Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Trending Photos
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਯੂਕਰੇਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਯੂਕਰੇਨ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੇ ਹੋਏ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਕਸੀ ਦੇ ਸੱਦੇ 'ਤੇ 23 ਅਗਸਤ ਨੂੰ ਯੂਕਰੇਨ ਦਾ ਦੌਰਾ ਕਰਨਗੇ। ਖੰਨਾ ਪੁਲਿਸ ਨੇ ਸ਼ਿਵ ਮੰਦਿਰ ਚੋਰੀ ਦਾ ਮਾਮਲਾ 7 ਦਿਨਾਂ ਵਿੱਚ ਸੁਲਝਾਇਆ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼। ਮੰਦਿਰਾਂ ਅਤੇ ਗੁਰਦੁਆਰਿਆਂ ਸਮੇਤ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਦੇ ਐਸਐਸਪੀ, ਉਤਰਾਖੰਡ ਦੀ ਊਧਮ ਸਿੰਘ ਨਗਰ ਪੁਲਿਸ ਅਤੇ ਲਖਨਊ ਪੁਲਿਸ ਦੇ ਸਹਿਯੋਗ ਨਾਲ ਸਫ਼ਲ ਆਪ੍ਰੇਸ਼ਨ ਸੰਭਵ ਹੋਇਆ।
Punjab Breaking News Live Updates
ਮੋਹਾਲੀ ਮੈਡੀਕਲ ਕਾਲਜ ਦੇ ਜ਼ਿਲ੍ਹਾ ਹਸਪਤਾਲ ਫੇਸ 6 ਵਿੱਚ ਡਿਸਕ ਦੀ ਦਿੱਕਤ ਦਾ ਪਹਿਲਾ ਆਪ੍ਰਰੇਸ਼ਨ ਹੋਇਆ ਸਫ਼ਲ
ਅਕਸਰ ਅਸੀਂ ਆਪਣੀ ਰੀਡ ਦੀ ਹੱਡੀ ਜਾਂ ਡਿਸਕ ਦੀ ਬਿਮਾਰੀ ਨੂੰ ਝੇਲਦੇ ਰਹਿੰਦੇ ਹਾਂ, ਪਰ ਜਦੋਂ ਕੋਈ ਵੀ ਡਾਕਟਰ ਆਪ੍ਰਰੇਸ਼ਨ ਕਰਵਾਉਣ ਦੀ ਸਲਾਹ ਦਿੰਦਾ ਹੈ ਤਾਂ ਸਾਡੇ ਮਨ ਵਿੱਚ ਸਭ ਤੋਂ ਪਹਿਲਾਂ ਸਵਾਲ ਆਉਂਦਾ ਹੈ ਕੀ ਇਸ ਵਿੱਚ ਰਿਸਕ ਬਹੁਤ ਜ਼ਿਆਦਾ ਹੈ। ਇਸੇ ਰਿਸਕ ਨੂੰ ਦੂਰ ਕਰਦਿਆਂ ਸਰਕਾਰੀ ਮੈਡੀਕਲ ਕਾਲਜ ਸਿਵਲ ਹਸਪਤਾਲ ਫੇਸ 6 ਦੇ ਡਾਕਟਰਾਂ ਦੀ ਟੀਮ ਵੱਲੋਂ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ ਡਿਸਕ ਦਾ ਪਹਿਲਾ ਆਪ੍ਰਰੇਸ਼ਨ ਕੀਤਾ ਗਿਆ ਹੈ। ਇਹ ਆਪਰੇਸ਼ਨ ਅਮਰੀਕਾ ਤੋਂ ਆਏ ਇੱਕ ਐਨ ਆਰ ਆਈ ਔਰਤ ਵੱਲੋਂ ਕਰਵਾਇਆ ਗਿਆ ਇਸ ਔਰਤ ਨੂੰ ਡਿਸਕ ਦੀ ਬਹੁਤ ਜਿਆਦਾ ਦਿੱਕਤ ਸੀ ਅਤੇ ਅਮਰੀਕਾ ਦੇ ਵਿੱਚ ਇਸਦਾ ਇਲਾਜ ਨਹੀਂ ਹੋ ਪਾ ਰਿਹਾ ਸੀ। ਜਿਸ ਤੋਂ ਬਾਅਦ ਇਸ ਔਰਤ ਦਾ ਮੁਹਾਲੀ ਦੇ ਫੇਸ ਛੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਡਿਸਕ ਦਾ ਇਲਾਜ ਕੀਤਾ ਗਿਆ ਅਤੇ ਇੱਕ ਮਹੀਨੇ ਦੇ ਅੰਦਰ ਹੀ ਐਨਆਰਆਈ ਔਰਤ ਦੀ ਡਿਸਕ ਦੀ ਦਿੱਕਤ ਸਹੀ ਹੋ ਗਈ। ਇਸ ਇਲਾਜ ਸਬੰਧੀ ਬੋਲਦਿਆਂ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਇਹ ਜਿਲਾ ਹਸਪਤਾਲ ਦਾ ਪਹਿਲਾ ਟਰੀਟਮੈਂਟ ਸੀ ਅਤੇ ਇਹ ਆਪਰੇਸ਼ਨ ਸਫਲਤਾ ਪੂਰਵ ਕਾਮਯਾਬ ਹੋਇਆ ਹੈ ਜੋ ਟੈਕਨੋਲੋਜੀ ਪ੍ਰਾਈਵੇਟ ਜਾਂ ਵੱਡੇ ਹਸਪਤਾਲਾਂ ਦੇ ਵਿੱਚ ਸੀ ਉਹ ਟੈਕਨੋਲਜੀ ਹੁਣ ਮੋਹਾਲੀ ਦੇ ਮੈਡੀਕਲ ਕਾਲਜ ਫੇਸ ਛੇ ਮੋਹਾਲੀ ਦੇ ਵਿੱਚ ਵੀ ਮੌਜੂਦ ਹੈ।
ਭਦੌੜ ਦੇ ਪਿੰਡ ਦੀਪਗੜ੍ਹ ਦੇ ਰਜਬਾਹੇ ''ਚ ਪਿਆ 90 ਫੁੱਟ ਦਾ ਪਾੜ, ਝੋਨੇ ਦੇ ਖੇਤਾਂ ਵਿੱਚ ਵੜਿਆ ਪਾਣੀ, ਪਸ਼ੂਆਂ ਦੇ ਲਈ ਪਾਏ ਮੱਕੀ ਦੇ ਅਚਾਰ ਤੇ ਤੂੜੀ ਦਾ ਨੁਕਸਾਨ
ਭਦੌੜ ਸਾਹਿਬ ਸੰਧੂ: ਭਦੌੜ ਨੇੜਲੇ ਪਿੰਡ ਦੀਪਗੜ੍ਹ ਵਿੱਚ ਦੇਰ ਰਾਤ ਰਜਬਾਹੇ ਚ ਪਾੜ ਪੈਣ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਇਸ ਸਬੰਧੀ ਜਦੋਂ ਮੀਡੀਆ ਟੀਮ ਨੇ ਮੌਕੇ ’ਤੇ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਸਾਬਕਾ ਸਰਪੰਚ ਤਕਵਿੰਦਰ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਜੋਗਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਕਈ ਕਿਸਾਨਾਂ ਵੱਲੋਂ ਪਸ਼ੂਆਂ ਲਈ ਬਣਾਏ ਮੱਕੀ ਦੇ ਅਚਾਰ ਅਤੇ ਜਮਾਂ ਕੀਤੀ ਤੂੜੀ ਦਾ ਨੁਕਸਾਨ ਜ਼ਰੂਰ ਹੋਇਆ ਹੈ।
