਗੀ। ਹਾਈ ਕੋਰਟ ਭਲਕੇ ਸੂਬੇ ਦੇ ਗੇਮ ਜ਼ੋਨ ਨੂੰ ਲੈ ਕੇ ਨਿਰਦੇਸ਼ ਜਾਰੀ ਕਰ ਸਕਦੀ ਹੈ।

10:39 AM

ਫਾਜ਼ਿਲਕਾ ਪੁਲਿਸ ਤੇ BSF ਨੇ ਇੱਕ ਸਾਂਝੇ ਆਪ੍ਰੇਸ਼ਨ 'ਚ ਮਾਡਿਊਲ ਦਾ ਕੀਤਾ ਪਰਦਾਫਾਸ਼ 
ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ਼ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ 5.47 ਕਿਲੋਗ੍ਰਾਮ ਸ਼ੁੱਧ ਗ੍ਰੇਡ ਹੈਰੋਇਨ, 1.7 ਲੱਖ ਰੁਪਏ ਦੀ ਡਰੱਗ ਮਨੀ, 40 ਕਾਰਤੂਸ ਬਰਾਮਦ ਕਰਕੇ 7 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। 

ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਪਾਕਿਸਤਾਨ ਸਥਿਤ ਸਮੱਗਲਰ ਦੇ ਸੰਪਰਕ ਵਿੱਚ ਸਨ। ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਪਿਛੜੇ ਅਤੇ ਅਗਾਂਹਵਧੂ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

10:31 AM

ਬਟਾਲਾ ਵਿੱਚ ਕੇਂਦਰ ਦੀ ਏਜੰਸੀ ਵੱਲੋਂ ਵੱਖ-ਵੱਖ ਥਾਵਾਂ 'ਤੇ ਰੇਡ ਜਾਰੀ 
ਬੀਤੇ ਦਿਨ ਬਟਾਲਾ ਵਿੱਚ ਕੇਂਦਰ ਦੀ ਏਜੰਸੀ ਵੱਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਰੇਡ ਹਾਲੇ ਵੀ ਜਾਰੀ ਹੈ। ਕਰੀਬ 27 ਘੰਟੇ ਬੀਤਣ ਦੇ ਬਾਅਦ ਵੀ ਰੇਡ ਲਗਾਤਾਰ ਜਾਰੀ ਹੈ। ਘਰ ਦੇ ਵਿੱਚੋਂ ਨਾ ਤੇ ਕੋਈ ਅੰਦਰ ਆ ਸਕਿਆ ਨਾ ਹੀ ਕੋਈ ਬਾਹਰ ਜਾ ਸਕਿਆ। ਜੇ ਗੱਲ ਕੀਤੀ ਜਾਵੇ ਰੇਡ ਦੀ ਤਾਂ ਇਸ ਵਿੱਚ ਕਾਂਗਰਸੀ ਆਗੂ ਰਜਿੰਦਰ ਕੁਮਾਰ ਪੱਪੂ ਰਜਿੰਦਰਾ ਵਾਈਨ ਦੇ ਮਾਲਕ ਜਿਹੜੇ ਕਿ ਵੱਡੇ ਕਾਰੋਬਾਰੀ ਨੇ ਵੱਖ-ਵੱਖ ਕਾਰੋਬਾਰ ਨੇ ਜਿਸ ਵਿੱਚ ਸ਼ਰਾਬ ਦਾ ਵੀ ਵੱਡਾ ਕਾਰੋਬਾਰ ਹੈ।

ਇਸ ਤੋਂ ਇਲਾਵਾ ਬਟਾਲੇ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੇ ਘਰ ਵੀ ਲਗਾਤਾਰ ਪਿਛਲੇ 27 ਘੰਟੇ ਤੋਂ ਜੋ ਰੇਡ ਹੈ ਉਹ ਜਾਰੀ ਹੈ ਇਸ ਤੋਂ ਇਲਾਵਾ ਜਿਤਨੇ ਵੀ ਰਜਿੰਦਰਾ ਵਾਈਨ ਦੇ ਜਨਰਲ ਮੈਨੇਜਰ ਅਤੇ ਪਾਰਟਨਰ ਨੇ ਉਹਨਾਂ ਦੇ ਘਰ ਵੀ ਲਗਾਤਾਰ ਰੇਡ ਹਾਲੇ ਤੱਕ ਜਾਰੀ ਹੈ।

