Sri Muktsar Sahib: ਪੁਲਿਸ ਨੇ ਇਸ ਐਨਕਾਊਟਰ ਦੌਰਾਨ ਇੱਕ ਵਿਅਕਤੀ ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ।
Trending Photos
Sri Muktsar Sahib(ਅਨਮੋਲ ਸਿੰਘ ਵੜਿੰਗ): ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਵਾਲੀ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਇਸ ਐਨਕਾਊਟਰ ਦੌਰਾਨ ਇੱਕ ਵਿਅਕਤੀ ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੇਰ ਰਾਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਨਜਦੀਕੀ ਪਿੰਡ ਰੁਪਾਣਾ ਸਥਿਤ ਮਿੱਲ ਦੇ ਠੇਕੇਦਾਰ ਤੋਂ ਫੋਨ ਰਾਹੀਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਮੰਗਣ ਵਾਲਿਆਂ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਦੱਸਿਆ।
ਇਸ ਸਬੰਧੀ ਠੇਕੇਦਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਲਈ ਸਕੀਮ ਬਣਾਈ। ਫਿਰੌਤੀ ਮੰਗਣ ਵਾਲਿਆਂ ਨਾਲ 15 ਲੱਖ ਰੁਪਏ 'ਚ ਸੌਦਾ ਤਹਿ ਹੋਇਆ। ਫਿਰੌਤੀ ਮੰਗਣ ਵਾਲਿਆਂ ਨੇ ਮੁਦੱਈ ਨੂੰ ਪੈਸਿਆਂ ਲਈ ਪਿੰਡ ਲੁਬਾਣਿਆਵਾਲੀ ਕੋਲ ਬੁਲਾਇਆ ਤਾਂ ਪਹਿਲਾ ਤੋਂ ਬਣਾਈ ਸਕੀਮ ਤਹਿਤ ਮੁਦੱਈ ਦੇ ਕਰਿੰਦੇ ਨਾਲ ਪੁਲਿਸ ਪਾਰਟੀ ਪਹੁੰਚੀ।
ਪੈਸੇ ਲੈਣ ਲਈ ਇਹ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਏ ਜਦੋਂ ਪੈਸੇ ਫੜਨ ਉਪਰੰਤ ਇਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਨੇ ਇਹਨਾਂ ਨੂੰ ਘੇਰ ਲਿਆ ਹੈ ਤਾਂ ਇਹਨਾਂ 'ਚੋਂ ਇਕ ਨੇ ਪੁਲਿਸ ਵੱਲ ਗੋਲੀ ਚਲਾਈ। ਜਿਸ ਦੀ ਜਵਾਬੀ ਕਾਰਵਾਈ 'ਚ ਪੁਲਿਸ ਪਾਰਟੀ ਨੇ ਗੋਲੀ ਚਲਾਈ ਤਾਂ ਇਹਨਾਂ ਦੇ ਇਕ ਸਾਥੀ ਸੁਖਮੰਦਰ ਸਿੰਘ ਦੇ ਗੋਲੀ ਲੱਗੀ ਉਹ ਹੇਠਾ ਡਿੱਗ ਪਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੁਖਮੰਦਰ ਸਿੰਘ ਦੇ ਬਾਕੀ ਦੋ ਸਾਥੀਆਂ ਲਖਵੀਰ ਸਿੰਘ ਅਤੇ ਸਰਵਨ ਸਿੰਘ ਨੂੰ ਵੀ ਮੌਕੇ 'ਤੇ ਕਾਬੂ ਕਰ ਲਿਆ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਭੇਜਿਆ ਗਿਆ। ਐਨਕਾਊਟਰ ਉਪਰੰਤ ਐਸ ਐਸ ਪੀ ਤੁਸ਼ਾਰ ਗੁਪਤਾ ਮੌਕੇ ਤੇ ਪਹੁੰਚੇ ।