BJP Akali Dal Alliance News: ਬੀਜੇਪੀ ਦੀ ਗਠਜੋੜ ਨੂੰ ਨਾਂਹ, ਸੁਖਬੀਰ ਬੋਲੇ-ਅਕਾਲੀ ਦਲ ਨਹੀਂ ਕਰਦਾ ਵੋਟਾਂ ਦੀ ਰਾਜਨੀਤੀ
Advertisement
Article Detail0/zeephh/zeephh2174920

BJP Akali Dal Alliance News: ਬੀਜੇਪੀ ਦੀ ਗਠਜੋੜ ਨੂੰ ਨਾਂਹ, ਸੁਖਬੀਰ ਬੋਲੇ-ਅਕਾਲੀ ਦਲ ਨਹੀਂ ਕਰਦਾ ਵੋਟਾਂ ਦੀ ਰਾਜਨੀਤੀ

BJP Akali Dal Alliance News: ਸੁਖਬੀਰ ਸਿੰਘ ਬਦਾਲ ਨੇ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ, ਇਹ ਇੱਕ ਅਸੂਲਾਂ ਵਾਲੀ ਪਾਰਟੀ ਹੈ। ਸਾਡੇ ਲਈ ਅਸੂੁਲ ਜ਼ਿਆਦਾ ਪਹਿਲ ਰੱਖਦੇ ਹਨ, ਨੰਬਰ ਗੇਮ ਨਾਲੋਂ।

BJP Akali Dal Alliance News: ਬੀਜੇਪੀ ਦੀ ਗਠਜੋੜ ਨੂੰ ਨਾਂਹ, ਸੁਖਬੀਰ ਬੋਲੇ-ਅਕਾਲੀ ਦਲ ਨਹੀਂ ਕਰਦਾ ਵੋਟਾਂ ਦੀ ਰਾਜਨੀਤੀ

BJP Akali Dal Alliance News: ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਅਕਾਲ ਦਲ ਬਾਦਲ ਦੇ ਨਾਲ ਗਠਜੋੜ ਦੀਆਂ ਖ਼ਬਰਾਂ ਤੇ ਵਿਰਾਮ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਹਾਮਣੇ ਆਇਆ ਹੈ। ਸੁਖਬੀਰ ਸਿੰਘ ਬਦਾਲ ਨੇ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ, ਇਹ ਇੱਕ ਅਸੂਲਾਂ ਵਾਲੀ ਪਾਰਟੀ ਹੈ। ਸਾਡੇ ਲਈ ਅਸੂੁਲ ਜ਼ਿਆਦਾ ਪਹਿਲ ਰੱਖਦੇ ਹਨ, ਨੰਬਰ ਗੇਮ ਨਾਲੋਂ।

ਅਕਾਲੀ ਦਲ ਲਈ ਪੰਜਾਬ ਪਹਿਲਾਂ

103 ਸਾਲਾ ਵਿੱਚ ਅਕਾਲੀ ਦਲ ਨੇ ਕਦੇ ਵੀ ਸਰਕਾਰ ਬਣਾਉਣ ਲਈ ਪਾਰਟੀ ਨਹੀਂ ਬਣਾਈ ਸਗੋਂ ਕੌਮ ਦੀ ਰੱਖਿਆ ਲਈ, ਪੰਜਾਬ ਦੀ ਰੱਖਿਆ, ਪੰਜਾਬੀਅਤ ਦੀ ਰੱਖਿਆ ਸਮੇਤ ਸੂਬੇ ਵਿੱਚ ਭਾਈਚਾਰ ਸਾਂਝ ਅਤੇ ਅਮਨ ਸ਼ਾਂਤੀ ਅਕਾਲੀ ਦਲ ਦੀ ਪਹਿਲੀ ਜਿੰਮੇਵਾਰੀ ਹੈ। ਸੋਂ ਸਾਡੇ ਲਈ ਅਸੂਲ ਪਹਿਲਾਂ ਹਨ, ਸਾਡੇ ਬਹੁਤ ਸਾਰੇ ਮਸਲੇ ਹਨ।

ਕਿਸਾਨੀਂ ਲਈ ਅਸੀਂ ਹਮੇਸ਼ਾ ਲੜਾਈ ਲੜੀ

ਦਿੱਲੀ ਦੀਆਂ ਪਾਰਟੀਆਂ ਸਿਰਫ ਵੋਟ ਦੀਆਂ ਰਾਜਨੀਤੀ ਕਰਦੀਆਂ ਹਨ, ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ ਸਾਡੇ ਲਈ ਪੰਜਾਬ ਪਹਿਲਾਂ ਹੈ। ਇਸ ਦੇ ਨਾਲ ਹੀ ਸੁਖਬੀਰ ਸਿਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਿੰਦੋਸਤਾਨ ਵਿੱਚ ਸ਼ੁਰੂ ਤੋਂ ਕਿਸਾਨਾਂ ਦੀ ਲੜਾਈ ਲੜਦਾ ਆਇਆ ਹੈ। ਅਕਾਲੀ ਦਲ ਨੂੰ ਕਿਸਾਨ ਜੱਥੇਬੰਦੀ ਵੀ ਕਿਹਾ ਜਾ ਸਕਦਾ ਹੈ।

ਬੀਜੇਪੀ ਦੀ ਗਠਜੋੜ ਨੂੰ ਨਾਂਹ

ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵਿਚ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਅਤੇ ਭਾਜਪਾ ਵਿਚਾਲੇ ਸੰਸਦੀ ਚੋਣਾਂ ਲਈ ਮੁੜ ਗਠਜੋੜ ਲਈ ਗੱਲਬਾਤ ਦੀਆਂ ਅਟਕਲਾਂ ਦਰਮਿਆਨ ਕੀਤਾ ਗਿਆ ਹੈ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੱਤ ਗੇੜਾਂ ਦੀਆਂ ਚੋਣਾਂ ਦੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਭਾਜਪਾ ਪੰਜਾਬ 'ਚ ਇਕੱਲਿਆਂ ਹੀ ਚੋਣਾਂ ਲੜਨ ਜਾ ਰਹੀ ਹੈ।'' ਭਾਜਪਾ ਨੇ ਇਹ ਫੈਸਲਾ ਲੋਕਾਂ ਤੇ ਪਾਰਟੀ ਵਰਕਰਾਂ ਤੋਂ ਮਿਲੇ 'ਫੀਡਬੈਕ' ਤੋਂ ਬਾਅਦ ਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਪੰਜਾਬ ਦੇ ਲੋਕਾਂ, ਪਾਰਟੀ ਵਰਕਰਾਂ, ਆਗੂਆਂ ਅਤੇ ਕਿਸਾਨਾਂ ਦੀ ਰਾਏ ਦੇ ਆਧਾਰ 'ਤੇ ਲਿਆ ਹੈ। ਇਹ ਫੈਸਲਾ ਪੰਜਾਬ ਦੇ ਸਮੂਹ ਵਪਾਰੀਆਂ, ਮਜ਼ਦੂਰਾਂ ਅਤੇ ਪਛੜੇ ਵਰਗਾਂ ਦੇ ਉੱਜਵਲ ਭਵਿੱਖ ਲਈ ਲਿਆ ਗਿਆ ਹੈ।

 

 

Trending news