Sri Anandpur Sahib: ਜ਼ਿਲ੍ਹਾ ਰੂਪਨਗਰ ਸਮੇਤ ਸਬ-ਡਵੀਜ਼ਨ ਨੰਗਲ ਸ਼੍ਰੀ ਅਨੰਦਪੁਰ ਸਾਹਿਬ 'ਚ ਡਰਾਈਵਿੰਗ ਲਾਇਸੈਂਸ ਤੇ ਆਰਸੀ ਨਾ ਬਣਨ ਕਾਰਨ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ ਪਰ ਇਸਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।
Trending Photos
Sri Anandpur Sahib (ਬਿਮਲ ਸ਼ਰਮਾ): ਜ਼ਿਲ੍ਹਾ ਰੂਪਨਗਰ ਸਮੇਤ ਸਬ-ਡਵੀਜ਼ਨ ਨੰਗਲ ਸ਼੍ਰੀ ਅਨੰਦਪੁਰ ਸਾਹਿਬ 'ਚ ਡਰਾਈਵਿੰਗ ਲਾਇਸੈਂਸ ਤੇ ਆਰਸੀ ਨਾ ਬਣਨ ਕਾਰਨ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ ਪਰ ਇਸਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਲਾਇਸੈਂਸ ਨਾ ਬਣਨ ਕਾਰਨ ਇਲਾਕਾ ਨਿਵਾਸੀਆਂ ਨੂੰ ਵਾਹਨਾਂ ਦੇ ਨਾਲ ਆਉਣ-ਜਾਣ ਸਮੇਂ ਹਰ ਸਮੇਂ ਚਾਲਾਨ ਹੋਣ ਦਾ ਡਰ ਬਣਿਆ ਹੋਇਆ ਹੈ।
ਲਾਇਸੈਂਸ ਬਣਾਉਣ ਵਾਲੀ ਕੰਪਨੀ ਦਾ ਠੇਕਾ ਖਤਮ ਹਨ ਤੋਂ ਬਾਅਦ ਇਹ ਸਮੱਸਿਆ ਪੈਦਾ ਹੋ ਗਿਆ ਹੈ। ਉਧਰ ਇਸ ਬਾਰੇ ਐਸਡੀਐਮ ਨੰਗਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਪੂਰੇ ਪੰਜਾਬ ਦੀ ਹੈ ਤੇ ਇਸ ਲਈ ਸਰਕਾਰ ਕੰਮ ਕਰ ਰਹੀ ਹੈ। ਉੱਤਰ ਦੂਜੇ ਪਾਸੇ ਟਰਾਂਸਪੋਰਟ ਵਿਭਾਗ ਵੱਲੋਂ ਆਪਣੀ ਸਾਈਟ ਉੱਤੇ ਵੀ ਇਸ ਸਮੱਸਿਆ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਇਸ ਦੇ ਹੱਲ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਇਹ ਕੰਮ ਨਵੇਂ ਠੇਕੇਦਾਰ ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਸ ਦੇ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਫਿਰ ਖਾਤੇ ਤਿਆਰ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਹੀ ਲਾਇਸੈਂਸ ਅਤੇ ਆਰਸੀ ਬਣਾਉਣ ਦਾ ਕੰਮ ਦੁਬਾਰਾ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : Punjab News Live Today: ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਦੀ ਕੀ ਨਿਕਲਣਗੇ ਨਤੀਜੇ ? ; ਪੜ੍ਹੋ ਹੋਰ ਵੱਡੀਆਂ ਖ਼ਬਰਾਂ
ਦੂਜੇ ਪਾਸੇ ਇਸ ਸਮੱਸਿਆ ਸਬੰਧੀ ਐਸਡੀਐਮ ਨੰਗਲ ਅਨਮਜੋਤ ਕੌਰ ਨੇ ਕਿਹਾ ਕਿ ਇਹ ਸਮੱਸਿਆ ਕੁਝ ਦਿਨਾਂ ਦੀ ਹੈ ਅਤੇ ਜਲਦੀ ਹੀ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਮੱਸਿਆ ਜ਼ਿਲ੍ਹਾ ਰੂਪਨਗਰ ਜਾਂ ਨੰਗਲ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਪ੍ਰਬੰਧ ਕਰ ਰਹੀ ਹੈ।
ਇਹ ਵੀ ਪੜ੍ਹੋ : Patiala News: ਗੁੰਡਾ ਟੈਕਸ; ਸਰਪੰਚ ਦਾ ਅਨੋਖਾ ਬਿਆਨ, ਕਿਹਾ ਰਸਤਾ ਟੁੱਟਣ ਕਾਰਨ ਮਤਾ ਪਾ ਕੇ ਕੱਟ ਰਹੇ ਸਨ ਪਰਚੀ