ਤੜਕੇ ਕਰੀਬ 3 ਵਜੇ ਖੇਤਾਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਪਾਣੀ ਦਾਖਲ ਹੋ ਰਿਹਾ ਹੈ। ਜਦੋਂ ਪਿੰਡ ਦੀਪਗੜ੍ਹ ਦੇ ਕਿਸਾਨ ਇਕੱਠੇ ਹੋ ਕੇ ਰਜਬਾਹੇ ਵਾਲੀ ਪਟੜੀ ’ਤੇ ਜਾ ਤਾਂ ਦੇਖਿਆ ਕਿ ਪਿੰਡ ਤੋਂ ਇੱਕ ਕਿਲੋਮੀਟਰ ਅੱਗੇ ਭਦੌੜ ਵੱਲ ਰਜਵਾਹਾ ਟੁੱਟਿਆ ਹੋਇਆ ਸੀ ਅਤੇ ਖੇਤਾਂ ਵਿੱਚ ਲਗਾਤਾਰ ਪਾਣੀ ਭਰ ਰਿਹਾ ਸੀ। ਕਿਸਾਨਾਂ ਨੇ ਤੁਰੰਤ ਟੱਲੇਵਾਲ ਹੈੱਡ ਵਿਖੇ ਜਾ ਕੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਅਤੇ ਰਜਬਾਹੇ ਦਾ ਪਾਣੀ ਬੰਦ ਕਰਵਾਇਆ। ਕਈ ਘੰਟਿਆਂ ਬਾਅਦ ਪਾਣੀ ਦਾ ਪੱਧਰ ਘੱਟ ਗਿਆ। ਕਿਸਾਨਾਂ ਨੇ ਦੱਸਿਆ ਕਿ ਰਾਤ 11 ਵਜੇ ਤੋਂ ਹੀ ਪਾਣੀ ਦੀ ਲੀਕੇਜ ਸ਼ੁਰੂ ਹੋ ਗਈ ਸੀ ਅਤੇ ਸਵੇਰ ਤੱਕ ਆਸ-ਪਾਸ ਦੀ ਕਈ ਏਕੜ ਫਸਲ ਪਾਣੀ ਦੀ ਲਪੇਟ ਵਿੱਚ ਆ ਗਈ ਸੀ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਸ਼ੂਆਂ ਲਈ ਖੇਤਾਂ ਵਿੱਚ ਰੱਖੇ ਮੱਕੀ ਦੇ ਆਚਾਰ ਅਤੇ ਤੂੜੀ ਦਾ ਨੁਕਸਾਨ ਹੋਇਆ ਹੈ।
ਪੰਚਾਇਤੀ ਜ਼ਮੀਨ ਲੈ ਕੇ ਮੁੱਲ ਲੈ ਲਈ ਦੁਸ਼ਮਣੀ- ਨਾ ਤਾਂ ਕਾਬਜ਼ ਛੱਡ ਰਿਹਾ ਜ਼ਮੀਨ, ਉਲਟਾ ਦੇ ਰਿਹਾ ਧਮਕੀਆਂ।
- ਵਾਇਰਲ ਵੀਡੀਓ ਚ ਸ਼ਰੇਆਮ ਲਹਿਰਾਏ ਜਾ ਰਹੇ ਨੇ ਤੇਜ਼ਧਾਰ ਹਥਿਆਰ।
ਫਰੀਦਕੋਟ ਦੇ ਪਿੰਡ ਦਾਨਾ ਰੋਮਾਣਾ ਦੀ ਰਹਿਣ ਵਾਲੀ ਇੱਕ ਵਿਧਵਾ ਮਹਿਲਾ ਵੱਲੋਂ ਪਿੰਡ ਦੀ ਪੰਚਾਇਤੀ ਜਮੀਨ ਚੋ ਕੁੱਜ ਕਨਾਲਾ ਠੇਕੇ ਤੇ ਲਈ ਗਈ ਸੀ ਜਿਸ ਦੀ ਬਕਾਇਦਾ ਗੁਰੂਦੁਆਰਾ ਸਾਹਿਬ ਵਿਖੇ ਬੋਲੀ ਦੌਰਾਨ ਇਹ੍ਹ ਜਮੀਨ ਲਈ ਗਈ ਸੀ ਜਿਸ ਦੀ ਠੇਕੇ ਦੀ ਫੀਸ ਵੀ ਜਮਾਂ ਕਰਵਾਈ ਗਈ ਸੀ ਪਰ ਦੂਜੇ ਪਾਸੇ ਇਸ ਜਮੀਨ ਤੇ ਪਹਿਲਾ ਤੋਂ ਹੀ ਵਾਹੀ ਕਰ ਰਹੇ ਕੁੱਝ ਲੋਕ ਵੱਲੋਂ ਨਾ ਤਾਂ ਜ਼ਮੀਨ ਖਾਲੀ ਕੀਤੀ ਜਾ ਰਹੀ ਹੈ ਉਲਟਾ ਉਕਤ ਮਹਿਲਾ ਅਤੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆ ਜਾ ਰਹੀਆਂ ਹਨ।ਮਹਿਲਾ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਪਰ ਹਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਕਿ ਉਕਤ ਲੋਕਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਬਣਾ ਕੇ ਜਿਸ ਚ ਸ਼ਰੇਆਮ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰ ਲਹਿਰਾਏ ਜਾ ਰਹੇ ਹਨ, ਅਪਲੋਡ ਕਰ ਅਸਿੱਧੇ ਤੌਰ ਤੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।ਪੀੜਤ ਮਹਿਲਾ ਨੇ ਮੀਡਿਆ ਅੱਗੇ ਗੁਹਾਰ ਲਾਗਉਂਦੇ ਕਿਹਾ ਕਿ ਇੱਕ ਵਾਰ ਇਨ੍ਹਾਂ ਲੋੱਕਾ ਵੱਲੋਂ ਉਸਦੇ ਘਰ ਤੇ ਹਮਲਾ ਵੀ ਕੀਤਾ ਗਿਆ ਸੀ ਜਿਸ ਚ ਇੱਟਾਂ ਰੋੜੇ ਚਲਾਏ ਗਏ ਪਰ ਉਸ ਵਕਤ ਉਹ ਘਰ ਚ ਨਾ ਹੋਣ ਕਰਕੇ ਬਚਾਅ ਰਹਿ ਗਿਆ।ਉਨ੍ਹ ਕਿਹਾ ਕਿ ਪੁਲਿਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਚਾਇਤ ਅਤੇ ਪ੍ਰਸ਼ਾਸਨਿਕ ਅਧਿਕਰਿਆ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਲੁਧਿਆਣਾ ਛੋਟੇ ਬੱਚੇ ਉੱਪਰ ਚੜ੍ਹਾਈ ਕਾਰ, ਬੱਚੇ ਦੀ ਹਾਲਤ ਗੰਭੀਰ ਜੇਰੇ ਇਲਾਜ ਘਟਨਾ ਸੀਸੀ ਟੀਵੀ ਵਿੱਚ ਕੈਦ, ਪਰਿਵਾਰ ਲਗਾ ਰਿਹਾ ਇਨਸਾਫ਼ ਦੀ ਗੁਹਾਰ
