Trending Photos
Kapurthala Accident News: ਕਪੂਰਥਲਾ ਵਿੱਚ ਸੁਲਤਾਨਪੁਰ ਲੋਧੀ ਰੋਡ ਉਤੇ ਅੱਜ ਸਵੇਰੇ ਇੱਕ ਸਕੂਲ ਬੱਸ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਕਾਰ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕਾਰ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਆਰਸੀਐਫ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਾ ਗਿਆ ਹੈ। ਹਾਲਾਂਕਿ ਬੱਸ ਵਿੱਚ ਬੈਠੇ ਸਾਰੇ ਬੱਚੇ ਸੁਰੱਖਿਅਤ ਹਨ।