School Time Change: 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ, ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ
Advertisement
Article Detail0/zeephh/zeephh2606698

School Time Change: 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ, ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ

School Time Change: ਨਵੇਂ ਹੁਕਮਾਂ ਮੁਤਾਬਕ ਸਿੰਗਲ ਸ਼ਿਫਟ ਵਾਲੇ ਸਕੂਲਾਂ 9.30 ਵਜੇ ਲੱਗਣਗੇ ਅਤੇ 2.30 ਵਜੇ ਛੁੱਟੀ ਹੋਵੇਗੀ, ਜਦੋਂ ਕਿ ਸਟਾਫ਼ ਨੂੰ 8.45 ਵਜੇ ਆਉਣਾ ਪਵੇਗਾ ਅਤੇ 2.45 ਵਜੇ ਛੁੱਟੀ ਹੋਵੇਗੀ। 

School Time Change: 25 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ, ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ

School Time Change: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿੱਚ ਭਾਰੀ ਠੰਢ ਅਤੇ ਸੀਤ ਲਹਿਰ ਚੱਲ ਰਹੀ ਹੈ, ਜਦੋਂ ਕਿ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇਸ ਦਰਮਿਆਨ ਚੰਡੀਗੜ੍ਹ ਦੇ ਸਕੂਲਾਂ 'ਚ ਠੰਡ ਕਾਰਨ ਪਹਿਲਾਂ ਤੋਂ ਬਦਲੇ ਗਏ ਸਮੇਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਨਵੇਂ ਹੁਕਮਾਂ 'ਚ 20 ਤੋਂ 25 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਪਹਿਲਾਂ 18 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ।

ਨਵੇਂ ਹੁਕਮਾਂ ਮੁਤਾਬਕ ਸਿੰਗਲ ਸ਼ਿਫਟ ਵਾਲੇ ਸਕੂਲਾਂ 9.30 ਵਜੇ ਲੱਗਣਗੇ ਅਤੇ 2.30 ਵਜੇ ਛੁੱਟੀ ਹੋਵੇਗੀ, ਜਦੋਂ ਕਿ ਸਟਾਫ਼ ਨੂੰ 8.45 ਵਜੇ ਆਉਣਾ ਪਵੇਗਾ ਅਤੇ 2.45 ਵਜੇ ਛੁੱਟੀ ਹੋਵੇਗੀ। ਡਬਲ ਸ਼ਿਫਟ ਵਾਲੇ ਸਕੂਲ 9.30 ਵਜੇ ਲੱਗਣਗੇ ਅਤੇ 1 ਵਜੇ ਛੁੱਟੀ ਹੋਵੇਗੀ, ਜਦੋਂ ਕਿ ਸਟਾਫ਼ ਨੂੰ 8.45 ਵਜੇ ਆਉਣਗਾ ਪਵੇਗਾ ਅਤੇ 2.45 ਵਜੇ ਛੁੱਟੀ ਹੋਵੇਗੀ।

ਇਸੇ ਤਰ੍ਹਾਂ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਲਈ ਦੁਪਹਿਰ 12.30 ਵਜੇ ਸਕੂਲ ਖੁੱਲ੍ਹਣਗੇ ਅਤੇ 3.30 ਵਜੇ ਛੁੱਟੀ ਹੋਵੇਗੀ, ਮਤਲਬ ਕਿ ਛੋਟੇ ਬੱਚਿਆਂ ਨੂੰ ਸਿਰਫ 3 ਘੰਟਿਆਂ ਲਈ ਸਕੂਲ ਆਉਣਾ ਪਵੇਗਾ। ਸਟਾਫ਼ ਨੂੰ ਸਵੇਰੇ 10 ਵਜੇ ਸਕੂਲ ਆਉਣਾ ਪਵੇਗਾ ਅਤੇ ਬਾਅਦ ਦੁਪਹਿਰ 4 ਵਜੇ ਛੁੱਟੀ ਹੋਵੇਗੀ।

Trending news