ਲੁਧਿਆਣਾ ਦੇ ਡਾਬਾ ਇਲਾਕੇ ਵਿੱਚ ਉਸ ਸਮੇਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਦ ਇਕ ਛੋਟੇ ਬੱਚਾ ਆਪਣੇ ਘਰ ਦੇ ਬਹਾਰ ਖੇਡ ਰਿਹਾ ਸੀ। ਜਿਸ ਨੂੰ ਕਾਰ ਚਾਲਕ ਨੇ ਆਪਣੀ ਝਪੇਟ ਵਿੱਚ ਲਏ ਲਿਆ ਸਾਰੀ ਘਟਨਾ ਦੀਆ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿਚ ਕੈਦ। ਹੋ ਗਈਆ ਤਸਵੀਰਾ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰਾ ਨਾਲ ਕਾਰ ਚਾਲਕ ਨੇ ਘਰ ਦੇ ਬਹਾਰ ਖੇਡ ਰਹੇ ਬੱਚੇ ਉੱਪਰ ਕਾਰ ਚੜਾ ਦਿੱਤੀ ਕਾਰ ਚਾਲਕ ਨੇ ਪਹਿਲਾਂ ਤਾਂ ਗੱਡੀ ਹੌਲੀ ਕੀਤੀ ਫਿਰ ਉਹ ਕਾਰ ਭਜਾ ਕੇ ਲਏ ਗਿਆ ਮੌਕੇ ਤੇ ਬੱਚੇ ਦੀ ਮਾਂ ਬੱਚੇ ਨੂੰ ਚੁੱਕ ਕੇ ਇਲਾਜ ਨਜਦੀਕ ਹਸਪਤਾਲ ਵਿੱਚ ਇਲਾਜ ਲਈ ਲਏ ਕੇ ਗਏ ਪੀੜਤ ਪਰਿਵਾਰ ਇਨਸਾਫ ਦੀ ਲਗਾ ਰਿਹਾ ਹੈ। ਛੋਟੇ ਬੱਚੇ ਦੀ ਉਮਰ ਤਿੰਨ ਤੋਂ ਚਾਰ ਸਾਲ ਦੱਸੀ ਜਾ ਰਹੀ ਹੈ
ਪੰਜਾਬ ਦੇ ਜਲੰਧਰ 'ਚ ਵੀਰਵਾਰ ਦੇਰ ਰਾਤ ਮੁਹੱਲਾ ਕੋਟ ਸਾਦਿਕ 'ਚ ਘਰ ਦੇ ਅੰਦਰ ਰਾਤ ਦਾ ਖਾਣਾ ਖਾ ਰਹੇ ਪਤੀ-ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਘਟਨਾ ਸਮੇਂ ਉਨ੍ਹਾਂ ਦਾ ਛੋਟਾ ਬੱਚਾ ਵੀ ਮੌਕੇ 'ਤੇ ਮੌਜੂਦ ਸੀ, ਜਿਸ ਦੀ ਮਾਂ ਨੇ ਕਿਸੇ ਤਰ੍ਹਾਂ ਜਾਨ ਬਚਾਈ।
ਔਰਤ ਨੇ ਦੋਸ਼ ਲਾਇਆ ਹੈ ਕਿ ਘਟਨਾ ਵੇਲੇ ਸਾਰੇ ਮੁਲਜ਼ਮ ਸ਼ਰਾਬੀ ਸਨ। ਉਨ੍ਹਾਂ ਨੇ ਪਹਿਲਾਂ ਘਰ 'ਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਜਦੋਂ ਉਹ ਹਸਪਤਾਲ ਵਾਪਸ ਆ ਰਿਹਾ ਸੀ ਤਾਂ ਬੂਟਾ ਮੰਡੀ ਨੇੜੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਦੇਰ ਰਾਤ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਜਲੰਧਰ ਤੋਂ ਐੱਮ.ਐੱਲ.ਆਈ. ਕਰਵਾਇਆ ਅਤੇ ਮਾਮਲੇ ਦੀ ਸੂਚਨਾ ਸਿਟੀ ਪੁਲਸ ਨੂੰ ਦਿੱਤੀ।
ਆਬਕਾਰੀ ਨੀਤੀ ਮਾਮਲੇ ਵਿੱਚ ਸੀਬੀਆਈ ਵੱਲੋਂ ਦਰਜ ਕੇਸ ਵਿੱਚ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਟਾਲ ਦਿੱਤੀ ਗਈ। ਅਦਾਲਤ 5 ਸਤੰਬਰ ਨੂੰ ਸੁਣਵਾਈ ਕਰੇਗੀ। ਕੇਜਰੀਵਾਲ ਨੇ 2 ਪਟੀਸ਼ਨਾਂ ਦਾਇਰ ਕੀਤੀਆਂ ਹਨ। ਉਸਨੇ ਸੀਬੀਆਈ ਦੀ ਗ੍ਰਿਫਤਾਰੀ ਦੀ ਕਾਨੂੰਨੀਤਾ ਨੂੰ ਚੁਣੌਤੀ ਦਿੱਤੀ ਹੈ ਅਤੇ ਜ਼ਮਾਨਤ ਦੀ ਵੀ ਮੰਗ ਕੀਤੀ ਹੈ। ਇਨ੍ਹਾਂ 'ਚੋਂ ਇਕ 'ਤੇ ਸੀਬੀਆਈ ਨੇ ਜਵਾਬ ਦਾਖਲ ਕੀਤਾ ਹੈ। ਸੀਬੀਆਈ ਨੇ ਦੂਜੀ ਮੰਗ ਦਾ ਜਵਾਬ ਦੇਣ ਲਈ ਸਮਾਂ ਮੰਗਿਆ ਸੀ।
ਪੰਜਾਬ ਦੇ ਅੱਠ ਪੁਰਾਣੇ ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰੀ ਬਣਾਉਣ ਦੇ ਉੱਚ ਸਿੱਖਿਆ ਵਿਭਾਗ ਦੇ ਫੈਸਲੇ ਨੂੰ ਸਰਕਾਰ ਨੇ ਟਾਲ ਦਿੱਤਾ ਹੈ- ਸੂਤਰਾਂ ਦੀ ਮੰਨੀਏ ਤਾਂ ਜਿਨ੍ਹਾਂ ਕਾਲਜਾਂ ਨੂੰ ਖੁਦਮੁਖਤਿਆਰ ਬਣਾਇਆ ਜਾਣਾ ਸੀ, ਉਨ੍ਹਾਂ 'ਚ ਐੱਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ, ਸਰਕਾਰੀ ਕਾਲਜ ਮਾਲੇਰਕੋਟਲਾ, ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਮਹਿੰਦਰਾ ਕਾਲਜ, ਐੱਸ.ਆਰ. ਇਨ੍ਹਾਂ ਵਿੱਚ ਸਰਕਾਰੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ, ਸਰਕਾਰੀ ਕਾਲਜ ਫ਼ਾਰ ਗਰਲਜ਼ ਪਟਿਆਲਾ, ਸਰਕਾਰੀ ਕਾਲਜ ਫ਼ਾਰ ਗਰਲਜ਼ ਲੁਧਿਆਣਾ ਅਤੇ ਸਰਕਾਰੀ ਕਾਲਜ ਮੋਹਾਲੀ ਸ਼ਾਮਲ ਹਨ। ਪਿਛਲੇ ਸਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਨੇ ਸਾਰੇ ਪੁਰਾਣੇ ਕਾਲਜਾਂ ਨੂੰ ਖੁਦਮੁਖਤਿਆਰ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਦੇ ਆਧਾਰ 'ਤੇ ਉੱਚ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਸਾਰੇ ਕਾਲਜ ਯੂਜੀਸੀ ਪੋਰਟਲ 'ਤੇ ਅਪਲਾਈ ਕਰਨ। ਪਰ ਸਿੱਖਿਆ ਮਾਹਿਰਾਂ ਨੇ ਇਸ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਯੂਜੀਸੀ ਦਾ ਇਹ ਫੈਸਲਾ ਸਿੱਖਿਆ ਦੇ ਨਿੱਜੀਕਰਨ ਵੱਲ ਇੱਕ ਕਦਮ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹੁਣ hair saloon ਨਿਸ਼ਾਨੇ 'ਤੇ
