Ludhiana News: ਪੁਲਿਸ ਐਨਕਾਊਂਟਰ ਤੋਂ ਡਰਿਆ ਗੈਂਗਸਟਰ ਸਾਗਰ ਨਿਊਟਨ, ਵੀਡੀਓ ਜਾਰੀ ਕਰ ਪੁਲਿਸ ਨੂੰ ਦਿੱਤੀ ਚਿਤਾਵਨੀ!
Advertisement
Article Detail0/zeephh/zeephh2307365

Ludhiana News: ਪੁਲਿਸ ਐਨਕਾਊਂਟਰ ਤੋਂ ਡਰਿਆ ਗੈਂਗਸਟਰ ਸਾਗਰ ਨਿਊਟਨ, ਵੀਡੀਓ ਜਾਰੀ ਕਰ ਪੁਲਿਸ ਨੂੰ ਦਿੱਤੀ ਚਿਤਾਵਨੀ!

Ludhiana News:

Ludhiana News: ਪੁਲਿਸ ਐਨਕਾਊਂਟਰ ਤੋਂ ਡਰਿਆ ਗੈਂਗਸਟਰ ਸਾਗਰ ਨਿਊਟਨ, ਵੀਡੀਓ ਜਾਰੀ ਕਰ ਪੁਲਿਸ ਨੂੰ ਦਿੱਤੀ ਚਿਤਾਵਨੀ!

 

Ludhiana News(ਤਰਸੇਮ ਲਾਲ ਭਾਰਦਵਾਜ): ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਅਮਨ ਸਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਲਗਤਾਰ ਕੰਮ ਕਰ ਰਹੀ ਹੈ। ਪੁਲਿਸ ਵੱਲੋਂ ਕਈ ਗੈਂਗਸਟਰਾਂ ਦੇ ਐਨਕਾਊਂਟਰ ਕਰ ਉਨ੍ਹਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਪੁਲਿਸ ਦੇ ਇਨ੍ਹਾਂ ਐਨਕਾਊਂਟਰਾਂ ਤੋਂ ਲੁਧਿਆਣਾ ਦਾ ਗੈਂਗਸਟਰ ਸਾਗਰ ਨਿਊਟਨ ਕਾਫੀ ਜ਼ਿਆਦਾ ਡਰਿਆ ਹੋਇਆ ਹੈ। ਉਸ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਉਸ ਨੇ ਸਰੰਡਰ ਕਰਨ ਦੀ ਗੱਲ ਆਖੀ ਹੈ।

ਵੀਡੀਓ ਵਿੱਚ ਗੈਂਗਸਟਰ ਨੇ ਪੁਲਿਸ ਤੇ ਦੋਸ਼ ਲਗਾਏ ਹਨ ਕਿ ਉਸਦੀ ਪਤਨੀ ਦੇ ਖ਼ਿਲਾਫ਼ ਪੁਲਿਸ ਨੇ ਝੂਠਾ ਕੇਸ ਦਰਜ ਕਰ ਲਿਆ ਹੈ। ਸਾਗਰ ਨੇ ਵੀਡੀਓ ਵਾਇਰਲ ਕਰ ਕੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਜ਼ਿੰਦਗੀ ਬਰਬਾਦ ਹੋਈ ਤਾਂ ਉਸ ਦਾ ਨਤੀਜਾ ਮਾੜਾ ਹੋਵੇਗਾ।

ਦੱਸਣਯੋਗ ਹੈ ਕਿ ਸਾਗਰ ਨਿਊਟਨ ਖਿਲਾਫ ਹੱਤਿਆ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਦਰਜ ਹਨ। ਪੁਲਿਸ ਸਾਗਰ ਨਿਊਟਨ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਵੀਡੀਓ ਵਿੱਚ ਸਾਗਰ ਨੇ ਪੁਲਿਸ 'ਤੇ ਉਸ ਦੀ ਵਿਰੋਧੀ ਪਾਰਟੀ ਤੋਂ ਪੈਸੇ ਲੈਣ ਅਤੇ ਉਸ 'ਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼ ਵੀ ਲਗਾਇਆ ਹੈ।

ਸਾਗਰ ਨਿਊਟਨ ਨੇ ਕਿਹਾ ਕਿ ਇਸ ਵੀਡੀਓ ਪੁਲਿਸ ਨੂੰ ਅਪੀਲ ਕਰਨ ਲਈ ਨਹੀਂ ਬਣਾ ਰਿਹਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਜੁਰਮ ਮੈਂ ਕੀਤਾ ਸੀ, ਉਸ ਅਨੁਸਾਰ ਮੇਰੇ ਖਿਲਾਫ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਸੀ। ਰਵੀ ਨੇ ਸਾਡੀ ਜਾਤ ਬਾਰੇ ਗਲਤ ਬੋਲਿਆ ਸੀ। ਇਸ ਲਈ ਅਸੀਂ ਉਸ ਦੇ ਘਰ ਦਾਖਲ ਹੋਏ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਵਾਲਮੀਕਿ ਸਮਾਜ ਕੋਈ ਵੀ ਗਲਤ ਗੱਲ ਬਰਦਾਸ਼ਤ ਨਹੀਂ ਕਰੇਗਾ।

