Faridkot News: ਪਿੰਡ ਵਾਸੀਆ ਨੇ ਕਿਹਾ ਕਿ ਡੱਲੇਵਾਲਾ ਦੇਸ਼ ਦੇ ਕਿਸਾਨਾਂ ਦੀਆਂ ਜਮੀਨਾਂ ਦੀ ਲੜਾਈ ਲੜ ਰਹੇ ਹਨ ਅਤੇ ਆਪਣੀ ਜਾਨ ਵੀ ਉਹਨਾਂ ਦਾਅ ਤੇ ਲਗਾ ਦਿੱਤੀ ਹੈ, ਪਰ ਉਹਨਾਂ ਦੀਆਂ ਆਪਣੀਆਂ ਫਸਲਾਂ ਖਰਾਬ ਹੋ ਰਹੀਆਂ ਹਨ।
Trending Photos
Faridkot News: ਪਿਛਲੇ ਕਰੀਬ 37 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਦੀਆਂ ਆਪਣੀਆਂ ਫਸਲਾਂ ਸਹੀ ਦੇਖਭਾਲ ਨਾਂ ਹੋਣ ਕਾਰਨ ਬਰਬਾਦ ਹੋ ਰਹੀਆਂ ਹਨ ਅਤੇ ਹੁਣ ਇਹਨਾਂ ਬਰਬਾਦ ਹੋ ਰਹੀਆਂ ਫਸਲਾਂ ਨੂੰ ਸੰਭਾਲਣ ਦੀ ਜਿੰਮੇਦਾਰੀ ਪਿੰਡ ਵਾਸੀਆਂ ਨੇ ਚੁੱਕੀ ਹੈ। ਪਿੰਡ ਵਾਸੀਆਂ ਵੱਲੋਂ ਅੱਜ ਡੱਲੇਵਾਲਾ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਅਤੇ ਫਸਲਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਅਤੇ ਡੱਲੇਵਾਲਾ ਪਰਿਵਾਰ ਦੀ ਗੈਰ ਹਾਜ਼ਰੀ ਵਿਚ ਉਹਨਾਂ ਦੀਆਂ ਫਸਲਾਂ ਨੂੰ ਸੰਭਾਲਣ ਦਾ ਅਹਿਦ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਡੱਲੇਵਾਲਾ ਸਾਹਿਬ ਬਹੁਤ ਨੇਕ ਦਿਲ ਇਨਸਾਨ ਹਨ ਅਤੇ ਪਿੰਡ ਵਿਚ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਾ ਹੈ ਅਤੇ ਇਕ ਤਰਾਂ ਦੇ ਨਾਲ ਪੂਰਾ ਪਿੰਡ ਹੀ ਸੋਕ ਵਿਚ ਡੁਬਿਆ ਹੋਇਆ। ਪਿੰਡ ਵਾਸੀਆਂ ਨੇ ਕਿਹਾ ਕਿ ਰੱਬ ਨਾ ਕਰੇ ਡੱਲੇਵਾਲਾ ਸਾਹਿਬ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਸਰਕਾਰਾਂ ਨੂੰ ਇਸ ਦਾ ਬਹੁਤ ਵੱਡਾ ਖਿਮਿਆਜਾ ਭੁਗਤਣਾਂ ਪਵੇਗਾ।
ਪਿੰਡ ਵਾਸੀਆ ਨੇ ਕਿਹਾ ਕਿ ਡੱਲੇਵਾਲਾ ਦੇਸ਼ ਦੇ ਕਿਸਾਨਾਂ ਦੀਆਂ ਜਮੀਨਾਂ ਦੀ ਲੜਾਈ ਲੜ ਰਹੇ ਹਨ ਅਤੇ ਆਪਣੀ ਜਾਨ ਵੀ ਉਹਨਾਂ ਦਾਅ ਤੇ ਲਗਾ ਦਿੱਤੀ ਹੈ, ਪਰ ਉਹਨਾਂ ਦੀਆਂ ਆਪਣੀਆਂ ਫਸਲਾਂ ਖਰਾਬ ਹੋ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਡੱਲੇਵਾਲਾ ਸਾਹਿਬ ਨੇ ਕਾਹਲੀ ਨਾਲ ਹੀ ਕਣਕ ਦੀ ਫਸਲ ਬੀਜੀ ਸੀ ਅਤੇ ਸਰਕਾਰ ਦੀਆ ਹਿਦਾਇਤਾਂ ਅਨੁਸਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ, ਜਿਸ ਉਪਰ ਹੁਣ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਡੱਲੇਵਾਲਾ ਸਾਹਿਬ ਦਾ ਸਾਰਾ ਪਰਿਵਾਰ ਧਰਨੇ ਵਿਚ ਹੈ ਪਿੱਛੋਂ ਉਹਨਾਂ ਦੀਆਂ ਫਸਲਾਂ ਸੰਭਾਲਣ ਦੀ ਜਿੰਮੇਵਾਰੀ ਪਿੰਡ ਵਾਸੀਆਂ ਦੀ ਹੈ ਅਤੇ ਅੱਜ ਉਹ ਖੇਤ ਆਏ ਹਨ ਇਥੇ ਆ ਕੇ ਪਤਾ ਚੱਲਿਆ ਹੈ ਕਿ ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਪੈ ਗਈ ਹੈ। ਉਹਨਾਂ ਕਿਹਾ ਕਿ ਅੱਜ ਤੋਂ ਉਹ ਇਸ ਫਸਲ ਦੀ ਦੇਖਭਾਲ ਕਰਨਗੇ ਅਤੇ ਸਰਦਾਰ ਡੱਲੇਵਾਲਾ ਦਾ ਡਟ ਕੇ ਸਾਥ ਦੇਣਗੇ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੇ ਕਿ ਡੱਲੇਵਾਲਾ ਸਾਹਿਬ ਇਹ ਮੋਰਚਾ ਜਿੱਤ ਕੇ ਹੀ ਵਾਪਸ ਪਰਤਣਗੇ।
ਕਿਸਾਨਾਂ ਨੇ ਨਾਲ ਹੀ ਡੱਲੇਵਾਲਾ ਦੀ ਅਲੋਚਨਾਂ ਕਰਨ ਵਾਲੇ ਲੋਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਜੋ ਕਹਿੰਦੇ ਹਨ ਕਿ ਡੱਲੇਵਾਲਾ ਆਰਐਸਐਸ ਦਾ ਬੰਦਾ ਹੈ ਉਹ ਵੇਖ ਲੈਣ ਡੱਲੇਵਾਲਾ ਦੇ ਖੇਤਾ ਵੱਲ ਜਿੱਥੇ ਡੱਲੇਵਾਲਾ ਦੀ ਆਪਣੀ ਫਸਲ ਬਰਬਾਦ ਹੋ ਰਹੀ ਹੈ ਪਰ ਉਹ ਪੂਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਲਈ ਮਰਨ ਕਬੂਲ ਕਰੀ ਬੈਠਾ।