ਪ੍ਰਦੂਸ਼ਣ ਕੰਟਰੋਲ ਵੱਲੋਂ hair saloon ਵਾਲਿਆਂ ਨੂੰ ਨੋਟਿਸ ਭੇਜਿਆ ਗਿਆ ਜਿਸ ਵਿੱਚ ਤਰਕ ਦਿੱਤਾ ਗਿਆ ਕਿ Hair salon ਵਾਲੇ ਜੋ ਵਾਲਾ ਨੂੰ ਡਾਈ, ਬਲੀਚਿੰਗ ਲਗਾਉਣਾ ਤੋਂ ਬਾਅਦ ਜਦੋਂ ਬਾਲ wash ਕਰਦੇ ਹਨ ਤਾਂ ਓਹ੍ਹ ਪਾਣੀ ਸਿਧਾ ਸੀਵਰੇਜ ਵਿੱਚ ਜਾਂਦਾ ਹੈ,ਜਿਸ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ। ਦੂਜੇ ਪਾਸੇ ਕੱਟੇ ਹੋਏ ਵਾਲਾ ਨੂੰ ਸਿਧਾ ਕਚਰੇ ਵਿੱਚ ਗੇਂਰੰਨ ਨਾਲ ਹਵਾ ਪ੍ਰਦੂਸ਼ਿਤ ਹੁੰਦੀਂ ਹੈ।
ਮੋਹਾਲੀ, ਜਲੰਧਰ, ਲੁਧਿਆਣਾ ਤੇ ਅਮ੍ਰਿਤਸਰ hair saloon ਵਾਲਿਆਂ ਨੂੰ ਨੋਟਿਸ ਭੇਜ ਕੇ 2 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।
ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਦੇਰ ਰਾਤ ਸਿਹਤ ਵਿਗੜਨ ਦਾ ਮਾਮਲਾ, ਸਿਹਤ ਨਾਰਮਲ ਹੋਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ, ਬਲੱਡ ਪ੍ਰੈਸ਼ਰ ਅਤੇ ਈਸੀਜੀ ਸਮੇਤ ਹੋਰ ਟੈਸਟਾਂ ਦੀਆਂ ਰਿਪੋਰਟਾਂ ਸਵੇਰੇ ਨਾਰਮਲ ਆਉਣ 'ਤੇ ਉਹ ਪੂਰੀ ਰਾਤ ਡਾਕਟਰਾਂ ਦੀ ਨਿਗਰਾਨੀ 'ਚ ਰਹੇ। ਐਮਬੀ ਹਸਪਤਾਲ ਦੇ ਕਾਰਡੀਓਲਾਜੀ ਆਈਸੀਯੂ ਵਿੱਚ ਰਾਜਪਾਲ ਕਟਾਰੀਆ, ਸਿਟੀ ਜ਼ਿਲ੍ਹਾ ਪ੍ਰਧਾਨ ਰਵਿੰਦਰ ਸ਼੍ਰੀਮਾਲੀ ਸਮੇਤ ਪਾਰਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ, ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ, ਦੇਰ ਰਾਤ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਛਾਤੀ ਵਿੱਚ ਦਰਦ ਦੀ ਸ਼ਿਕਾਇਤ 'ਤੇ ਉਨ੍ਹਾਂ ਨੂੰ ਐਮਬੀ ਹਸਪਤਾਲ ਦੇ ਕਾਰਡੀਓਲਾਜੀ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਦੇਰ ਰਾਤ ਦਰਦ, ਮੁੱਢਲੀ ਜਾਂਚ ਰਿਪੋਰਟ 'ਚ ਟੈਸਟ ਨਾਰਮਲ ਆਇਆ, ਬਲੱਡ ਪ੍ਰੈਸ਼ਰ ਹਾਈ ਦੱਸਿਆ ਗਿਆ,
ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ 9 ਅਗਸਤ ਦੀ ਰਾਤ ਨੂੰ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ਵਿੱਚ ਪੰਜਾਬ ਵਿੱਚ 11 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਸਮਾਪਤ ਹੋ ਗਈ ਹੈ। ਸੁਪਰੀਮ ਕੋਰਟ ਦੇ ਭਰੋਸੇ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ। ਵਿਚਾਰ-ਵਟਾਂਦਰੇ ਤੋਂ ਬਾਅਦ ਅੱਜ ਡਾਕਟਰ ਆਪਣੇ ਕੰਮ 'ਤੇ ਪਰਤ ਆਏ ਹਨ। ਪਰ ਉਹ ਆਪਣੀ ਹੜਤਾਲ ਜਾਰੀ ਰੱਖਣਗੇ।
ਅੱਜ ਯਾਨੀ ਸ਼ੁੱਕਰਵਾਰ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਓਪੀਡੀ ਅਤੇ ਹੋਰ ਸਹੂਲਤਾਂ ਆਮ ਦਿਨਾਂ ਵਾਂਗ ਬਹਾਲ ਕਰ ਦਿੱਤੀਆਂ ਗਈਆਂ ਹਨ। ਪਰ ਇਸ ਦੌਰਾਨ ਸਾਰੇ ਡਾਕਟਰ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣੀਆਂ ਸੇਵਾਵਾਂ ਦੇਣਗੇ ਅਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਗੇ।
ਸੀਜੇਆਈ ਨੇ ਰਾਜ ਸਰਕਾਰਾਂ ਨੂੰ ਡਾਕਟਰਾਂ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੂੰ ਰਾਜ ਦੇ ਮੁੱਖ ਸਕੱਤਰਾਂ ਅਤੇ ਡੀਜੀਪੀਜ਼ ਨਾਲ ਮਿਲ ਕੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਅਭਿਆਸ ਨੂੰ 1 ਹਫ਼ਤੇ ਵਿੱਚ ਪੂਰਾ ਕਰਨ ਲਈ ਕਿਹਾ ਗਿਆ ਹੈ। ਰਾਜ ਇਸ ਨੂੰ 2 ਹਫਤਿਆਂ ਦੇ ਅੰਦਰ ਲਾਗੂ ਕਰ ਦੇਵੇਗਾ।
