Patiala News: ਜਾਣਕਾਰੀ ਮੁਤਾਬਕ ਪਟਿਆਲਾ ਦੇ ਰਾਘੋ ਮਾਜਰਾ ਨੇੜੇ ਇਕ ਔਰਤ ਦੋ ਪਹੀਆ ਵਾਹਨ 'ਤੇ ਜਾ ਰਹੀ ਸੀ। ਇਸ ਦੌਰਾਨ ਚਾਈਨਾ ਡੋਰ ਕਾਰਨ ਉਸ ਦਾ ਗਲਾ ਕੱਟਿਆ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Trending Photos
Patiala News(ਬਲਇੰਦਰ ਸਿੰਘ): ਪੰਜਾਬ ਵਿੱਚ ਚਾਈਨਾ ਡੋਰ ਨਾਲ ਵਾਪਰਣ ਵਾਲੇ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ। ਤਾਜਾ ਮਾਮਲਾ ਪਟਿਆਲਾ ਤੋਂ ਆਇਆ ਹੈ, ਜਿੱਥੇ ਚਾਈਨਾ ਡੋਰ ਨਾਲ ਇਕ ਮਹਿਲਾ ਦਾ ਗਲਾ ਕੱਟਿਆ ਗਿਆ। ਫਿਲਹਾਲ ਜ਼ਖ਼ਮੀ ਮਹਿਲਾ ਨੂੰ ਪਟਿਆਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਪਟਿਆਲਾ ਦੇ ਰਾਘੋ ਮਾਜਰਾ ਨੇੜੇ ਇਕ ਔਰਤ ਦੋ ਪਹੀਆ ਵਾਹਨ 'ਤੇ ਜਾ ਰਹੀ ਸੀ। ਇਸ ਦੌਰਾਨ ਚਾਈਨਾ ਡੋਰ ਕਾਰਨ ਉਸ ਦਾ ਗਲਾ ਕੱਟਿਆ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਡਾਕਟਰ ਦਾ ਕਹਿਣਾ ਹੈ ਕਿ ਜ਼ਖ਼ਮ ਕਾਫੀ ਡੂੰਘਾ ਹੈ, ਅਗਰ ਡੋਰ ਥੋੜੀ ਹੋਰ ਅੰਦਰ ਚਲੀ ਜਾਂਦੀ ਤਾਂ ਮਹਿਲਾ ਦੀ ਮੌਤ ਹੋ ਸਕਦੀ ਸੀ, ਫਿਲਹਾਲ ਜ਼ਖ਼ਮੀ ਮਹਿਲਾ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Tractor March: ਸੂਬੇ ਭਰ ਦੇ ਕਿਸਾਨ ਟਰੈਕਟਰ ਲੈ ਕੇ ਸੜਕਾਂ ਉਤੇ ਉਤਰੇ; ਕਈ ਜ਼ਿਲ੍ਹਿਆਂ 'ਚ ਦਿਸਿਆ ਅਸਰ
ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖ਼ਤੀ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਥੋੜ੍ਹੇ ਜਿਹੇ ਪੈਸਿਆਂ ਦੇ ਮੁਨਾਫ਼ੇ ਪਿੱਛੇ ਚਾਈਨਾ ਡੋਰ ਵੇਚੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਵੀ ਇਸ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ: Republic Day 2025: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੁਧਿਆਣਾ 'ਚ ਲਹਿਰਾਇਆ ਤਿਰੰਗਾ