Ludhiana News: ਸੋਮਵਾਰ ਨੂੰ ਲੁਧਿਆਣਾ 'ਚ ਲੋਹੜੀ ਦੇ ਤਿਉਹਾਰ ਦੌਰਾਨ ਆਪਣੀ ਮਾਂ ਨਾਲ ਛੱਤ 'ਤੇ ਪਤੰਗਬਾਜ਼ੀ ਦੇਖ ਰਹੀ 11 ਸਾਲਾ ਬੱਚੀ ਨੂੰ ਗੋਲੀ ਲੱਗ ਗਈ।
Trending Photos
Ludhiana News: ਸੋਮਵਾਰ ਨੂੰ ਲੁਧਿਆਣਾ 'ਚ ਲੋਹੜੀ ਦੇ ਤਿਉਹਾਰ ਦੌਰਾਨ ਆਪਣੀ ਮਾਂ ਨਾਲ ਛੱਤ 'ਤੇ ਪਤੰਗਬਾਜ਼ੀ ਦੇਖ ਰਹੀ 11 ਸਾਲਾ ਬੱਚੀ ਨੂੰ ਗੋਲੀ ਲੱਗ ਗਈ। ਗੋਲੀ ਲੜਕੀ ਦੇ ਸਿਰ ਵਿੱਚ ਫਸ ਗਈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਗੋਲੀ ਕੱਢ ਦਿੱਤੀ।
ਲੜਕੀ ਦੀ ਪਛਾਣ ਨਿਊ ਮਾਧੋਪੁਰੀ ਗਲੀ ਨੰਬਰ 3 ਦੀ ਰਹਿਣ ਵਾਲੀ ਆਸ਼ਿਆਨਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਟੀਮ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਲੜਕੀ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਕਿਸ ਨੇ ਹਵਾਈ ਫਾਇਰ ਕੀਤਾ ਸੀ। ਇਸ ਦੇ ਨਾਲ ਹੀ ਲੜਕੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਜਦੋਂ ਖ਼ੂਨ ਵਹਿਣ ਲੱਗਾ ਤਾਂ ਬੱਚੀ ਨੂੰ ਪਤਾ ਲੱਗਾ ਕਿ ਉਸ ਨੂੰ ਗੋਲੀ ਲੱਗੀ ਹੈ।
ਬੱਚੀ ਦੇ ਪਿਤਾ ਨਾਸਿਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕੱਪੜਿਆਂ ਉਤ ਕਢਾਈ ਦਾ ਕੰਮ ਕਰਦਾ ਹੈ। ਸੋਮਵਾਰ ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਆਪਣੀ ਮਾਂ ਨਾਲ ਪਤੰਗ ਉਡਦੇ ਦੇਖਣ ਲਈ ਛੱਤ 'ਤੇ ਗਈ। 12.30 ਵਜੇ ਉਹ ਜਨਰੇਟਰ ਕੋਲ ਕਮਰੇ ਉਤੋਂ ਪਤੰਗ ਚੁੱਕਣ ਗਈ ਸੀ। ਫਿਰ ਅਚਾਨਕ ਕੋਈ ਤਿੱਖੀ ਚੀਜ਼ ਉਸਦੇ ਸਿਰ ਵਿੱਚ ਵੱਜੀ।
ਆਸ਼ਿਆਨਾ ਭੱਜਦੀ ਹੋਈ ਆਪਣੀ ਮਾਂ ਕੋਲ ਆਈ ਅਤੇ ਕਿਹਾ ਕਿ ਉਸ ਦੇ ਸਿਰ ਵਿੱਚ ਕੋਈ ਚੀਜ਼ ਵੱਜੀ ਹੈ। ਖੂਨ ਵਗਦਾ ਦੇਖ ਕੇ ਮਾਂ ਤੁਰੰਤ ਆਸ਼ਿਆਨਾ ਨੂੰ ਨਜ਼ਦੀਕੀ ਕਲੀਨਿਕ ਲੈ ਗਈ। ਡਾਕਟਰਾਂ ਨੇ ਮਾਂ ਨੂੰ ਦੱਸਿਆ ਕਿ ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਡਾਕਟਰਾਂ ਨੇ ਗੋਲੀ ਕੱਢ ਕੇ ਲੜਕੀ ਅਤੇ ਉਸ ਦੀ ਮਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ।
ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੀ ਦਾ ਇਲਾਜ ਕੀਤਾ ਅਤੇ ਸੂਚਨਾ ਮਿਲਣ ਤੋਂ ਬਾਅਦ ਏਸੀਪੀ ਦਵਿੰਦਰ ਚੌਧਰੀ ਨੇ ਨੇੜਲੇ ਘਰਾਂ ਦੀਆਂ ਛੱਤਾਂ ਦੀ ਜਾਂਚ ਕੀਤੀ। ਪਤੰਗ ਉਡਾਉਣ ਵਾਲੇ ਅਤੇ ਡੀਜੇ ਵਜਾ ਰਹੇ ਨੌਜਵਾਨਾਂ ਦੀ ਵੀ ਤਲਾਸ਼ੀ ਲਈ ਗਈ ਪਰ ਪੁਲਿਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਹੁਣ ਪੁਲਿਸ ਏਸੀਪੀ ਨੇ ਕਿਹਾ ਕਿ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲੜਕੀ ਦੇ ਸਿਰ 'ਤੇ ਗੋਲੀ ਲੱਗੀ ਹੈ। ਪੁਲਿਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ। ਕਈ ਛੱਤਾਂ ਦੀ ਜਾਂਚ ਕੀਤੀ ਗਈ ਹੈ। ਪੁਲਿਸ ਜਲਦੀ ਹੀ ਮਾਮਲੇ ਨੂੰ ਸੁਲਝਾ ਲਵੇਗੀ। ਫਿਲਹਾਲ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਲੋਕਾਂ ਨੂੰ ਤਿਉਹਾਰ ਸਾਦਗੀ ਨਾਲ ਮਨਾਉਣ ਦੀ ਅਪੀਲ ਕੀਤੀ ਜਾਂਦੀ ਹੈ। ਪੁਲਿਸ ਇਸ ਮਾਮਲੇ 'ਚ ਮਾਮਲਾ ਦਰਜ ਕਰੇਗੀ।