ਖੰਨਾ ਦੇ ਸ਼ਿਵ ਮੰਦਿਰ ਮਸਲੇ ਦੇ ਹੱਲ ਲਈ ਧੰਨਵਾਦ ਪ੍ਰਗਟਾਉਣ ਲਈ ਅੱਜ ਹਿੰਦੂ ਧਾਰਮਿਕ ਜਥੇਬੰਦੀਆਂ ਦੇ ਅਧਿਕਾਰੀ 11 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣਗੇ।
PM ਨਰਿੰਦਰ ਮੋਦੀ ਦਾ ਟਵੀਟ
Greetings to everyone on the first National Space Day. We recall with great pride our nation’s achievements in the space sector. It is also a day to laud the contributions of our space scientists. Our Government has taken a series of futuristic decisions relating to this sector… pic.twitter.com/E7QcNDSm4u
— Narendra Modi (@narendramodi) August 23, 2024
ਪਹਿਲੇ ਰਾਸ਼ਟਰੀ ਪੁਲਾੜ ਦਿਵਸ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਅਸੀਂ ਪੁਲਾੜ ਖੇਤਰ ਵਿੱਚ ਸਾਡੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਬੜੇ ਮਾਣ ਨਾਲ ਯਾਦ ਕਰਦੇ ਹਾਂ। ਇਹ ਸਾਡੇ ਪੁਲਾੜ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਦਾ ਵੀ ਦਿਨ ਹੈ। ਸਾਡੀ ਸਰਕਾਰ ਨੇ ਇਸ ਸੈਕਟਰ ਨਾਲ ਸਬੰਧਤ ਭਵਿੱਖਮੁਖੀ ਫੈਸਲੇ ਲਏ ਹਨ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਰਾਂਗੇ।
ਹਰਸਿਮਰਤ ਕੌਰ ਬਾਦਲ ਦਾ ਟਵੀਟ
ਡਾ: ਐਸ ਜੈਸ਼ੰਕਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪਾਂ ਨੂੰ ਕਤਰ ਵਿਚ ਪੁਲਿਸ ਹਿਰਾਸਤ ਵਿਚੋਂ ਛੁਡਾਉਣ ਦਾ ਮਾਮਲਾ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੂੰ ਸੂਚਿਤ ਕੀਤਾ ਕਿ ਕਤਰ ਦੀ ਸਿੱਖ 'ਸੰਗਤ' ਸਦਮੇ ਅਤੇ ਦੁਖ ਵਿਚ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਕੌਮ ਦੁਆਰਾ ਜੀਵਤ ਗੁਰੂ ਮੰਨਿਆ ਜਾਂਦਾ ਹੈ, ਨੂੰ ਕੇਸ ਜਾਇਦਾਦ ਬਣਾ ਦਿੱਤਾ ਗਿਆ ਹੈ। ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਅਪੀਲ ਕਰਦਿਆਂ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕਤਰ ਦੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਸਥਾਪਨਾ ਕਰਨ ਦੀ ਇਜਾਜ਼ਤ ਦੇਣ ਦਾ ਮੁੱਦਾ ਉਠਾਉਣ ਤਾਂ ਜੋ ਉਹ ਆਪਣੇ ਧਰਮ ਦੀ ਆਜ਼ਾਦੀ ਨਾਲ ਅਭਿਆਸ ਕਰ ਸਕਣ।
Appealed to @DrSJaishankar to take up the issue of the release of two ‘swaroops’ of Sri Guru Granth Sahib ji from police custody in Qatar. Informed him that the Sikh ‘sangat’ of Qatar was in shock and anguish that the Sri Guru Granth Sahib ji, which is regarded as the living Guru… pic.twitter.com/5nzGxzgRYy
— Harsimrat Kaur Badal (@HarsimratBadal_) August 23, 2024
ਡਾ: ਦਲਜੀਤ ਐਸ ਚੀਮਾ
To get ground level feedback & to elicit the views of the party workers for finalising party candidates in the coming bye elections to four assembly constituencies the newly constituted Parliamentary board of SAD will visit all the four assembly constituencies.
