Faridkot News: ਵਿਆਹੁਤਾ ਨਾਲ ਪਿਆਰ ਇਸ ਪ੍ਰੇਮੀ ਨੂੰ ਪਿਆ ਮਹਿੰਗਾ, ਪ੍ਰੇਮਿਕਾ ਦੇ ਘਰਵਾਲੇ ਨੇ ਸੁੱਟ ਦਿੱਤਾ ਗਰਮ ਤੇਲ
Advertisement
Article Detail0/zeephh/zeephh2598109

Faridkot News: ਵਿਆਹੁਤਾ ਨਾਲ ਪਿਆਰ ਇਸ ਪ੍ਰੇਮੀ ਨੂੰ ਪਿਆ ਮਹਿੰਗਾ, ਪ੍ਰੇਮਿਕਾ ਦੇ ਘਰਵਾਲੇ ਨੇ ਸੁੱਟ ਦਿੱਤਾ ਗਰਮ ਤੇਲ

Faridkot News: ਫਰੀਦਕੋਟ ਵਿੱਚ ਇੱਕ ਪਤਨੀ ਆਪਣੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਆਪਣੇ ਪ੍ਰੇਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ, ਜਿਸ ਕਾਰਨ ਪਤੀ ਨੇ ਆਪਣੀ ਪਤਨੀ ਦੇ ਪ੍ਰੇਮੀ 'ਤੇ ਗਰਮ ਤੇਲ ਦੀ ਕੜਾਈ ਉਸ ਉੱਤੇ ਸੂਟ ਦਿੱਤੀ।

 

Faridkot News: ਵਿਆਹੁਤਾ ਨਾਲ ਪਿਆਰ ਇਸ ਪ੍ਰੇਮੀ ਨੂੰ ਪਿਆ ਮਹਿੰਗਾ, ਪ੍ਰੇਮਿਕਾ ਦੇ ਘਰਵਾਲੇ ਨੇ ਸੁੱਟ ਦਿੱਤਾ ਗਰਮ ਤੇਲ

Faridkot News: ਫ਼ਰੀਦਕੋਟ ਦੇ ਕਸਬੇ ਬਰਗਾੜੀ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਜਦੋ ਇੱਕ ਔਰਤ ਦੇ ਪਤੀ ਵੱਲੋਂ ਉਸਦੇ ਪ੍ਰੇਮੀ ਦੇ ਸਿਰ 'ਤੇ ਗਰਮ ਤੇਲ ਦੀ ਕੜਾਹੀ ਮੂਧੀ ਕਰ ਦਿੱਤੀ ਅਤੇ ਇਸੇ ਕੜਾਹੀ ਨਾਲ ਉਸਦੀ ਕੁੱਟਮਾਰ ਕਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਬਾਅਦ 'ਚ ਮੈਡੀਕਲ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ। 

ਇਸ ਘਟਨਾ ਦੌਰਾਨ ਔਰਤ ਦੇ ਪ੍ਰੇਮੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ।ਘਟਨਾ ਦੀ ਵਜ੍ਹਾ ਸਾਹਮਣੇ ਆਈ ਕੇ ਹਮਲਾ ਕਰਨ ਵਾਲੇ ਉਕਤ ਵਿਅਕਤੀ ਦੀ ਪਤਨੀ ਉਸਨੂੰ ਬਿਨਾਂ ਤਲਾਕ ਦਿੱਤੇ ਛੱਡ ਕੇ ਆਪਣੇ ਪ੍ਰੇਮੀ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। 

ਫਿਲਹਾਲ ਪੀੜਤ ਵਿਅਕਤੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਆਰੋਪੀ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦ ਕਿ ਮਹਿਲਾ ਦੇ ਪਤੀ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਹੈ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ  ਡਰਾਇਵਰੀ ਕਰਦਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਸ ਨੇ ਅੰਡਿਆ ਅਤੇ ਚਿਕਨ ਦੀ ਰੇਹੜੀ ਲਗਾਈ ਹੋਈ ਸੀ। ਬੀਤੀ ਰਾਤ ਸਤਨਾਮ ਸਿੰਘ ਉਸ ਕੋਲ ਆਇਆ ਅਤੇ ਅੰਡੇ ਖਾਣ ਦੀ ਮੰਗ ਕੀਤੀ। 

ਜਦੋਂ ਉਸਨੇ ਅੰਡੇ ਗਰਮ ਕਰਨ ਲਈ ਕਿਹਾ ਤਾਂ ਅਚਾਨਕ ਉਸਨੇ ਸਤਨਾਮ ਸਿੰਘ ਵੱਲੋਂ ਉਸਦੀ ਦੁਕਾਨ ਤੇ ਰੱਖੀ ਗਰਮ ਘਿਉ ਦੀ ਕੜਾਹੀ ਉਸਦੇ ਸਿਰ ਤੇ ਪਲਟਾ ਦਿੱਤੀ ਅਤੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸਦਾ ਚਿਹਰਾ ਬੁਰੀ ਤਰ੍ਹਾਂ ਸੜ ਗਿਆ ਅਤੇ ਉਸਨੂੰ ਹੋਰ ਸੱਟਾਂ ਵੀ ਲੱਗੀਆਂ। 

ਗੱਲਬਾਤ ਦੌਰਾਨ ਦੱਸਿਆ ਗਿਆ ਕਿ ਹਮਲਾਵਰ ਸਤਨਾਮ ਸਿੰਘ ਦੀ ਪਤਨੀ ਆਪਣੀ ਮਰਜ਼ੀ ਨਾਲ ਲੰਬੇ ਸਮੇਂ ਤੋਂ ਉਸਦੇ ਨਾਲ ਰਹਿ ਰਹੀ ਸੀ, ਜਿਸ ਬਾਰੇ ਉਹ ਪਹਿਲਾਂ ਵੀ ਫੋਨ 'ਤੇ ਉਸਨੂੰ ਗਾਲ੍ਹਾਂ ਕੱਢਦਾ ਰਿਹਾ ਸੀ, ਪਰ ਅੱਜ ਉਸਨੇ ਇਹ ਕਦਮ ਚੁੱਕਿਆ।

ਇਸ ਸਬੰਧੀ ਬਰਗਾੜੀ ਚੌਂਕੀ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਸਤਨਾਮ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

Trending news