School Bus Accident: ਪੰਜਾਬ ਵਿਚ ਸਰਦੀ ਦੇ ਵਧਣ ਕਰਕੇ ਅਤੇ ਧੁੰਦ ਜਿਆਦਾ ਪੈਣ ਕਰਕ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿਚ ਅੱਜ ਰੂਹ ਕੰਬਾਊ ਹਾਦਸਾ ਵਾਪਰਿਆ ਹੈ ਜਿਸ ਵਿਚ ਇੱਕ ਬੱਚੇ ਤੇ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
Trending Photos
School Bus Accident: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਧੂੰਦ ਕਾਰਨ ਬੇਹੱਦ ਦਰਦਾਨਕ ਹਾਦਸਾ ਵਾਪਰਿਆ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੱਸ ਦੇਈਏ ਕਿ ਇਹ ਮਾਮਲਾ ਪੰਜਾਬ ਦੇ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਸਕੂਲ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਸਵੇਰੇ ਜ਼ੀਰੋ ਵਿਜ਼ੀਬਿਲਟੀ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ (School Bus Accident) ਸਕੂਲ ਬੱਸ ਪਲਟ ਗਈ। ਜਿਸ ਵਿੱਚ 8 ਸਾਲਾ ਬੱਚੇ ਅਤੇ ਬੱਸ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਦੱਸ ਦੇਈਏ ਕਿ ਇਹ ਘਟਨਾ ਤਰਨਤਾਰਨ ਅਧੀਨ ਪੈਂਦੇ ਪਿੰਡ ਸ਼ੇਖਚੱਕ ਦੀ ਹੈ। ਸਕੂਲ ਬੱਸ ਐਸਬੀਐਸ ਸਕੂਲ ਅਤੇ ਕਾਲਜ ਦੀ ਦੱਸੀ ਜਾਂਦੀ ਹੈ। ਬੱਸ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲਿਜਾਣ ਲਈ ਰਵਾਨਾ ਹੋਈ ਸੀ। ਹਾਦਸੇ ਵੇਲੇ ਬੱਸ ਵਿੱਚ 12 ਬੱਚੇ ਮੌਜੂਦ ਸਨ। ਸਕੂਲ ਦੀ ਬੱਸ ਪਿੰਡ ਸ਼ੇਖਚੱਕ ਦੀ ਲਿੰਕ ਸੜਕ ’ਤੇ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਆਇਆ ਅਤੇ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਤੋਂ ਬਾਅਦ (School Bus Accident) ਬੱਸ ਸੜਕ ਦੇ ਵਿਚਕਾਰ ਹੀ ਪਲਟ ਗਈ। ਘਟਨਾ ਤੋਂ ਬਾਅਦ ਬੱਚੇ ਰੋਣ ਲੱਗੇ। ਆਵਾਜ਼ ਸੁਣ ਕੇ ਲੋਕ ਹਾਦਸੇ ਵਾਲੀ ਥਾਂ ਵੱਲ ਭੱਜੇ। ਬੱਚੇ ਉੱਚੀ-ਉੱਚੀ ਰੋ ਰਹੇ ਸਨ। ਬੱਸ ਦੇ ਚਾਰੇ ਪਾਸੇ ਖੂਨ ਦੇ ਛਿੱਟੇ ਪਏ ਸਨ। ਬੱਚਿਆਂ ਨੂੰ ਪਲਟ ਗਈ ਬੱਸ ਦੇ ਵਿਚਕਾਰੋਂ ਬਾਹਰ ਕੱਢ ਲਿਆ ਗਿਆ। ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ ਗਿਆ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਸੈਰ ਤੋਂ ਵਾਪਸ ਆ ਰਹੀ ਸੀ ਬਜ਼ੁਰਗ ਔਰਤ, ਲੁਟੇਰਿਆਂ ਨੇ ਮਹਿਲਾ ਦੀਆਂ ਖੋਹ ਲਈਆਂ ਵਾਲੀਆਂ
ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਸੀਆਂ ਦੇ ਸੱਦੇ ’ਤੇ ਪੁਲੀਸ ਤੁਰੰਤ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਬੱਸ 'ਚੋਂ ਕੱਢ ਕੇ ਤਰਨਤਾਰਨ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਵੇਰੇ ਜ਼ੀਰੋ ਵਿਜ਼ੀਬਿਲਟੀ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ ਬਹੁਤ ਹੀ ਰੂਹ ਕੰਬਾਊ ਹਾਦਸਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।