Quami Insaaf Morcha: ਬੀਤੀ 23 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਮੋਰਚੇ ਵਾਲੀ ਥਾਂ ਉਤੇ ਸਾਰੀਆਂ ਜਥੇਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ।
Trending Photos
Quami Insaaf Morcha: ਬੀਤੀ 23 ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਮੋਰਚੇ ਵਾਲੀ ਥਾਂ ਉਤੇ ਸਾਰੀਆਂ ਜਥੇਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ, ਇਸਾਈ, ਕਿਸਾਨ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਸਿੱਖ ਬੁੱਧੀਜੀਵੀ ਨੁਮਾਇੰਦਿਆਂ ਵੱਲੋਂ ਮੋਰਚੇ ਦੀ ਚੜ੍ਹਦੀ ਕਲਾ ਲਈ ਅਪਣੇ ਵਿਚਾਰ ਪ੍ਰਗਟ ਕੀਤੇ ਗਏ।
ਇਥੇ ਬੋਲਦਿਆਂ ਆਗੂਆਂ ਨੇ ਕਿਹਾ ਕੇ ਉਹ ਸਾਰੇ ਕੌਮੀ ਇਨਸਾਫ ਮੋਰਚੇ ਦਾ ਦਿਲੋਂ ਸਾਥ ਦੇਣਗੇ ਅਤੇ ਮੋਰਚੇ ਵਿੱਚ ਨਿਰੰਤਰ ਹਾਜ਼ੀਰੀ ਯਕੀਨੀ ਬਣਾਉਣਗੇ। ਅੰਤ ਵਿੱਚ ਬਾਪੂ ਗੁਰਚਰਨ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ 7 ਜਨਵਰੀ 2025 ਨੂੰ ਬਹੁਤ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਐਲਾਨ ਕੀਤਾ।
ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਫੂਲ, ਡਾ. ਦਰਸ਼ਨਪਾਲ, ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀਕੇਯੂ ਤੋਤੇਵਾਲ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 30 ਨਵੰਬਰ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ ਤਾਂ ਜੋ 7 ਜਨਵਰੀ ਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਹੋ ਜਾਣ।
ਇਹ ਹੀ ਪੜ੍ਹੋ : Ind vs Aus: ਪਰਥ ਵਿੱਚ ਟੀਮ ਇੰਡੀਆ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ
ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਫਿਰੋਜ਼ਪੁਰ, ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ, ਚਰਨਜੀਤ ਸਿੰਘ ਜੱਸੋਵਾਲ, ਬਲਵੀਰ ਸਿੰਘ ਬੇਰੋਪੁਰ,ਪ੍ਰੋ. ਬਲਜਿੰਦਰ ਸਿੰਘ ਅੰਮ੍ਰਿਤਸਰ,ਪੰਜ ਪਿਆਰੇ ਸਾਹਿਬਾਨ,ਗੁਰਦੀਪ ਸਿੰਘ ਭੋਗਪੁਰ,ਬਾਬਾ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਧਰਮ ਸਿੰਘ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪਾਲ ਸਿੰਘ ਘੜੂਆਂ, ਪਰਮਿੰਦਰ ਸਿੰਘ ਗਿੱਲ, ਜੀਤ ਸਿੰਘ ਔਲਖ, ਪਾਵਨਦੀਪ ਸਿੰਘ ਖਾਲਸਾ ਆਕਾਲ ਯੂਥ, ਗੁਰਮੀਤ ਸਿੰਘ ਟੋਨੀ ਘੜੂਆਂ, ਅਮਰੀਕ ਸਿੰਘ ਘੜੂਆਂ, ਗੁੱਡੂ ਬਾਬਾ ਬਲਜਿੰਦਰ ਸਿੰਘ, ਬਲਜੀਤ ਸਿੰਘ ਭਾਊ ਲੱਖੋਵਾਲ ਯੂਨੀਅਨ, ਮੋਹਨ ਸਿੰਘ ਰਾਜਪੁਰਾ, ਸਰਬਜੀਤ ਸਿੰਘ, ਪੀਐਸ ਗਿੱਲ, ਤਲਵਿੰਦਰ ਗਿੱਲ ਤੋਤੇਵਾਲ, ਗੋਰਾ ਤਖਾਣਬੱਧ, ਧਰਮ ਸਿੰਘ ਸਭਰਾ ਤੋਤੇਵਾਲ, ਨਿਰਮਲ ਸਿੰਘ ਸਭਰਾ ਤੋਤੇਵਾਲ ਸਾਥੀਆਂ ਸਮੇਤ, ਸੇਵਾ ਸਿੰਘ ਮੋਹਾਲੀ ਤੋਤੇਵਾਲ ਸਾਥੀਆਂ ਸਮੇਤ ਅਤੇ ਵੱਡੀ ਗਿਣਤੀ ਦੇ ਵਿੱਚ ਸੰਤ ਮਹਾਂਪੁਰਸ਼ ਤੇ ਸਿੱਖ ਸੰਗਤਾਂ ਆਦਿ ਹਾਜ਼ਰ ਸਨ।