10:29 AM

ਪਾਕਿਸਤਾਨੀ ਡਰੋਨ ਦੇਖਿਆ 
ਦੇਰ ਰਾਤ ਗੁਰਦਾਸਪੁਰ ਦੇ ਬੀਐਸਐਫ ਸੈਕਟਰ ਵਿੱਚ ਬੀਐਸਐਫ ਦੀ ਚੰਦੂ ਵਡਾਲਾ ਚੌਕੀ ’ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ, ਜਿਸ ’ਤੇ ਬੀਐਸਐਫ ਦੇ ਜਵਾਨਾਂ ਨੇ 3 ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ 2 ਪੈਕਟ ਹੈਰੋਇਨ ਬਰਾਮਦ ਹੋਈ, ਜਿਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

09:54 AM

BJP ਦੀ ਲੁਧਿਆਣੇ ਰੈਲੀ- SKM ਵੱਲੋਂ BJP ਦਾ ਸ਼ਾਂਤੀਮਈ ਵਿਰੋਧ
ਅੱਜ 26 ਮਈ ਨੂੰ BJP ਦੀ ਲੁਧਿਆਣੇ ਰੈਲੀ ਹੋਣ ਜਾ ਰਹੀ ਹੈ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਰਹੇ ਹਨ। SKM ਵੱਲੋਂ BJP ਦਾ ਸ਼ਾਂਤੀਮਈ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਕੋਹਾੜਾ ਚੋਕ ਤੋਂ 3 ਵਜੇ ਰੈਲੀ ਵਾਲੇ ਸਥਾਨ ਤੇ ਕਿਸਾਨ ਜੱਥੇਬੰਦੀ ਵੱਲੋਂ ਕੂਚ ਕੀਤਾ ਜਾਵੇਗਾ ਅਤੇ ਸ਼ਾਂਤਮਈ ਢੰਗ ਨਾਲ ਅਮਿਤ ਸ਼ਾਹ ਦੇ ਸਵਾਲ ਪੁੱਛੇ ਜਾਣਗੇ।

 

09:52 AM

ਫਰੀਦਕੋਟ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਵਧਾਈ ਸ਼ਹਿਰ ਵਿੱਚ ਚੌਕਸੀ 

ਫਰੀਦਕੋਟ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਵਧਾਈ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਹੈ। ਅੱਜ ਜ਼ਿਲ੍ਹਾ ਪੁਲਿਸ ਵੱਲੋਂ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ਫਲੈਗ ਮਾਰਚ ਕੱਢਿਆ ਗਿਆ, ਪੁਲਿਸ ਨੇ ਵੀ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮਾਹੌਲ ਸਬੰਧੀ ਗੱਲਬਾਤ ਕੀਤੀ, ਪੁਲਿਸ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

09:37 AM

ਰਾਹੁਲ ਗਾਂਧੀ ਦੀ ਚੋਣ ਰੈਲੀ...ਨਾਹਨ ਵਿਖੇ ਕੀਤੀ ਜਾ ਰਹੀ ਰੈਲੀ
ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸਵੇਰੇ ਕਰੀਬ 11 ਵਜੇ ਰੇਲ ਸਥੰਲ 'ਤੇ ਪਹੁੰਚਣਗੇ। ਕਾਂਗਰਸ ਨੂੰ 20 ਤੋਂ 25,000 ਲੋਕਾਂ ਦੇ ਆਉਣ ਦੀ ਉਮੀਦ ਹੈ। ਰਾਹੁਲ ਗਾਂਧੀ ਦੇ ਨਾਲ ਜੈ ਰਾਮ ਠਾਕੁਰ, ਹਿਮਾਚਲ ਦੇ ਇੰਚਾਰਜ ਰਾਜੀਵ ਸ਼ੁਕਲਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ, ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ, ਵਿਧਾਨ ਸਭਾ ਦੇ ਉਪ ਸਪੀਕਰ ਵਿਨੈ ਕੁਮਾਰ ਅਤੇ ਸਥਾਨਕ ਕਾਂਗਰਸ ਵਿਧਾਇਕ ਜੋਏ ਸੋਲੰਕੀ ਸਮੇਤ 17 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਵਿਧਾਇਕ ਪਹੁੰਚਣਗੇ ਹਨ। 

