Barnala Firing News: ਸਹੁਰਿਆਂ ਤੋਂ ਪਰਤ ਰਹੇ ਪਤੀ-ਪਤਨੀ 'ਤੇ ਨਕਾਬਪੋਸ਼ ਕਾਰ ਚਾਲਕਾਂ ਨੇ ਕੀਤੀ ਫਾਇਰਿੰਗ
Advertisement
Article Detail0/zeephh/zeephh2481912

Barnala Firing News: ਸਹੁਰਿਆਂ ਤੋਂ ਪਰਤ ਰਹੇ ਪਤੀ-ਪਤਨੀ 'ਤੇ ਨਕਾਬਪੋਸ਼ ਕਾਰ ਚਾਲਕਾਂ ਨੇ ਕੀਤੀ ਫਾਇਰਿੰਗ

Barnala Firing News:   ਬੀਤੀ ਰਾਤ ਬਰਨਾਲਾ ਸ਼ਹਿਰ ਦੇ ਵਿਚਾਲੇ ਮੋਟਰਸਾਈਕਲ ਉਤੇ ਸਹੁਰਿਆਂ ਤੋਂ ਪਰਤ ਰਹੇ ਪਤੀ-ਪਤਨੀ ਉਪਰ ਨਕਾਬਪੋਸ਼ ਕਾਰ ਚਾਲਕਾਂ ਨੇ ਗੋਲੀ ਚਲਾ ਦਿੱਤੀ।

Barnala Firing News: ਸਹੁਰਿਆਂ ਤੋਂ ਪਰਤ ਰਹੇ ਪਤੀ-ਪਤਨੀ 'ਤੇ ਨਕਾਬਪੋਸ਼ ਕਾਰ ਚਾਲਕਾਂ ਨੇ ਕੀਤੀ ਫਾਇਰਿੰਗ

Barnala Firing News:  ਬੀਤੀ ਰਾਤ ਬਰਨਾਲਾ ਸ਼ਹਿਰ ਦੇ ਵਿਚਾਲੇ ਮੋਟਰਸਾਈਕਲ ਉਤੇ ਸਹੁਰਿਆਂ ਤੋਂ ਪਰਤ ਰਹੇ ਪਤੀ-ਪਤਨੀ ਉਪਰ ਨਕਾਬਪੋਸ਼ ਕਾਰ ਚਾਲਕਾਂ ਨੇ ਗੋਲੀ ਚਲਾ ਦਿੱਤੀ। ਮੋਟਰਸਾਈਕਲ ਨੂੰ ਕਰਾਸ ਕਰਦੀ ਹੋਈ ਗੱਡੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ ਗੁਰਨਾਮ ਸਿੰਘ ਦਾ ਮੋਢਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ।

ਗੁਰਨਾਮ ਸਿੰਘ ਤੇ ਉਸ ਦੀ ਪਤਨੀ ਦਾ ਵਾਲ-ਵਾਲ ਬਚਾਅ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਬਰਨਾਲਾ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ। ਗੁਰਨਾਮ ਸਿੰਘ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਦਾ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਰਾਤ ਬਰਨਾਲਾ ਦੇ ਬੱਸ ਅੱਡਾ ਰੋਡ ਨਜ਼ਦੀਕ ਵਾਲਮਕ ਚੌਕ ਉਤੇ ਸਹੁਰਿਆਂ ਤੋਂ ਆਪਣੇ ਘਰ ਨੂੰ ਪਰਤ ਰਹੇ ਮੋਟਰਸਾਈਕਲਸ ਸਵਾਰ ਪਤੀ-ਪਤਨੀ ਉਤੇ ਕਾਰ ਵਿੱਚ ਸਵਾਰ ਤਿੰਨ ਨਕਾਬਪੋਸ਼ਾਂ ਨੇ ਫਾਇਰਿੰਗ ਕਰ ਦਿੱਤੀ। ਇਸ ਵਿੱਚ ਮੋਟਰਸਾਈਕਲ ਸਵਾਰ ਗੁਰਨਾਮ ਸਿੰਘ ਦੇ ਮੋਢੇ ਨੂੰ ਛੂਹਦੀ ਹੋਈ ਗੱਲ ਲੰਘ ਗਈ ਅਤੇ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਬਰਨਾਲਾ ਵਾਸੀ ਗੁਰਨਾਮ ਸਿੰਘ ਪੁੱਤਰ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ਉਤੇ ਵਾਪਸ ਆਪਣੇ ਘਰ ਜਾ ਰਿਹਾ ਸੀ। ਅਚਾਨਕ ਇਕ ਕਾਰ ਉਨ੍ਹਾਂ ਕੋਲ ਆਈ। ਕਾਰ ਵਿੱਚ ਬੈਠੇ ਤਿੰਨ ਲੋਕਾਂ ਦੇ ਮੂੰਹ ਢੱਕੇ ਹੋਏ ਸਨ। ਉਸ ਵਿਚੋਂ ਇਕ ਨੇ ਉਸ ਉਤੇ ਗੋਲੀ ਚਲਾ ਦਿੱਤੀ।

ਇਹ ਗੋਲੀ ਉਸ ਦੇ ਮੋਢੇ ਨੂੰ ਪਾਰ ਕਰ ਗਈ ਪਰ ਗੋਲੀ ਦੇ ਛਰੇ ਉਨ੍ਹਾਂ ਮੋਢੇ ਉਤੇ ਲੱਗੇ। ਇਸ ਤੋਂ ਬਾਅਦ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖ਼ਮੀ ਗੁਰਨਾਮ ਸਿੰਘ ਨੇ ਮਾਮਲੇ ਦੀ ਬਾਰੀਕ ਨਾਲ ਜਾਂਚ ਕਰਕੇ ਗੋਲੀ ਚਲਾਉਣ ਵਾਲੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Mega PTM: ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਐਲਾਨ, ਭਲਕੇ ਪੰਜਾਬ ਦੇ ਸਕੂਲਾਂ 'ਚ ਹੋਣਗੀਆਂ ਮੈਗਾ PTM

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਬਰਨਾਲਾ ਦੇ ਐੱਸਐੱਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਤੋਂ ਸੂਚਨਾ ਮਿਲੀ ਸੀ, ਜਿਸ 'ਤੇ ਪੁਲਿਸ ਨੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Women T20 World Cup: ਫਾਈਨਲ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਟੀਮ 'ਤੇ ਪੈਸਿਆਂ ਦੀ ਬਰਸਾਤ, ਟੀਮ ਇੰਡੀਆ ਨੂੰ ਵੀ ਮਿਲੇ ਕਰੋੜਾਂ

Trending news