Ludhiana News: 7 ਸਾਲ ਦੀ ਬੱਚੀ ਨਾਲ ਬਲਾਤਕਾਰ ਵਾਲਾ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ
Advertisement
Article Detail0/zeephh/zeephh2312785

Ludhiana News: 7 ਸਾਲ ਦੀ ਬੱਚੀ ਨਾਲ ਬਲਾਤਕਾਰ ਵਾਲਾ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ

Ludhiana News: ਲੜਕੀ ਦੀ ਮਾਂ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸਿਕਾਇਤ ਕੀਤੀ ਸੀ।ਕਿ 27 ਜੂਨ ਨੂੰ ਸਵੇਰੇ ਜਦੋਂ ਉਹ ਉੱਠੀ ਤਾਂ ਦੇਖਿਆ ਕਿ ਉਸ ਦੀ 7 ਸਾਲਾ ਬੇਟੀ ਬਿਨਾਂ ਪੈਂਟ ਦੇ ਸੀ। ਬੱਚੀ ਦੇ ਗੁਪਤ ਅੰਗ 'ਚੋਂ ਖੂਨ ਨਿਕਲ ਰਿਹਾ ਸੀ।

Ludhiana News: 7 ਸਾਲ ਦੀ ਬੱਚੀ ਨਾਲ ਬਲਾਤਕਾਰ ਵਾਲਾ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ

Ludhiana News: ਲੁਧਿਆਣਾ ਵਿੱਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਕਮਰੇ ਵਿੱਚ ਸੌਂ ਰਹੀ ਲੜਕੀ ਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ। ਸੁੱਤੀ ਹੋਈ ਕੁੜੀ ਨਾਲ ਇਸ ਵਹਿਸ਼ੀ ਨੇ ਕੀਤਾ ਗੰਦਾ ਕੰਮ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਉਸ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਫਰਾਰ ਹੋ ਗਿਆ। ਉਸ ਨੂੰ ਪੁਲਿਸ ਨੇ ਫੜ ਲਿਆ ਹੈ।

ਲੜਕੀ ਦੀ ਮਾਂ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸਿਕਾਇਤ ਕੀਤੀ ਸੀ।ਕਿ 27 ਜੂਨ ਨੂੰ ਸਵੇਰੇ ਜਦੋਂ ਉਹ ਉੱਠੀ ਤਾਂ ਦੇਖਿਆ ਕਿ ਉਸ ਦੀ 7 ਸਾਲਾ ਬੇਟੀ ਬਿਨਾਂ ਪੈਂਟ ਦੇ ਸੀ। ਬੱਚੀ ਦੇ ਗੁਪਤ ਅੰਗ 'ਚੋਂ ਖੂਨ ਨਿਕਲ ਰਿਹਾ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਸ ਨੇ ਲੜਕੀ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੁਲਜ਼ਮ ਪ੍ਰਮੋਦ ਕੁਮਾਰ ਜੋ ਕਿ ਕਿਰਾਏ ’ਤੇ ਰਹਿੰਦਾ ਸੀ, ਉਸ ਨੂੰ ਰਾਤ ਸਮੇਂ ਜਦੋਂ ਉਹ ਸੁੱਤੀ ਹੋਈ ਸੀ, ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਿਆ।

ਇਹ ਵੀ ਪੜ੍ਹੋ: Ludhiana News: ਐਮਪੀ ਅਰੋੜਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਦੱਖਣੀ ਬਾਈਪਾਸ ਲਈ ਟੈਂਡਰ ਮੁੜ ਜਾਰੀ ਕਰਨ ਦੇ ਆਦੇਸ਼

ਉੱਥੇ ਉਸ ਨੇ ਉਸ ਦੇ ਗੁਪਤ ਅੰਗਾਂ ਨਾਲ ਛੇੜਛਾੜ ਕੀਤੀ। ਉਥੇ ਉਸ ਵਹਿਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਥੱਪੜ ਮਾਰ ਦਿੱਤਾ ਅਤੇ ਉਸ ਦੇ ਮੂੰਹ 'ਤੇ ਥੱਪੜ ਮਾਰ ਕੇ ਫਰਾਰ ਹੋ ਗਿਆ। ਫਿਲਹਾਲ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਦੋਸ਼ੀ ਪ੍ਰਮੋਦ ਨੂੰ ਦਾਣਾ ਮੰਡੀ ਗਿੱਲ ਰੋਡ ਖਿਲਾਫ ਧਾਰਾ 376 ਏ, ਬੀ, 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Cancer vs Tumor: ਕੈਂਸਰ ਅਤੇ ਟਿਊਮਰ ਵਿਚਾਲੇ ਕੀ ਅੰਤਰ ਹੈ, ਜਾਣੋ ਕੈਂਸਰ ਅਤੇ ਟਿਊਮਰ ਦੇ ਲੱਛਣ ਕੀ ਹਨ?

Trending news