Batiala News: ਕੰਡਕਟਰ ਦੀ ਮਹਿਲਾ ਨਾਲ ਹੋਈ ਬਹਿਸ, ਮਹਿਲਾ ਨੇ ਰਿਸ਼ਤੇਦਾਰ ਸੱਦ ਕੁੱਟਿਆ ਕੰਡਕਟਰ
Advertisement
Article Detail0/zeephh/zeephh2611170

Batiala News: ਕੰਡਕਟਰ ਦੀ ਮਹਿਲਾ ਨਾਲ ਹੋਈ ਬਹਿਸ, ਮਹਿਲਾ ਨੇ ਰਿਸ਼ਤੇਦਾਰ ਸੱਦ ਕੁੱਟਿਆ ਕੰਡਕਟਰ

Batiala News: ਮਹਿਲਾ ਦੇ ਪਤੀ ਨੇ ਕਿਹਾ ਕਿ ਉਹ ਪੈਦਲ ਆਪਣੇ ਘਰ ਤੋਂ ਨੌਕਰੀ 'ਤੇ ਜਾ ਰਿਹਾ ਸੀ। ਜਦੋਂ ਉਸ ਨੇ ਦੇਖਿਆ ਕਿ ਉਸਦੀ ਪਤਨੀ ਥੱਲੇ ਡਿੱਗੀ ਪਈ ਹੈ ਤਾਂ ਉਸ ਨੇ ਤੁਰੰਤ ਕੰਡਕਟਰ ਨੂੰ ਪੁੱਛਿਆ ਕਿ ਉਸ ਨੇ ਇੰਝ ਕਿਉਂ ਕੀਤਾ ਹੈ। 

Batiala News: ਕੰਡਕਟਰ ਦੀ ਮਹਿਲਾ ਨਾਲ ਹੋਈ ਬਹਿਸ, ਮਹਿਲਾ ਨੇ ਰਿਸ਼ਤੇਦਾਰ ਸੱਦ ਕੁੱਟਿਆ ਕੰਡਕਟਰ

Batiala News(ਨਿਤਿਨ ਲੂਥਰਾ): ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ 'ਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਇੱਕ ਸਰਕਾਰੀ ਬੱਸ 'ਚ ਮਹਿਲਾ ਦੀ ਬਹਿਸ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਇਹ ਝਗੜੇ ਦਾ ਰੂਪ ਧਾਰਨ ਕਰ ਗਈ, ਜਿਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮਹਿਲਾ ਨੇ ਦੱਸਿਆ ਕਿ ਉਸ ਨੇ ਬੱਸ ਸਟੈਂਡ ਤੋਂ ਉਮਰਪੁਰੇ ਉਤਰਨਾ ਸੀ ਜਿਸ ਬਾਰੇ ਉਸ ਨੇ ਪਹਿਲਾਂ ਹੀ ਕੰਡਕਟਰ ਨੂੰ ਪੁੱਛਿਆ ਹੋਇਆ ਸੀ। ਜਦੋਂ ਬੱਸ ਸੁੱਖਾ ਸਿੰਘ ਚੌਂਕ ਵਿਖੇ ਪਹੁੰਚੀ ਤਾਂ ਉੱਥੇ ਕੰਡਕਟਰ ਨੇ ਉਸ ਨੂੰ ਜ਼ਬਰੀ ਬੱਸ ਤੋਂ ਥੱਲੇ ਸੁੱਟ ਦਿੱਤਾ, ਜਿਸ ਕਾਰਨ ਉਸਦੇ ਸੱਟਾਂ ਲੱਗ ਗਈਆਂ ।

ਦੂਸਰੇ ਪਾਸੇ ਮਹਿਲਾ ਦੇ ਪਤੀ ਨੇ ਕਿਹਾ ਕਿ ਉਹ ਪੈਦਲ ਆਪਣੇ ਘਰ ਤੋਂ ਨੌਕਰੀ 'ਤੇ ਜਾ ਰਿਹਾ ਸੀ। ਜਦੋਂ ਉਸ ਨੇ ਦੇਖਿਆ ਕਿ ਉਸਦੀ ਪਤਨੀ ਥੱਲੇ ਡਿੱਗੀ ਪਈ ਹੈ ਤਾਂ ਉਸ ਨੇ ਤੁਰੰਤ ਕੰਡਕਟਰ ਨੂੰ ਪੁੱਛਿਆ ਕਿ ਉਸ ਨੇ ਇੰਝ ਕਿਉਂ ਕੀਤਾ ਹੈ। ਇਸ 'ਤੇ ਕੰਡਕਟਰ ਨੇ ਮੇਰੇ ਨਾਲ ਵੀ ਹੱਥੋਪਾਈ ਕੀਤੀ ਅਤੇ ਮੇਰੇ ਹੱਥ 'ਤੇ ਦੰਦੀ ਵੱਢ ਦਿੱਤੀ। ਇਸ ਦੇ ਨਾਲ ਹੀ ਉਸ ਦੀ ਪੱਗ ਵੀ ਲੱਥ ਗਈ।

ਉਨ੍ਹਾਂ ਦੱਸਿਆ ਕਿ ਜਦੋਂ ਇਹ ਸਾਰਾ ਝਗੜਾ ਚੱਲ ਰਿਹਾ ਸੀ ਤਾਂ ਨੇੜਿਓਂ ਨਿਹੰਗ ਸਿੰਘ ਲੰਘ ਰਹੇ ਸੀ, ਜਿਨ੍ਹਾਂ ਨੇ ਮੇਰੀ ਦਸਤਾਰ ਲੱਥੀ ਵੇਖ ਕੇ ਮੇਰਾ ਸਾਥ ਦਿੱਤਾ। ਦੂਸਰੇ ਪਾਸੇ ਬੱਸ ਦੇ ਕੰਡਕਟਰ ਨੇ ਕਿਹਾ ਕਿ ਸਾਡਾ ਸਟੋਪੇਜ ਪਹਿਲਾਂ ਹੀ ਮਹਿਤਾ ਚੌਂਕ ਬਣਦਾ ਹੈ ਜੋ ਬਟਾਲਾ ਤੋਂ 18 ਕਿਲੋਮੀਟਰ ਦੂਰ ਹੈ। ਇਹ ਮਹਿਲਾ ਪਤਾ ਨਹੀਂ ਸਾਡੇ ਨਾਲ ਸ਼ਾਇਦ ਕੋਈ ਰੰਜਿਸ਼ ਰੱਖਦੀ ਸੀ ਕਿ ਇਕ ਮਿੰਟ 'ਚ ਹੀ ਸਾਰੇ ਲੋਕ ਉਥੇ ਇਕੱਠੇ ਹੋ ਗਏ ਤੇ ਮੇਰੇ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ । 

 

Trending news