Led by its…
— Dr Daljit S Cheema (@drcheemasad) August 23, 2024
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਜ਼ਮੀਨੀ ਪੱਧਰ ਦੀ ਫੀਡਬੈਕ ਲੈਣ ਅਤੇ ਪਾਰਟੀ ਵਰਕਰਾਂ ਦੇ ਵਿਚਾਰ ਜਾਣਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਗਠਿਤ ਪਾਰਲੀਮਾਨੀ ਬੋਰਡ ਚਾਰੋਂ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰੇਗਾ। ਇਸ ਦੇ ਚੇਅਰਮੈਨ ਐਸ ਬਲਵਿੰਦਰ ਐਸ ਭੂੰਦੜ ਦੀ ਅਗਵਾਈ ਵਿੱਚ ਬੋਰਡ ਭਲਕੇ 24 ਅਗਸਤ ਨੂੰ ਚੱਬੇਵਾਲ (ਹੁਸ਼ਿਆਰਪੁਰ), 27 ਅਗਸਤ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਅਤੇ 28 ਅਗਸਤ ਨੂੰ ਬਰਨਾਲਾ ਦਾ ਦੌਰਾ ਕਰੇਗਾ। ਬੋਰਡ ਵੱਲੋਂ ਸਾਂਝੀ ਵਰਕਰਾਂ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਥਾਨਕ ਲੀਡਰਸ਼ਿਪ ਦੇ ਨਾਲ. ਐਸ ਮਹੇਸ਼ ਇੰਦਰ ਐਸ ਗਰੇਵਾਲ, ਐਸ ਜਨਮੇਜਾ ਐਸ ਸੇਖੋਂ, ਐਸ ਗੁਲਜ਼ਾਰ ਐਸ ਰਣੀਕੇ, ਐਸ ਹੀਰਾ ਐਸ ਗਾਬੜੀਆ ਅਤੇ ਡਾ ਦਲਜੀਤ ਐਸ ਚੀਮਾ ਸਮੇਤ ਬੋਰਡ ਦੇ ਹੋਰ ਮੈਂਬਰ ਸ਼ਾਮਲ ਹੋਣਗੇ। ਗਿੱਦੜਬਾਹਾ ਦੀ ਤਰੀਕ ਜਲਦੀ ਤੈਅ ਕੀਤੀ ਜਾਵੇਗੀ।
ਖੰਨਾ ਦੀਆਂ ਹਿੰਦੂ ਜਥੇਬੰਦੀਆਂ ਵੱਲੋਂ ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਵਿਖੇ ਬੀਫ ਨਾਲ ਭਰਿਆ ਟਰੱਕ ਫੜਿਆ ਗਿਆ। ਥਾਣੇਦਾਰ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਜੀਟੀ ਰੋਡ ਜਾਮ ਕੀਤਾ।
ਸਕੂਲ ਬੱਸ ਚਾਲਕ ਨੇ ਐਡੀਟ ਫੋਟੋਆਂ ਦਾ ਡਰ ਵਖਾ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ
ਇਕ ਨਿੱਜੀ ਸਕੂਲ ਵਿੱਚ ਪੜ੍ਹਦੀ 12ਵੀਂ ਜਮਾਤ ਦੀ ਨਾਬਾਲਿਗ ਵਿਦਿਆਰਥਣ ਨੇ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦੇ ਸਕੂਲ ਬੱਸ ਦੇ ਡਰਾਈਵਰ ਮੁਹਮਦ ਰੱਜਾਕ ਵਾਸੀ ਮਕਾਨ ਨੰਬਰ 2484 ਮਾੜੀਵਾਲਾ ਮੰਨੀਮਾਜਰਾ ਨੇ ਦੀ ਫੋਟੋ ਨੂੰ ਐਡੀਟ ਕਰਕੇ ਨਿਊਡ ਕਰ ਵਾਇਰਲ ਕਰਨ ਦੀ ਧਮਕੀ ਦੇ ਉਸ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿੱਚ ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਾਬਾਲਿਗਾ ਨੇ ਦੱਸਿਆ ਕਿ ਉਸਦੀ ਸਕੂਲ ਬੱਸ ਦਾ ਡਰਾਈਵਰ ਮੁਹਮਦ ਰੱਜਾਕ ਉਸਦਾ ਕਾਫੀ ਦਿਨਾ ਤੋਂ ਪਿਛਾ ਕਰ ਰਿਹਾ ਸੀ ਜਿਸ ਨੇ ਉਸਦੀ ਸਕੂਲ ਦੀ ਛੁਟੀ ਤੋ ਬਾਆਦ ਸਕੂਲ ਦੀ ਪਾਰਕਿੰਗ ਵਿੱਚ ਰੋਕ ਲਿਆ ਅਤੇ ਪੀੜਿਤਾ ਨੂੰ ਦੋਸਤੀ ਕਰਨ ਲਈ ਕਹਿਣ ਲੱਗਾ।
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਪੀਣ ਵਾਲੇ ਪਾਣੀ ਦੇ 73 ਪ੍ਰਤੀਸ਼ਤ ਸੈਂਪਲ ਫੇਲ੍ਹ
- ਸਾਲ ਦੀ ਪਹਿਲੀ ਛਿਮਾਹੀ ਵਿਚ ਲਏ ਗਏ 45 ਵਿਚੋਂ 33 ਸੈਂਪਲ ਫੇਲ੍ਹ
ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਵੱਲੋਂ ਸਾਲ ਦੀ ਪਹਿਲੀ ਛਿਮਾਹੀ ਵਿਚ ਪੀਣ ਵਾਲੇ ਪਾਣੀ ਦੇ ਵੱਖ ਵੱਖ ਪਬਲਿਕ ਥਾਵਾਂ ਅਤੇ ਹੋਰ ਨਿੱਜੀ ਅਦਾਰਿਆਂ ਦੇ ਲਏ ਗਏ ਸੈਂਪਲਾਂ ਵਿਚੋਂ 73 ਪ੍ਰਤੀਸ਼ਤ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਜਣਕਿ ਇਹਨਾਂ ਥਾਵਾਂ ਦਾ ਪਾਣੀ ਪੀਣ ਦੇ ਅਯੋਗ ਪਾਇਆ ਗਿਆ ਹੈ। ਇਹਨਾਂ ਵਿਚੋਂ ਕੁਝ ਜਗ੍ਹਾ ਤੇ ਹਦਾਇਤਾਂ ਦੇ ਕੇ ਪਾਣੀ ਫਿਲਟਰ ਅਤੇ ਕੋਲੋਰੋਨਾਈਜਡ ਕਰਵਾ ਕੇ ਪਾਣੀ ਸਹੀਂ ਕੀਤਾ ਗਿਆ ਤਾਂ ਕੁਝ ਥਾਵਾਂ ਦੇ ਸੈਂਪਲ ਅੱਜ ਵੀ ਫੇਲ੍ਹ ਹਨ। ਸਿਹਤ ਵਿਭਾਗ ਦੇ ਇਹ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ।
ਵੀ ਓ - ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਵੱਲੋਂ 1 ਜਨਵਰੀ ਤੋਂ 30 ਜੂਨ ਤੱਕ ਪੀਣ ਵਾਲੇ ਪਾਣੀ ਦੇ ਲਏ ਗਏ ਵੱਖ ਵੱਖ ਸੈਂਪਲਾਂ ਵਿਚੋਂ 73 ਪ੍ਰਤੀਸ਼ਤ ਪੀਣ ਵਾਲੇ ਪਾਣੀ ਦੇ ਸੈਂਪਲ ਪੀਣ ਅਯੋਗ ਪਾਏ ਗਏ, ਜੇਕਰ ਸਿੱੱਧੇ ਸ਼ਬਦਾਂ ਵਿਚ ਆਖੀਏ ਤਾਂ ਇਹ ਸੈਂਪਲ ਫੇਲ ਹੋ ਗਏ। ਦਰਅਸਲ ਸਿਹਤ ਵਿਭਾਗ ਦੀ ਟੀਮ ਸਮੇਂ ਸਮੇਂ ਤੇ ਵੱਖ ਵੱਖ ਜਨਤਕ ਥਾਵਾਂ ਤੋਂ, ਸਕੂਲਾਂ, ਹੋਟਲਾਂ, ਢਾਬਿਆਂ ਤੋਂ ਪੀਣ ਵਾਲੇ ਪਾਣ. ਦੇ ਸੈਂਪਲ ਭਰਦੀ ਰਹਿੰਦੀ ਹੈ। ਉਕਤ 6 ਮਹੀਨਿਆਂ ਵਿਚ 45 ਪੀਣ ਵਾਲੇ ਪਾਣੀ ਦੇ ਸੈਂਪਲ ਟੀਮ ਵੱਲੋਂ ਭਰੇ ਗਏ ਜਿੰਨ੍ਹਾਂ ਵਿਚੋਂ 33 ਸੈਂਪਲ ਫੇਲ੍ਹ ਪਾਏ ਗਏ ।ਫੇਲ੍ਹ ਪਾਏ ਗਏ ਸੈਂਪਲਾਂ ਵਿਚ ਜਲਘਰ, ਨਹਿਰਾਂ ਦੇ ਨਾਲ ਲੱਗੇ ਨਲਕਿਆਂ, ਸਕੂਲਾਂ ਅਤੇ ਕੁਝ ਨਿੱਜੀ ਸਥਾਨਾਂ ਦੇ ਸੈਂਪਲ ਵੀ ਹਨ। ਸ੍ਰੀ ਮੁਕਤਸਰ ਸਾਹਿਬ ਜਲਘਰ, ਸਕੂਲਾਂ ਆਦਿ ਦਾ ਜੋ ਸੈਂਪਲ ਪਹਿਲਾ ਫੇਲ੍ਹ ਆਇਆ ਉਸਨੂੰ ਹਦਾਇਤਾਂ ਦੇ ਕੇ ਜੁਲਾਈ ਤੋਂ ਬਾਅਦ ਲਏ ਗਏ ਸੈਂਪਲਾਂ ਵਿਚ ਇਹ ਸੈਂਪਲ ਪਾਸ ਹੋ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹਨਾਂ ਥਾਵਾਂ ਤੇ ਕਈ ਵਾਰ ਕਲੋਰੋਨਾਈਜਡ ਠੀਕ ਢੰਗ ਨਾਲ ਅਤੇ ਪਾਣੀ ਫਿਲਟਰ ਠੀਕ ਢੰਗ ਨਾਲ ਨਾ ਹੋਣ ਕਾਰਨ ਵੀ ਸੈਂਪਲ ਫੇਲ੍ਹ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਨਹਿਰਾਂ ਕਿਨਾਰੇ ਲੱਗੇ ਨਲਕਿਆ ਅਤੇ ਜਮੀਨੀ ਪਾਣੀ ਦੇ ਸੈਂਪਲ ਅਕਸਰ ਪੀਣ ਦੇ ਯੋਗ ਨਹੀਂ ਹੁੰਦੇ ਇਸ ਲਈ ਸਾਨੂੰ ਹਰ ਜਗ੍ਹਾ ਤੇ ਲੱਗੀ ਟੂਟੀ ਜਾਂ ਨਲਕੇ ਤੋਂ ਪਾਣੀ ਨਹੀ਼ ਪੀਣਾ ਚਾਹੀਦਾ ਹੈ।
Haryana judiciary paper leak: ਦਿੱਲੀ ਦੀ ਅਦਾਲਤ ਨੇ ਅਧਿਕਾਰੀ ਸਮੇਤ 3 ਨੂੰ ਦੋਸ਼ੀ ਕਰਾਰ ਦਿੱਤਾ, 6 ਨੂੰ ਬਰੀ ਕਰ ਦਿੱਤਾ
2017 ਦੀ ਹਰਿਆਣਾ ਨਿਆਂਇਕ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਰਾਊਜ਼ ਐਵੇਨਿਊ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਨਵੰਬਰ 2016 ਵਿੱਚ ਨਾਭਾ ਦੀ ਮੈਕਸੀਮਮ ਸਿਕਿਉਰਟੀ ਜੇਲ ਵਿੱਚੋਂ ਇੱਕ ਵੱਡੀ ਸਾਜ਼ਿਸ਼ ਕਰਕੇ ਚਾਰ ਗੈਂਗਸਟਰ ਅਤੇ ਦੋ ਅੱਤਵਾਦੀਆਂ ਨੂੰ ਫਿਲਮੀ ਅੰਦਾਜ਼ ਵਿੱਚ ਜੇਲ ਬ੍ਰੇਕ ਕਰਕੇ ਭੁਜਾ ਦਿੱਤਾ, ਇਸ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਨਾਭਾ ਜੇਲ ਬ੍ਰੇਕ ਕੇਸ ਦਾ ਮਾਸਟਰ ਮਾਈੰਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ
ਤੁਹਾਨੂੰ ਜਾਣਕਾਰੀ ਦੇ ਦਈਏ ਕਿ ਰਮਨਜੀਤ ਸਿੰਘ ਰੋਮੀ ਉਹ ਸ਼ਖਸ ਹੈ ਜਿਸ ਨੇ ਵਿਦੇਸ਼ ਵਿੱਚ ਨਾਭਾ ਜੇਲ ਬ੍ਰੇਕ ਕੇਸ ਨੂੰ ਅੰਜਾਮ ਦਿੱਤਾ ਰਮਨਜੀਤ ਸਿੰਘ ਰੋਮੀ ਦੇ ਖਿਲਾਫ 2017 ਵਿੱਚ ਭਾਰਤ ਸਰਕਾਰ ਨੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਜਿਸ ਨੂੰ ਹਾਂਗਕੰ ਪੁਲਿਸ ਨੇ 2018 ਵਿੱਚ ਹਾਂਗਕਾਂਗ ਤੋਂ ਗ੍ਰਿਫਤਾਰ ਕੀਤਾ ਜਿਸ ਉੱਪਰ ਹਾਂਗਕੁੰਗ ਵਿੱਚ ਵੀ ਡਕੈਤੀ ਕਰਨ ਦੇ ਦੋਸ਼ ਹਨ।ਗ੍ਰਿਫਤਾਰੀ ਤੋਂ ਛੇ ਸਾਲ ਬਾਅਦ ਪਟਿਆਲਾ ਪੁਲਿਸ ਐਸਪੀ ਹਰਵਿੰਦਰ ਵਿਰਕ ਦੀ ਅਗਵਾਈ ਹੇਠ ਹਾਂਗਕਾਂਗ ਪਹੁੰਚ ਕੇ ਅੱਜ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਲਿਆਂਦਾ ਗਿਆ।
ਰਮਨਦੀਪ ਰੋਮੀ ਨੂੰ ਸਵੇਰੇ ਤਿੰਨ ਵਜੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਜੱਜ ਸਾਹਿਬ ਨੇ 14 ਦਿਨਾਂ ਦੀ ਨਿਆਇਕ ਰਿਆਸਤ ਨਾਭਾ ਦੀ ਨਿਊ ਜ਼ਿਲ੍ਾ ਜੇਲ ਵਿੱਚ ਭੇਜ ਦਿੱਤਾ ਹੈ।, ਉਸ ਤੋਂ ਬਾਅਦ ਰਮਨਜੀਤ ਰੋਮੀ ਦਾ ਸਾਢੇ ਤਿੰਨ ਵਜੇ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਮੈਡੀਕਲ ਕਰਵਾਇਆ ਗਿਆ, ਮੈਡੀਕਲ ਤੋਂ ਬਾਅਦ ਉਸ ਨੂੰ ਸਹੀ ਸਵੇਰੇ 4 ਵਜੇ ਨਾਭਾ ਦੀ ਨਿਊ ਜ਼ਿਲ੍ਾ ਜੇਲ ਵਿੱਚ ਛੱਡ ਦਿੱਤਾ ਗਿਆ ਹੈ
ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉਚ ਅਧਿਕਾਰੀ ਐਸਪੀ ਹਰਵਿੰਦਰ ਸਿੰਘ ਵਿਰਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੋਮੀ ਨੂੰ ਪੰਜਾਬ ਪੁਲਿਸ ਪੰਜਾਬ ਹਾਂਗਕਾਂਗ ਤੋਂ ਭਾਰਤ ਲੈ ਕੇ ਆਈ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਉਸ ਨੂੰ ਨਾਬਾ ਦੀ ਜਿਲਾ ਜੇਲ ਵਿੱਚ ਭੇਜ ਦਿੱਤਾ ਗਿਆ,
ਰੋਮੀ ਦੇ ਵਕੀਲ ਨੇ ਦੱਸਿਆ ਕਿ ਹੁਣ ਪੁਲਿਸ ਕੀ ਐਵੀਡੈਂਸ ਪੇਸ਼ ਕਰੇਗੀ ਜੱਜ ਸਾਹਿਬ ਨੇ ਉਹਨਾਂ ਨੂੰ 14 ਦਿਨ ਲਈ ਨਾਭਾ ਜੇਲ ਵਿੱਚ ਭੇਜ ਦਿੱਤਾ
#ਦਿੱਲੀ: ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰੇਗੀ, ਪਹਿਲੀ ਸੁਣਵਾਈ ਵਿੱਚ SC ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਕੇਜਰੀਵਾਲ ਦੀ ਪਟੀਸ਼ਨ 'ਤੇ ਜਸਟਿਸ ਸੂਰਿਆ ਕਾਂਤ ਅਤੇ ਉੱਜਲ ਭੂਯਾਨ ਦੀ ਬੈਂਚ ਨੇ ਸੁਣਵਾਈ ਕੀਤੀ।
#ਰਾਸ਼ਟਰੀ ਪੁਲਾੜ ਦਿਵਸ: ਭਾਰਤ ਆਪਣਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ 23 ਅਗਸਤ, 2024 ਨੂੰ ਮਨਾਉਣ ਲਈ ਤਿਆਰ ਹੈ। ਪਿਛਲੇ ਸਾਲ ਇਸ ਦਿਨ ਚੰਦਰਯਾਨ-3 ਮਿਸ਼ਨ ਨੇ ਚੰਦਰਮਾ ਦੀ ਸਤ੍ਹਾ 'ਤੇ ਵਿਕਰਮ ਲੈਂਡਰ ਦੀ ਸਾਫਟ ਲੈਂਡਿੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਸੀ। ਇਹ ਦਿਨ ਭਾਰਤ ਦੀ ਇਤਿਹਾਸਕ ਪ੍ਰਾਪਤੀ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਉਹ ਦਿਨ ਸੀ ਜਦੋਂ ਦੇਸ਼ ਚੰਦਰਮਾ 'ਤੇ ਰੋਵਰ ਉਤਾਰਨ ਵਾਲਾ ਦੁਨੀਆ ਦਾ ਚੌਥਾ ਅਤੇ ਦੱਖਣੀ ਧਰੁਵੀ ਖੇਤਰ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.