Advertisement
Photo Details/zeephh/zeephh2312462
photoDetails0hindi

Treatment For Depression: ਕੀ ਦਵਾਈਆਂ ਤੋਂ ਬਿਨਾਂ ਡਿਪਰੈਸ਼ਨ ਤੋਂ ਬਾਹਰ ਆਉਣਾ ਸੰਭਵ ਹੈ? ਜਵਾਬ ਹੈ...

 ਅੱਜ ਦੀ ਭੱਜ ਦੋੜ ਭਰੀ ਜ਼ਿੰਦਗੀ ਵਿੱਚ ਚਿੰਤਾ ਅਤੇ ਤਣਾਅ ਆਮ ਗੱਲ ਹੈ। ਲੰਬੇ ਸਮੇਂ ਤੱਕ ਇਸ ਸਮੱਸਿਆ ਨਾਲ ਘਿਰੇ ਰਹਿਣ ਕਾਰਨ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਮਾਰ ਹੋ ਸਕਦੇ ਹੋ। ਡਿਪਰੈਸ਼ਨ ਇੱਕ ਅਜਿਹੀ ਸਮੱਸਿਆ ਹੈ ਜੋ ਹੌਲੀ-ਹੌਲੀ ਆਪਣਾ ਘੇਰਾ ਵਧਾ ਰਹੀ ਹੈ। ਇਹ ਸਮੱਸਿਆ ਵਿਅਕਤੀ ਨੂੰ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਕਰ ਦਿੰਦੀ

Sleep

1/7
Sleep

ਚੰਗੀ ਸਿਹਤ ਲਈ 7 ਤੋਂ 8 ਘੰਟੇ ਦੀ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਸਹੀ ਨੀਂਦ ਨਾ ਲੈਣ ਨਾਲ ਵੀ ਤਣਾਅ ਵਧ ਸਕਦਾ ਹੈ।

Meditation And Exercise

2/7
Meditation And Exercise

ਬਹੁਤ ਸਾਰੇ ਲੋਕ ਮੈਡੀਟੇਸ਼ਨ ਅਤੇ ਕਸਰਤ ਨਾਲ ਸ਼ਾਂਤ ਮਹਿਸੂਸ ਕਰਦੇ ਹਨ। ਕਿਉਂਕਿ ਮੈਡੀਟੇਸ਼ਨ ਅਤੇ ਕਸਰਤ ਕਰਨ ਨਾਲ ਦਿਮਾਗ਼ ਐਕਟਿਵ ਹੁੰਦਾ ਹੈ ਤੇ ਤੁਸੀਂ ਮੁਕਤ ਮਹਿਸੂਸ ਕਰਦੇ ਹਨ।

Social Networks Become Stronger

3/7
Social Networks Become Stronger

ਨਵੇਂ ਦੋਸਤ ਬਣਾਉਣ ਦੇ ਨਾਲ ਨਾਲ ਆਪਣੇ ਪੁਰਾਣੇ ਸਕੂਲ, ਕਾਲਜ, ਦਫ਼ਤਰ  ਵਾਲੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਅਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ।

Learn New Things

4/7
Learn New Things

ਕੁੱਝ ਲੋਕ ਆਪਣਾ ਖ਼ਾਲੀ ਸਮਾਂ ਬਰਬਾਦ ਕਰਦੇ ਰਹਿੰਦੇ ਹਨ ਜਿਸ ਨਾਲ ਤਣਾਅ ਵਧਦਾ ਹੈ। ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤੇ ਕੁੱਝ ਨਾ ਕੁੱਝ ਨਵਾਂ ਸਿੱਖ ਕੇ ਆਪਣੀ ਸਕਿੱਲਜ਼ 'ਤੇ ਕੰਮ ਕਰਨਾ ਚਾਹੀਦਾ ਹੈ।

Diet

5/7
Diet

ਜੰਕ ਫੂਡ ਅਤੇ ਪੈਕਡ ਫੂਡ ਖਾਣ ਦੀ ਬਜਾਏ ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਵਿੱਚ ਮਦਦ ਕਰੇਗਾ। 

 

Do What You Love

6/7
Do What You Love

ਜਦੋਂ ਵੀ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਸੀਂ ਪਸੰਦ ਕਰਦੇ ਹੋ, ਤੁਸੀਂ ਖ਼ੁਦ ਨੂੰ ਐਕਟਿਵ ਅਤੇ ਤਣਾਅ ਮੁਕਤ ਮਹਿਸੂਸ ਕਰਦੇ ਹੋ। ਤੁਸੀਂ ਚਾਹੋ, ਤਾਂ ਸ਼ਾਪਿੰਗ ਜਾਂ ਟਰੈਵਲ ਵੀ ਕਰ ਸਕਦੇ ਹੋ।

 

Don't Compare With Others

7/7
Don't Compare With Others

ਇਸ ਦਾ ਸ਼ਿਕਾਰ ਲੋਕ ਅਕਸਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਨੀਵਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਤਣਾਅ ਵੱਧ ਸਕਦਾ ਹੈ। ਪਰ ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਆਪਣੇ ਕਰੀਬੀ ਦੋਸਤ ਜਾਂ ਪਰਿਵਾਰ ਦੇ ਨਾਲ ਗੱਲ ਕਰ ਕੇ ਵੀ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ।