Chandigarh Building Collapses: ਚੰਡੀਗੜ੍ਹ ਦੇ ਸੈਕਟਰ 17 ਵਿੱਚ ਸਥਿਤ ਬਿਲਡਿੰਗ ਢਹਿ ਢੇਰੀ ਹੋ ਗਈ ਹੈ। ਹਾਲਾਂਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
Trending Photos
Chandigarh Building Collapses: ਚੰਡੀਗੜ੍ਹ ਦੇ ਸੈਕਟਰ 17 ਵਿੱਚ ਸਥਿਤ ਬਿਲਡਿੰਗ ਢਹਿ ਢੇਰੀ ਹੋ ਗਈ ਹੈ। ਹਾਲਾਂਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਸ ਬਿਲਡਿੰਗ ਦੇ ਡਿੱਗਣ ਕਾਰਨ ਆਸਪਾਸ ਦੀਆਂ ਇਮਾਰਤਾਂ ਦਾ ਵੀ ਨੁਕਸਾਨ ਹੋਇਆ ਹੈ। ਅੱਜ ਸਵੇਰੇ ਚੰਡੀਗੜ੍ਹ ਵਿੱਚ ਸੈਕਟਰ 17 ਦੇ ਮਹਿਫਿਲ ਹੋਟਲ ਦੇ ਕੋਲ ਇੱਕ ਲੰਬੇ ਸਮੇਂ ਤੋਂ ਖਾਲੀ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਸਥਾਨਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਮਾਰਤ ਅਤੇ ਆਸ ਪਾਸ ਦੀਆਂ ਦੁਕਾਨਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ।
ਪ੍ਰਸ਼ਾਸਨ ਨੇ ਇਮਾਰਤ ਨੂੰ ਸੀਲ ਕਰ ਦਿੱਤਾ ਸੀ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਮਾਰਤ 'ਚ ਕਰੀਬ 2 ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਕਾਰਨ ਇਮਾਰਤ ਵਿੱਚ ਤਰੇੜਾਂ ਆ ਗਈਆਂ। ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦੇ ਹੀ 27 ਦਸੰਬਰ ਨੂੰ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ।
ਲੋਕਾਂ ਨੇ ਕਿਹਾ- ਠੇਕੇਦਾਰ ਫਰਾਰ
ਚਸ਼ਮਦੀਦਾਂ ਅਨੁਸਾਰ ਇਮਾਰਤ 'ਤੇ ਕੰਮ ਕਰ ਰਿਹਾ ਠੇਕੇਦਾਰ ਸੀਲਿੰਗ ਦੀ ਕਾਰਵਾਈ ਤੋਂ ਬਾਅਦ ਫਰਾਰ ਹੋ ਗਿਆ ਸੀ। ਨਾਲ ਲੱਗਦੀ ਇਮਾਰਤ ਦੇ ਮਾਲਕਾਂ ਦਾ ਕਹਿਣਾ ਹੈ ਕਿ ਮੁਰੰਮਤ ਦੌਰਾਨ ਉਚਿਤ ਕਦਮ ਨਹੀਂ ਚੁੱਕੇ ਗਏ। ਇਸ ਕਾਰਨ ਉਨ੍ਹਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਇਮਾਰਤ ਕਿਰਾਏ 'ਤੇ ਦਿੱਤੀ ਗਈ ਸੀ
ਮੌਕੇ 'ਤੇ ਪਹੁੰਚੇ ਸੈਕਟਰ-17 ਚੰਡੀਗੜ੍ਹ ਥਾਣੇ ਦੇ ਐਸਐਚਓ ਰੋਹਿਤ ਨੇ ਦੱਸਿਆ ਕਿ ਇਮਾਰਤ 7.15 ਵਜੇ ਡਿੱਗੀ। ਇਮਾਰਤ ਦੇ ਮਾਲਕ ਨੇ ਕਿਰਾਏ 'ਤੇ ਦਿੱਤੀ ਸੀ। ਕਿਰਾਏਦਾਰ ਵੱਲੋਂ ਇਸ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਮਾਰਤ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਠੇਕੇਦਾਰ ਜਾਂ ਕਿਸੇ ਹੋਰ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਸੋਹਾਣਾ ਵਿੱਚ ਇਮਾਰਤ ਡਿੱਗਣ ਨਾਲ ਤਿੰਨ ਜਾਨਾਂ ਚਲੀਆਂ ਗਈਆਂ ਹਨ। ਇਮਾਰਤ ਦੇ ਨਾਲ ਬੇਸਮੈਂਟ ਪੁੱਟੀ ਜਾ ਰਹੀ ਸੀ। ਇਸ ਕਾਰਨ ਇਹ ਹਾਦਸਾ ਵਾਪਰ ਗਿਆ ਸੀ।
ਇਹ ਵੀ ਪੜ੍ਹੋ : Punjab Breaking Live Updates: ਪੰਜਾਬ ਭਰ 'ਚ ਅੱਜ ਪਨਬਸ ਤੇ ਪੀਆਰਟੀਸੀ ਦਾ ਰਹੇਗਾ ਚੱਕਾ ਜਾਮ; ਜਾਣੋ ਹੋਰ ਵੱਡੀਆਂ ਖ਼ਬਰਾਂ