Joginder Bassi: ਕੈਨੇਡਾ 'ਚ ਜੋਗਿੰਦਰ ਬਾਸੀ ਦੇ ਘਰ ਤੇ ਹਮਲਾ, ਜਾਣੋ ਕੀ ਬਣੀ ਵਜ੍ਹਾ
Advertisement
Article Detail0/zeephh/zeephh2610825

Joginder Bassi: ਕੈਨੇਡਾ 'ਚ ਜੋਗਿੰਦਰ ਬਾਸੀ ਦੇ ਘਰ ਤੇ ਹਮਲਾ, ਜਾਣੋ ਕੀ ਬਣੀ ਵਜ੍ਹਾ

Joginder Bassi: ਟੋਰਾਂਟੋ, ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰਸਿੱਧ ਬਾਸੀ ਸ਼ੋਅ ਦੇ ਸੰਪਾਦਕ ਜੋਗਿੰਦਰ ਬਸੀ ਨੂੰ ਪੰਜਾਬ ਵਿੱਚ ਬਹੁਤ ਸਾਰੇ ਲੋਕ ਸੁਣਦੇ ਹਨ। ਉਹ ਆਪਣੇ ਪੋਡਕਾਸਟਾਂ ਅਤੇ ਹਾਸ-ਰਸ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿੰਦਾ ਹੈ।

Joginder Bassi: ਕੈਨੇਡਾ 'ਚ ਜੋਗਿੰਦਰ ਬਾਸੀ ਦੇ ਘਰ ਤੇ ਹਮਲਾ, ਜਾਣੋ ਕੀ ਬਣੀ ਵਜ੍ਹਾ

Joginder Bassi: ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਅਤੇ ਕੈਨੇਡਾ ਤੋਂ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ ਸੋਮਵਾਰ ਨੂੰ ਖਾਲਿਸਤਾਨੀਆਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਖੁਦ ਜੋਗਿੰਦਰ ਬਾਸੀ ਨੇ ਸਾਂਝੀ ਕੀਤੀ ਹੈ।

ਹਮਲੇ ਬਾਰੇ ਜੋਗਿੰਦਰ ਬਾਸੀ ਨੇ ਕਿਹਾ ਕਿ ਮੇਰੇ ਘਰ ‘ਤੇ ਭਾਰਤੀ ਸਮੇਂ ਮੁਤਾਬਕ 20 ਜਨਵਰੀ ਸੋਮਵਾਰ ਨੂੰ ਹਮਲਾ ਹੋਇਆ।ਉਨ੍ਹਾਂ ਕਿਹਾ ਕਿ ਸ਼ੁਕਰ ਹੈ ਕਿ ਇਸ ਘਟਨਾ ਵਿਚ ਮੈਂ ਅਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਾਂ।ਉਸਨੇ ਇਹ ਵੀ ਕਿਹਾ ਕਿ ਮੈਂ ਅੱਜ ਭਾਰਤ ਵਾਪਸ ਆ ਰਿਹਾ ਹਾਂ।ਇਹ ਹਮਲਾ ਮੇਰੇ ਭਾਰਤ ਪਰਤਣ ਤੋਂ ਪਹਿਲਾਂ ਕੀਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਖਾਲਿਸਤਾਨੀ ਬਦਮਾਸ਼ਾਂ ਨੇ ਕੀਤਾ ਹੈ।ਮੈਂ ਇਸ ਸਬੰਧੀ ਕੈਨੇਡਾ ਦੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਦੱਸ ਦੇਈਏ ਕਿ ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਖਾਲਿਸਤਾਨੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਭਾਰਤ ਵਿੱਚ ਉਸਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਇੱਕ ਸੁਰੱਖਿਆ ਘੇਰਾ ਹਰ ਸਮੇਂ ਉਸਦੇ ਨਾਲ ਰਹਿੰਦਾ ਹੈ।

ਇਹ ਵੀ ਪੜ੍ਹੋ: ਕੁਲੜ ਪੀਜ਼ਾ ਕਪਲ ਦੇ ਵਿਦੇਸ਼ ਵਿੱਚ ਸਿਫਟ ਹੋਣ ਦੀਆਂ ਖ਼ਬਰਾਂ ਉੱਤੇ ਬ੍ਰੇਕ, ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

ਟੋਰਾਂਟੋ, ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰਸਿੱਧ ਬਾਸੀ ਸ਼ੋਅ ਦੇ ਸੰਪਾਦਕ ਜੋਗਿੰਦਰ ਬਸੀ ਨੂੰ ਪੰਜਾਬ ਵਿੱਚ ਬਹੁਤ ਸਾਰੇ ਲੋਕ ਸੁਣਦੇ ਹਨ। ਉਹ ਆਪਣੇ ਪੋਡਕਾਸਟਾਂ ਅਤੇ ਹਾਸ-ਰਸ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿੰਦਾ ਹੈ। ਲਗਭਗ ਤਿੰਨ ਮਹੀਨੇ ਪਹਿਲਾਂ ਇੱਕ ਨੌਜਵਾਨ ਨੇ ਉਸਨੂੰ ਦੁਬਈ ਦੇ ਇੱਕ ਨੰਬਰ ਤੋਂ ਧਮਕੀ ਭਰਿਆ ਸੁਨੇਹਾ ਭੇਜਿਆ ਸੀ। ਇਸ ਸਬੰਧੀ ਜੋਗਿੰਦਰ ਬਾਸੀ ਦੀ ਟੀਮ ਨੇ ਕੈਨੇਡੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਬਾਸੀ ਦਾ ਸ਼ੋਅ, ਜੋ ਕਿ ਟੋਰਾਂਟੋ, ਕੈਨੇਡਾ ਵਿੱਚ ਸਥਿਤ ਹੈ, ਪੰਜਾਬ ਅਤੇ ਕੈਨੇਡਾ ਵਿੱਚ ਆਪਣੀ ਪੱਤਰਕਾਰੀ ਕਾਮੇਡੀ ਲਈ ਮਸ਼ਹੂਰ ਹੈ।

ਇਹ ਵੀ ਪੜ੍ਹੋ: Gurucharan Singh Work: 1.5 ਕਰੋੜ ਰੁਪਏ ਦੇ ਕਰਜ਼ੇ ਹੇਠ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦਾ ਗੁਰੂਚਰਨ ਸਿੰਘ

Trending news