09:30 AM

ਦਿੱਲੀ ਹਾਦਸੇ ਉੱਤੇ ਅਰਵਿੰਦ ਕੇਜਰੀਵਾਲ ਦਾ ਟਵੀਟ 

 

09:09 AM

ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਜਾਰੀ
ਮੀਤ ਹੇਅਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਇਸ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਡੇਢ ਸਾਲ 'ਚ ਲੋਕ ਸਭਾ 'ਚ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ। ਸਿਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਨੂੰ ਅੱਤਵਾਦੀ ਕਿਹਾ। ਸਿਮਰਨਜੀਤ ਸਿੰਘ ਮਾਨ ਦੇ ਨਾਨਕੇ ਨੇ ਜਨਰਲ ਡਾਇਰ ਨੂੰ ਤਾਜ ਦਿੱਤਾ ਸੀ। ਊਧਮ ਸਿੰਘ ਨੇ ਜਨਰਲ ਡਾਇਰ ਤੋਂ ਬਦਲਾ ਲਿਆ ਸੀ
ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਨਾਇਕ ਮੰਨਦਾ ਸੀ। ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਅਜ਼ਾਦੀ ਕਰਵਾਉਣ ਲਈ 23 ਸਾਲ ਦੀ ਉਮਰ 'ਚ ਫਾਂਸੀ ਲਈ।

ਅੱਜ ਦੇ ਨੌਜਵਾਨ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਨੂੰ ਆਪਣਾ ਹੀਰੋ ਮੰਨਦੇ ਹਨ। ਸਿਮਰਨਜੀਤ ਸਿੰਘ ਮਾਨ ਨੇ ਭਾਜਪਾ ਪ੍ਰਧਾਨ ਨੂੰ ਵੋਟ ਪਾਈ। ਸਿਮਰਨਜੀਤ ਸਿੰਘ ਮਾਨ ਸਿਰਫ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ।

08:44 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 5 ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਡੂਰ ਸਾਹਿਬ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਜਨਤਕ ਮੀਟਿੰਗਾਂ ਕਰਨਗੇ। ਇਸ ਤੋਂ ਬਾਅਦ  ਫ਼ਿਰੋਜ਼ਪੁਰ ਵਿੱਚ ਸ਼ਾਮ 6 ਵਜੇ ਰੋਡ ਸ਼ੋਅ ਕੀਤਾ ਜਾਵੇਗਾ।  ਸ਼ਾਮ 7 ਵਜੇ ਗੁਰੂਹਰਸਹਾਏ 'ਚ ਰੋਡ ਸ਼ੋਅ ਕਰਨਗੇ।

08:38 AM

ਸਰਹੱਦ ਨੇੜੇ ਆਉਣ ਵਾਲੇ ਵਿਅਕਤੀ ਨੂੰ ਬੀਐਸਐਫ ਨੇ ਦਿੱਤੀ ਚੁਣੌਤੀ, ਫਿਰ ਕੀਤਾ ਕਾਬੂ
ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਅੱਗੇ-ਤੈਨਾਤ ਬੀਐਸਐਫ ਦੇ ਜਵਾਨਾਂ ਨੇ ਸਰਹੱਦੀ ਵਾੜ ਦੇ ਭਾਰਤੀ ਪਾਸੇ ਦੇ ਨੇੜੇ ਸ਼ੱਕੀ ਗਤੀਵਿਧੀ ਦੇਖੀ। ਚੇਤਾਵਨੀਆਂ ਦੇ ਬਾਵਜੂਦ, ਵਿਅਕਤੀ ਅੱਗੇ ਵਧਦਾ ਰਿਹਾ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਬੀਐਸਐਫ ਦੇ ਜਵਾਨਾਂ ਨੇ ਸਰਹੱਦ ਦੀ ਵਾੜ ਦੇ ਨੇੜੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਚੁਣੌਤੀ ਦਿੱਤੀ ਅਤੇ ਦਬੋਚ ਲਿਆ।

ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ 21 ਸਾਲਾ ਬੰਗਲਾਦੇਸ਼ੀ ਨਾਗਰਿਕ ਹੈ, ਜੋ ਬੰਗਲਾਦੇਸ਼ ਦੇ ਚਟਗਾਂਵ ਡਿਵੀਜ਼ਨ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ ਇਕ ਮੋਬਾਈਲ ਫ਼ੋਨ, ਇਕ ਬੰਗਲਾਦੇਸ਼ੀ ਪਾਸਪੋਰਟ, ਇਕ ਬੰਗਲਾਦੇਸ਼ੀ ਰਾਸ਼ਟਰੀ ਪਛਾਣ ਪੱਤਰ, ਹਾਵੜਾ ਤੋਂ ਨਵੀਂ ਦਿੱਲੀ ਲਈ ਇਕ ਰੇਲ ਟਿਕਟ, 2995/- ਭਾਰਤੀ ਕਰੰਸੀ ਅਤੇ 492/- ਬੰਗਲਾਦੇਸ਼ੀ ਟਕਾ ਸਮੇਤ ਕੁਝ ਹੋਰ ਦਸਤਾਵੇਜ਼ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਰਾਮਦ ਹੋਈਆਂ।  ਇਸ ਗੈਰ-ਕਾਨੂੰਨੀ ਅੰਦੋਲਨ ਦੇ ਉਦੇਸ਼ ਦਾ ਪਤਾ ਲਗਾਉਣ ਅਤੇ ਬੰਗਲਾਦੇਸ਼ੀ ਨਾਗਰਿਕ ਬਾਰੇ ਹੋਰ ਵੇਰਵੇ ਇਕੱਠੇ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

#BSF ਦੇ ਜਵਾਨਾਂ ਦੀ ਚੌਕਸੀ ਨਾਲ ਨਿਗਰਾਨੀ ਅਤੇ ਤੇਜ਼ ਕਾਰਵਾਈ ਨੇ ਅੰਤਰਰਾਸ਼ਟਰੀ ਸਰਹੱਦ ਦੀ ਪਵਿੱਤਰਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ BSF ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ, ਇਸ ਨਿਕਾਸੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ।

08:35 AM

ਰੋਜ਼ਾਨਾ ਤਿੰਨ ਤੋਂ ਚਾਰ ਡਾਇਰੀਆ ਦੇ ਮਰੀਜ਼ 
ਜ਼ੀ ਮੀਡੀਆ ਦੀ ਟੀਮ ਨੇ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਤਾਂ ਡਾਕਟਰ ਨੇ ਦੱਸਿਆ ਕਿ ਜਿੱਥੇ ਰੋਜ਼ਾਨਾ ਤਿੰਨ ਤੋਂ ਚਾਰ ਡਾਇਰੀਆ ਦੇ ਮਰੀਜ਼ ਆਉਂਦੇ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੋਣ ਕਾਰਨ ਉਨ੍ਹਾਂ ਨੂੰ ਦਵਾਈਆਂ ਦੇ ਕੇ ਘਰ ਭੇਜ ਦਿੱਤਾ ਜਾਂਦਾ ਹੈ ਲੋਕਾਂ ਨੂੰ ਗਰਮੀ ਦੇ ਕਾਰਨ ਜ਼ਿਆਦਾਤਰ ਘਰਾਂ ਵਿੱਚ ਰਹਿਣ ਅਤੇ ਬਾਜ਼ਾਰੀ ਭੋਜਨ ਨਾ ਖਾਣ ਅਤੇ ਘਰ ਦਾ ਬਣਿਆ ਭੋਜਨ ਹੀ ਖਾਣ ਲਈ ਕਿਹਾ।

07:54 AM

UP Road Accident: ਯੂਪੀ ਦੇ ਸ਼ਾਹਜਹਾਂਪੁਰ 'ਚ ਬੱਸ 'ਤੇ ਟਰੱਕ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ, 11 ਸ਼ਰਧਾਲੂਆਂ ਦੀ ਮੌਤ 
ਸ਼ਾਹਜਹਾਂਪੁਰ 'ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਪੱਥਰਾਂ ਨਾਲ ਭਰਿਆ ਇੱਕ ਟਰੱਕ ਖੜ੍ਹੀ ਬੱਸ ਨਾਲ ਟਕਰਾ ਕੇ ਪਲਟ ਗਿਆ। ਇੱਥੇ ਇੱਕ ਟਰੱਕ ਹੇਠਾਂ ਕੁਚਲਣ ਨਾਲ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਇੱਕ ਦਰਜਨ ਤੋਂ ਵੱਧ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।

