Lok Sabha Election 2024: ਅੱਜ ਥੰਮ ਜਾਵੇਗਾ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦਾ ਸ਼ੋਰ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ
Advertisement

Lok Sabha Election 2024: ਅੱਜ ਥੰਮ ਜਾਵੇਗਾ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦਾ ਸ਼ੋਰ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ

Lok Sabha Election 2024: ਦੇਸ਼ ਦੇ 21 ਰਾਜਾਂ ਦੀਆਂ 102 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਵੱਲੋਂ ਪਹਿਲੇ ਪੜਾਅ ਦੀ ਵੋਟਿੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਵੇਰੇ 6 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ।

Lok Sabha Election 2024: ਅੱਜ ਥੰਮ ਜਾਵੇਗਾ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦਾ ਸ਼ੋਰ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ

Lok Sabha Election 2024: ਲੋਕਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਪ੍ਰਚਾਰ ਬੁੱਧਵਾਰ (17 ਅਪ੍ਰੈਲ 2024) ਨੂੰ ਸ਼ਾਮ 6 ਵਜੇ ਥੰਮ ਜਾਵੇਗਾ। ਵੋਟਿੰਗ ਤੋਂ 48 ਘੰਟੇ ਪਹਿਲਾਂ ਜਨਤਕ ਮੀਟਿੰਗਾਂ, ਰੋਡ ਸ਼ੋਅ ਅਤੇ ਜਲੂਸ ਕੱਢਣ 'ਤੇ ਪਾਬੰਦੀ ਰਹੇਗੀ। ਚੋਣ ਪ੍ਰਚਾਰ ਦੇ ਆਖਰੀ ਦਿਨ ਪੀਐਮ ਮੋਦੀ, ਅਮਿਤ ਸ਼ਾਹ, ਰਾਹੁਲ ਗਾਂਧੀ ਚੋਣ ਲੜਾਈ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾਉਣਗੇ। ਪਹਿਲੇ ਪੜਾਅ 'ਚ 21 ਸੂਬਿਆਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋਵੇਗੀ।

ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਬੰਪਰ ਬਹੁਮਤ ਨਾਲ ਜਿੱਤਿਆ ਸੀ। 2024 ਵਿੱਚ ਐਨਡੀਏ 400 ਪਲੱਸ ਦੇ ਨਾਅਰੇ ਨਾਲ ਆਪਣੇ ਪਿਛਲੇ ਪ੍ਰਦਰਸ਼ਨ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ INDIA ਗਠਜੋੜ ਵੀ ਐਨਡੀਏ ਦੇ ਜਿੱਤ ਦੇ ਰੱਥ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਸੀਟਾਂ 'ਤੇ ਆਪਣਾ ਦਬਦਬਾ ਕਾਇਮ ਰੱਖਣਾ ਹੈ, ਜਿੱਥੇ ਉਸ ਨੇ 2019 'ਚ ਜਿੱਤ ਹਾਸਲ ਕੀਤੀ ਸੀ। ਇਸ ਦੇ ਨਾਲ ਹੀ INDIA ਗਠਜੋੜ ਨੇ ਆਪਣੀ ਪੂਰੀ ਤਾਕਤ ਨਾਲ ਅਭੇਦ ਕਿਲ੍ਹੇ ਨੂੰ ਢਾਹੁਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਪਹਿਲੇ ਪੜਾਅ 'ਚ ਕਿੱਥੇ ਹੋਵੇਗੀ ਵੋਟਿੰਗ?

ਦੇਸ਼ ਦੇ 21 ਰਾਜਾਂ ਦੀਆਂ 102 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਵੱਲੋਂ ਪਹਿਲੇ ਪੜਾਅ ਦੀ ਵੋਟਿੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਵੇਰੇ 6 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਪਹਿਲੇ ਪੜਾਅ ਦੀਆਂ 102 ਸੀਟਾਂ ਵਿੱਚੋਂ ਤਾਮਿਲਨਾਡੂ ਵਿੱਚ ਸਭ ਤੋਂ ਵੱਧ 39 ਸੀਟਾਂ ਹਨ, ਜਿੱਥੇ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

ਇਹ ਵੀ ਪੜ੍ਹੋ: Ram Naomi Ayodhya:ਅਯੁੱਧਿਆ ਵਿੱਚ ਰਾਮ ਨੌਮੀ ਬੇਹੱਦ ਖ਼ਾਸ, ਰਾਮਲਲਾ ਦੇ ਸੂਰਜ ਤਿਲਕ ਦੀ ਸ਼ਾਨਦਾਰ ਤਿਆਰੀ

 

ਇਸ ਦੇ ਨਾਲ ਹੀ ਰਾਜਸਥਾਨ ਤੋਂ 12, ਉੱਤਰ ਪ੍ਰਦੇਸ਼ ਤੋਂ 8, ਉੱਤਰਾਖੰਡ ਤੋਂ 5, ਅਰੁਣਾਚਲ ਪ੍ਰਦੇਸ਼ ਤੋਂ 2, ਬਿਹਾਰ ਤੋਂ 4, ਛੱਤੀਸਗੜ੍ਹ ਤੋਂ 1, ਅਸਾਮ ਤੋਂ 4, ਮੱਧ ਪ੍ਰਦੇਸ਼ ਤੋਂ 6, ਮਹਾਰਾਸ਼ਟਰ ਤੋਂ 5, ਮਨੀਪੁਰ ਤੋਂ 2, ਮੇਘਾਲਿਆ ਤੋਂ 2 | , ਮਿਜ਼ੋਰਮ ਤੋਂ 2, ਤ੍ਰਿਪੁਰਾ ਦੀ 1, ਪੱਛਮੀ ਬੰਗਾਲ ਦੀ 3, ਜੰਮੂ-ਕਸ਼ਮੀਰ, ਅੰਡੇਮਾਨ ਨਿਕੋਬਾਰ, ਲਕਸ਼ਦੀਪ ਅਤੇ ਪੁਡੂਚੇਰੀ ਦੀ ਇਕ ਸੀਟ 'ਤੇ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ: Ludhiana News: ਸਰਕਾਰੀ ਬੱਸ ਦੀਆਂ ਬਰੇਕਾਂ ਫੇਲ੍ਹ!, ਪੈਦਲ ਜਾ ਰਿਹਾ ਵਿਅਕਤੀ ਨੂੰ ਦਰੜਿਆ

Trending news