Chandigarh News: ਹਿਮਾਚਲ ਤੋਂ ਰਿਸ਼ਤੇਦਾਰ ਦਾ ਇਲਾਜ ਕਰਵਾਉਣ PGI ਆਏ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼!
Advertisement
Article Detail0/zeephh/zeephh2228074

Chandigarh News: ਹਿਮਾਚਲ ਤੋਂ ਰਿਸ਼ਤੇਦਾਰ ਦਾ ਇਲਾਜ ਕਰਵਾਉਣ PGI ਆਏ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼!

Chandigarh News: ਹਿਮਾਚਲ ਤੋਂ ਰਿਸ਼ਤੇਦਾਰ ਦਾ ਇਲਾਜ ਕਰਵਾਉਣ PGI ਆਏ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। 

Chandigarh News: ਹਿਮਾਚਲ ਤੋਂ ਰਿਸ਼ਤੇਦਾਰ ਦਾ ਇਲਾਜ ਕਰਵਾਉਣ PGI ਆਏ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼!

Chandigarh News: ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ (PGI ) ਦੇ ਬਾਹਰ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਉਸ ਨੇ ਚਾਕੂ ਨਾਲਗਰਦਨ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਉਸ ਨੂੰ ਇਲਾਜ ਲਈ ਪੀ.ਜੀ.ਆਈ. ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਸਦੀ ਹਾਲਤ ਸਥਿਰ ਹੈ ਅਤੇ ਇਲਾਜ ਜਾਰੀ ਹੈ। 

ਇਸ ਨੌਜਵਾਨ ਐਮਰਜੈਂਸੀ ਰੈਡ ਅਲਰਟ ਏਰੀਆਂ ਵਿੱਚ ਰੱਖਿਆ ਗਿਆ ਹੈ। ਹੁਣ ਉਸ ਦਾ ਇੱਥੇ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੌਜਵਾਨ ਦੇ ਬਿਆਨ ਦਰਜ ਨਹੀਂ ਕਰ ਸਕੀ ਹੈ। ਪੁਲਿਸ ਮੁਤਾਬਕ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ ਅਤੇ ਮੂਲ ਰੂਪ ਵਿੱਚ ਹਿਮਾਚਲ ਦੇ ਸੋਲਨ ਦਾ ਰਹਿਣ ਵਾਲਾ ਹੈ। ਇਸ ਨੌਜਵਾਨ ਦੀ ਉਮਰ 24 ਤੋਂ 25 ਸਾਲ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ:  Khanna news: ਸੰਤੁਲਨ ਵਿਗੜਨ ਕਰਕੇ ਨਹਿਰ 'ਚ ਡਿੱਗੀ ਕਾਰ, ਮਿਲੀ ਇੱਕ ਲਾਸ਼

ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇੱਕ ਰਿਸ਼ਤੇਦਾਰ ਕਈ ਦਿਨਾਂ ਤੋਂ ਪੀਜੀਆਈ ਵਿੱਚ ਦਾਖ਼ਲ ਹੈ। ਉਸਦਾ ਇੱਥੇ ਇਲਾਜ ਚੱਲ ਰਿਹਾ ਹੈ ਪਰ ਉਸ ਨੂੰ ਆਪਣੀ ਬਿਮਾਰੀ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਇਸ ਗੱਲ ਨੂੰ ਲੈ ਕੇ ਨੌਜਵਾਨ ਚਿੰਤਤ ਸੀ। ਹਾਲਾਂਕਿ ਅਸਲ ਕਾਰਨ ਪੁਲਿਸ ਵੱਲੋਂ ਇਸ ਨੌਜਵਾਨ ਤੋਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਹੁਣ ਤੱਕ ਪੁਲਿਸ ਇਹ ਮੰਨ ਰਹੀ ਹੈ ਕਿ ਉਸਨੇ ਇਸ ਬਿਮਾਰੀ ਕਾਰਨ ਕਤਲ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ Weight Loss Juice: ਤੇਜ਼ੀ ਨਾਲ ਭਾਰ ਘਟਾਉਣ ਲਈ ਇਹ ਜੂਸ ਹਨ ਸਭ ਤੋਂ ਵੱਧ BEST
 

 

Trending news