Haryana News: ਨੂਹ 'ਚ ਮੁੱਠਭੇੜ ਤੋਂ ਬਾਅਦ ਬਿਸ਼ਨੋਈ-ਗੋਦਾਰਾ ਗੈਂਗ ਦੇ 2 ਸਾਥੀ ਗ੍ਰਿਫਤਾਰ, ਦੋਹਾਂ ਦੀਆਂ ਲੱਤਾਂ 'ਚ ਲੱਗੀ ਗੋਲੀ
Advertisement
Article Detail0/zeephh/zeephh2228228

Haryana News: ਨੂਹ 'ਚ ਮੁੱਠਭੇੜ ਤੋਂ ਬਾਅਦ ਬਿਸ਼ਨੋਈ-ਗੋਦਾਰਾ ਗੈਂਗ ਦੇ 2 ਸਾਥੀ ਗ੍ਰਿਫਤਾਰ, ਦੋਹਾਂ ਦੀਆਂ ਲੱਤਾਂ 'ਚ ਲੱਗੀ ਗੋਲੀ

Haryana News: ਨੂਹ 'ਚ STF ਹਰਿਆਣਾ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਤੇ 2 ਸਾਥੀ ਗ੍ਰਿਫਤਾਰ, ਦੋਹਾਂ ਦੀਆਂ ਲੱਤਾਂ 'ਚ ਲੱਗੀ ਗੋਲੀ

 

Haryana News: ਨੂਹ 'ਚ ਮੁੱਠਭੇੜ ਤੋਂ ਬਾਅਦ ਬਿਸ਼ਨੋਈ-ਗੋਦਾਰਾ ਗੈਂਗ ਦੇ 2 ਸਾਥੀ ਗ੍ਰਿਫਤਾਰ, ਦੋਹਾਂ ਦੀਆਂ ਲੱਤਾਂ 'ਚ ਲੱਗੀ ਗੋਲੀ

Haryana News: ਨੂਹ 'ਚ ਮੁਕਾਬਲੇ ਤੋਂ ਬਾਅਦ ਬਿਸ਼ਨੋਈ-ਗੋਦਾਰਾ ਗੈਂਗ ਦੇ 2 ਸਾਥੀ ਗ੍ਰਿਫਤਾਰ ਕਰਨ ਦੀ ਖ਼ਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਦੋਹਾਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ ਹਨ।ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨੂਹ 'ਚ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ-ਗੋਦਾਰਾ ਗੈਂਗ ਨਾਲ ਐਨਕਾਊਂਟਰ ਕੀਤਾ ਹੈ।

ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਵਿਸ਼ਾਲ ਉਰਫ ਕਾਲੂ ਅਤੇ ਰਵੀ ਮੋਟਾ ਨੇ ਪੁਲਸ 'ਤੇ ਗੋਲੀਬਾਰੀ ਕੀਤੀ ਸੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਦੋਵੇਂ ਗੈਂਗਸਟਰਾਂ ਦੀਆਂ ਲੱਤਾਂ ਵਿੱਚ ਗੋਲੀ ਲੱਗ ਗਈ ਅਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਹਰਿਆਣਾ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਲਾਰੈਂਸ ਬਿਸ਼ਨੋਈ ਦੇ ਦੋ ਵੱਡੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ 'ਚੋਂ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: Politics News: ਅਰਵਿੰਦ ਕੇਜਰੀਵਾਲ ਨੂੰ ਮੁੜ ਮਿਲਣਗੇ ਪੰਜਾਬ ਦੇ CM ਮਾਨ, ਦੁਪਹਿਰ ਤਿਹਾੜ ਜੇਲ੍ਹ 'ਚ ਹੋਵੇਗੀ ਮੁਲਾਕਾਤ

ਇਨ੍ਹਾਂ ਦੋਵਾਂ ਨੂੰ ਰੋਹਿਤ ਗੋਦਾਰਾ ਵੱਲੋਂ ਅਮਰੀਕਾ ਤੋਂ ਵਰਚੁਅਲ ਨੰਬਰ ਰਾਹੀਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਇਸ ਤੋਂ ਪਹਿਲਾਂ ਵਿਸ਼ਾਲ ਉਰਫ਼ ਕਾਲੂ ਨੇ ਰੋਹਤਕ ਦੇ ਇਕ ਢਾਬੇ 'ਤੇ ਸਨਸਨੀਖੇਜ਼ ਹੱਤਿਆ ਕੀਤੀ ਸੀ, ਜਿਸ 'ਚ ਮਾਂ ਦੀ ਮੌਤ ਹੋ ਗਈ ਸੀ।

ਜ਼ਖਮੀ ਬਦਮਾਸ਼ਾਂ ਨੂੰ ਇਲਾਜ ਲਈ ਨਲਾਹਡ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਦੋਵੇਂ ਦੋਸ਼ੀ ਸਚਿਨ ਮਾਜਰਾ ਦੇ ਕਤਲ ਵਿੱਚ ਲੋੜੀਂਦੇ ਸਨ। ਪਹਿਲੀ ਨਜ਼ਰੇ ਬਿਸ਼ਨੋਈ ਗੋਦਾਰਾ ਗੈਂਗ ਦਾ ਮੈਂਬਰ ਦੱਸਿਆ ਜਾਂਦਾ ਹੈ। ਮੁਕਾਬਲੇ ਦੌਰਾਨ ਜ਼ਖਮੀ ਹੋਏ ਬਦਮਾਸ਼ਾਂ ਦੇ ਨਾਂ ਵਿਸ਼ਾਲ ਅਤੇ ਰਵੀ ਮੋਟਾ ਹਨ। ਐਸ.ਟੀ.ਐਫ ਹਰਿਆਣਾ ਅਤੇ ਨੂਹ ਸੀ.ਆਈ.ਏ, ਸਦਰ ਪੁਲਿਸ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ।

Trending news