Ludhiana News: ਲੁਧਿਆਣਾ ਤੋਂ ਪਤਨੀ ਨਾਲ ਮਾਰਪੀਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਅਟਵਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪੰਜੇਟਾ ਨਾਲ ਹੋਇਆ ਸੀ। ਲੜਕੀ ਨੇ ਆਪਣੇ ਪਤੀ ਵਿਰੁੱਧ ਕੁੱਟਮਾਰ ਕਰਨ ਅਤੇ ਨਸ਼ੇ ਲਈ ਪੈਸੇ ਮੰਗਣ ਦੇ ਦੋਸ਼ ਵਿੱਚ ਪੁਲਿਸ 'ਤੇ ਸ਼ਿਕਾਇਤ ਦਰਜ ਕਰਵਾਈ ਹੈ।
Trending Photos
Ludhiana News: ਥਾਣਾ ਕੂੰਮ ਕਲਾਂ ਅਧੀਨ ਦੇ ਇਲਾਕੇ ’ਚ ਇਕ ਨਸ਼ੇੜੀ ਪਤੀ ਨੇ ਆਪਣੀ ਬੀ. ਏ. ਪਾਸ ਪਤਨੀ ਨੂੰ ਮਾਰਕੁੱਟ ਕੇ ਘਰੋਂ ਕੱਢ ਦਿੱਤਾ। ਜਿਸ ਦੀ ਸ਼ਿਕਾਇਤ ’ਤੇ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਪਤੀ ਅਤੇ ਉਸ ਦੇ ਚਾਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਥਾਣਾ ਕੂੰਮ ਕਲਾਂ ਦੀ ਪੁਲਿਸ ਨੂੰ ਨਵਦੀਪ ਕੌਰ ਪਤਨੀ ਅਟਵਾਲ ਸਿੰਘ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਸਰਵਰਪੁਰ ਥਾਣਾ ਸਮਰਾਲਾ ਨੇ ਦੱਸਿਆ ਕਿ ਉਹ ਬੀ. ਏ. ਪਾਸ ਹੈ ਅਤੇ ਇਕ ਘਰੇਲੂ ਔਰਤ ਹੈ। ਨਵਦੀਪ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਅਟਵਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪੰਜੇਟਾ ਨਾਲ ਹੋਇਆ ਸੀ। ਜਿਸ ਤੋਂ ਉਨ੍ਹਾਂ ਦਾ ਇਕ ਬੇਟਾ ਡੇਢ ਸਾਲ ਦਾ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਲਰਟ, 3 ਦਿਨਾਂ ਤੱਕ ਤਾਪਮਾਨ ਡਿੱਗੇਗਾ
ਉਸ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਹੈ, ਜੋ ਕੋਈ ਕੰਮ ਨਹੀਂ ਕਰਦਾ ਅਤੇ ਹਰ ਰੋਜ਼ ਨਸ਼ਾ ਕਰਨ ਲਈ ਮੇਰੇ ਕੋਲੋਂ ਪੈਸਿਆਂ ਦੀ ਮੰਗ ਕਰਦਾ ਹੈ। ਨਵਦੀਪ ਨੇ ਦੱਸਿਆ ਕਿ ਬੀਤੀ 20 ਜਨਵਰੀ ਨੂੰ ਸ਼ਾਮ ਨੂੰ ਲਗਭਗ ਸਾਢੇ 3 ਵਜੇ ਉਹ ਆਪਣੇ ਘਰ ਪੰਜੇਟਾ ਵਿਖੇ ਸੀ ਤਾਂ ਅਟਵਾਲ ਮੈਨੂੰ ਤੰਗ ਪ੍ਰੇਸ਼ਾਨ ਕਰਨ ਲੱਗਿਆ ਅਤੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਾ ਜਦੋਂ ਮੈਂ ਇਨਕਾਰ ਕੀਤਾ ਤਾਂ ਉਸ ਨੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨਵਦੀਪ ਨੇ ਦੱਸਿਆ ਕਿ ਮੇਰੀ ਕੁੱਟਮਾਰ ਕਰਨ ਸਮੇਂ ਮੇਰੇ ਘਰ ਵਾਲੇ ਦੇ ਚਾਚੇ ਰਛਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪੰਜੇਟਾ ਨੇ ਵੀ ਕੁੱਟਮਾਰ ਕਰਨ ’ਚ ਉਸ ਦਾ ਸਾਥ ਦਿੱਤਾ।
ਉਸ ਨੇ ਦੱਸਿਆ ਕਿ ਜਦੋਂ ਉਹ ਕੁੱਟ ਤੋਂ ਡਰਦੀ ਭੱਜ ਰਹੀ ਸੀ ਤਾਂ ਇਨ੍ਹਾਂ ਨੇ ਉਸ ਨੂੰ ਘੇਰ ਕੇ ਫਿਰ ਕੁੱਟਿਆ। ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਦੀ ਉਸ ਕੋਲ ਵੀਡੀਓ ਵੀ ਹੈ। ਇਸ ਘਟਨਾ ਨੂੰ ਵਾਚਣ ਤੋਂ ਬਾਅਦ ਥਾਣਾ ਪੁਲਸ ਨੇ ਅਟਵਾਲ ਸਿੰਘ ਅਤੇ ਉਸ ਦੇ ਚਾਚਾ ਰਛਪਾਲ ਸਿੰਘ ਖ਼ਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 25 ਜਨਵਰੀ 2025