ਸਾਗਰ ਨੇ ਕਿਹਾ ਕਿ ਉਹ ਆਪਣੇ ਬੱਚੇ ਅਤੇ ਪਤਨੀ ਲਈ ਆਪਣੀ ਜਿੰਦਗੀ ਵਿੱਚ ਸੁਧਾਰ ਕਰ ਰਿਹਾ ਹੈ। ਇਸ ਕਾਰਨ ਉਹ ਪੰਜਾਬ ਤੋਂ ਬਾਹਰ ਰਹਿ ਰਿਹਾ ਸੀ। ਉਸ ਨੇ ਕਿਹਾ ਕਿ ਮੈਨੂੰ ਅਪਰਾਧ ਦੀ ਇਹ ਦੁਨੀਆਂ ਛੱਡਣੀ ਪਈ। ਜਦੋਂ ਮੈਂ ਜੇਲ੍ਹ ਗਿਆ ਤਾਂ ਮੇਰੀ ਪਤਨੀ ਘਰ ਦੇ ਬੱਚਿਆਂ ਦੀ ਦੇਖਭਾਲ ਕਰਦੀ ਸੀ ਪਰ ਹੁਣ ਪੁਲਿਸ ਨੇ ਮੇਰੀ ਪਤਨੀ 'ਤੇ 302 ਦਾ ਝੂਠਾ ਕੇਸ ਦਰਜ ਕਰ ਦਿੱਤਾ ਹੈ।

ਉਹ ਪਿਛਲੇ 4 ਦਿਨਾਂ ਤੋਂ ਦੁੱਗਰੀ ਥਾਣੇ ਵਿੱਚ ਨਜ਼ਰਬੰਦ ਹੈ। ਨਿਊਟਨ ਨੇ ਕਿਹਾ ਕਿ ਪੁਲਿਸ ਨੇ ਉਸ ਨਾਲ ਧੋਖਾ ਕੀਤਾ ਹੈ। ਸਾਗਰ ਨੇ ਕਿਹਾ ਕਿ ਉਸ ਦੀ ਪੂਰੀ ਜ਼ਿੰਦਗੀ ਪੁਲਿਸ ਨੇ ਬਰਬਾਦ ਕਰ ਦਿੱਤੀ ਹੈ। ਇਸ ਲਈ ਹੁਣ ਉਹ ਕਿਸੇ ਦਾ ਵੀ ਜੀਵਨ ਵਿਅਰਥ ਨਹੀਂ ਰਹਿਣ ਦੇਵੇਗਾ। ਉਹ ਅਜੇ ਵੀ ਲੁਧਿਆਣਾ ਵਿੱਚ ਘੁੰਮ ਰਿਹਾ ਹੈ। ਜੇਕਰ ਉਸ ਦੀ ਪਤਨੀ ਵਿਰੁੱਧ ਝੂਠੀ ਐਫਆਈਆਰ ਰੱਦ ਹੋ ਜਾਵੇ ਤਾਂ ਉਹ ਪੁਲਿਸ ਸਾਹਮਣੇ ਪੇਸ਼ ਹੋਣ ਲਈ ਵੀ ਤਿਆਰ ਹੈ।

ਨਿਊਟਨ ਨੇ ਪੁਲਿਸ ਅਤੇ ਆਰੋਪ ਲਗਾਇਆ ਕਿ ਮੇਰੀ ਵਿਰੋਧੀ ਪਾਰਟੀ ਤੋਂ 50-50 ਲੱਖ ਰੁਪਏ ਲਏ ਹਨ। ਉਸ ਕੋਲ ਕੇਸਾਂ 'ਤੇ ਖਰਚ ਕਰਨ ਲਈ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵਿਰੋਧੀਆਂ ਕੋਲ ਪੈਸਾ ਹੈ ਤਾਂ ਮੇਰਾ ਆਤਮ ਸਨਮਾਨ ਹੈ। ਵਿਧਾਇਕ ਦੀ ਰੈਲੀ ਵਿੱਚ ਭਗੌੜੇ ਲੋਕ ਸ਼ਰੇਆਮ ਘੁੰਮਦੇ ਰਹੇ। ਇਹ ਲੋਕ ਪੈਸੇ ਅਤੇ ਤਾਕਤ ਦੇ ਬਲਬੂਤੇ ਘੁੰਮਦੇ ਹਨ।

ਸਾਗਰ ਨੇ ਕਿਹਾ ਕਿ ਪੁਲਿਸ ਗੱਡੀਆਂ ਵਿੱਚ ਬੈਠ ਕੇ ਗੰਨਮੈਨਾਂ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਨੂੰ ਪੁਲਿਸ ਨਹੀਂ ਫੜਦੀ। ਇਹ ਉਹ ਲੋਕ ਹਨ ਜੋ ਨਸ਼ਿਆਂ ਦੀ ਤਸਕਰੀ ਕਰਦੇ ਹਨ। ਸਾਗਰ ਨੇ ਪੁੱਛਿਆ ਕਿ ਕੀ ਉਸ ਨੂੰ ਆਪਣੇ ਪਰਿਵਾਰ ਨਾਲ ਸਹੀ ਜੀਵਨ ਜਿਉਣ ਦਾ ਅਧਿਕਾਰ ਨਹੀਂ ਹੈ।

Trending news