07:39 AM

ਲੁਧਿਆਣਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਰੈਲੀ
ਪੰਜਾਬ ਦੇ ਲੁਧਿਆਣਾ ਵਿੱਚ ਐਤਵਾਰ (26 ਮਈ) ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਰੈਲੀ ਹੈ। ਸ਼ਾਹ ਲੋਕਾਂ ਨੂੰ ਭਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ। ਭਾਜਪਾ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਹੋਣਗੇ।

07:01 AM

ਦਿੱਲੀ 'ਚ ਦਰਦਨਾਕ ਹਾਦਸਾ: ਵਿਵੇਕ ਵਿਹਾਰ ਦੇ ਬੇਬੀ ਕੇਅਰ ਹਸਪਤਾਲ 'ਚ ਲੱਗੀ ਭਿਆਨਕ ਅੱਗ, 6 ਨਵਜੰਮੇ ਬੱਚੇ ਸੜ ਗਏ ਮੌਤ
ਰਾਜਧਾਨੀ ਦਿੱਲੀ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਦਿੱਲੀ ਦੇ ਵਿਵੇਕ ਵਿਹਾਰ ਇਲਾਕੇ 'ਚ ਸਥਿਤ ਬੇਬੀ ਕੇਅਰ ਹਸਪਤਾਲ 'ਚ ਸ਼ਨੀਵਾਰ ਰਾਤ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਹਸਪਤਾਲ ਵਿੱਚ ਫਸੇ 11 ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ। ਜਿਸ ਵਿੱਚ 6 ਬੱਚਿਆਂ ਦੀ ਮੌਤ ਹੋ ਗਈ ਸੀ। 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

06:33 AM

ਅਕਾਲੀ ਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਵਿਚੋਂ ਕੱਢਿਆ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਤੁਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ। ਇਸ ਬਾਰੇ ਫੈਸਲਾ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ। ਇਹ ਫੈਸਲਾ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ।

06:33 AM

ਅਕਾਲੀ ਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਵਿਚੋਂ ਕੱਢਿਆ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਤੁਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ। ਇਸ ਬਾਰੇ ਫੈਸਲਾ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ। ਇਹ ਫੈਸਲਾ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ।

06:31 AM

ਖੰਨਾ 'ਚ ਭਾਜਪਾ ਨੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ 
ਇੱਥੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਜ਼ਦੀਕੀ ਨੌਜਵਾਨ ਆਗੂ ਗੁਰਦੀਪ ਸਿੰਘ ਮਿੱਠੂ ਜਟਾਣਾ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਦੋਰਾਹਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਨੌਜਵਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਮਿੱਠੂ ਜਟਾਣਾ ਨੇ ਕਿਸਾਨਾਂ ਦੇ ਰੋਸ ਧਰਨੇ 'ਤੇ ਕਿਹਾ ਕਿ ਹਰ ਪਿੰਡ 'ਚ ਭਾਜਪਾ ਦੇ ਬੂਥ ਬਣਾਏ ਜਾਣਗੇ |

06:28 AM

ਉਤਰਾਖੰਡ ਵਿੱਚ ਸਥਿਤ ਸਿੱਖ ਧਰਮ ਦੇ ਅਧਿਆਤਮਕ ਕੇਂਦਰ ਅਤੇ ਉੱਤਰਾਖੰਡ ਦੇ ਪੰਜਵੇਂ ਧਾਮ ਪਵਿੱਤਰ ਤੀਰਥ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜੇ ਖੁੱਲ ਗਏ ਹਨ, ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਸ਼ਨੀਵਾਰ ਤੋਂ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਹੈ, ਇਸ ਮੌਕੇ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੀਆਂ ਸੰਗਤਾਂ ਨੇ ਪਵਿੱਤਰ ਹਿਮ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ ਅਤੇ ਸਾਲ ਦੀ ਪਹਿਲੀ ਅਰਦਾਸ ਵਿੱਚ ਬੈਠ ਕੇ ਗੁਰੂ ਪ੍ਰਸਾਦਿ ਪ੍ਰਾਪਤ ਕੀਤਾ।

Trending news