Mansa News: ਨਕਲੀ ਦਵਾਈਆਂ ਅਤੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਕਾਰਨ ਕਿਸਾਨਾਂ ਦੀਆਂ ਫਸਲਾਂ 'ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਸੁੰਡੀਆਂ ਦਾ ਫਸਲਾਂ ਉੱਤੇ ਲਗਾਤਾਰ ਹਮਲਾ ਵੱਧ ਰਿਹਾ ਹੈ।
Trending Photos
Mansa News: ਖੇਤੀਬਾੜੀ ਵਿਭਾਗ ਨੇ ਮਾਨਸਾ ਵਿਖੇ ਇੱਕ ਕੀਟਨਾਸ਼ਕ ਦੀ ਦੁਕਾਨ 'ਤੇ ਵੱਡੀ ਕਾਰਵਾਈ ਕਰਦੇ ਹੋਏ ਮਿਆਦ ਪੁੱਗ ਚੁੱਕਾ ਸਮਾਨ ਜ਼ਬਤ ਕੀਤਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਵਿੰਦਰਾ ਟਰੇਡ ਪੈਸਟੀਸਾਈਡ ਦੀ ਦੁਕਾਨ 'ਤੇ ਚੈਕਿੰਗ ਕੀਤੀ ਗਈ ਹੈ ਜਿੱਥੋਂ 1600 ਕਿਲੋ ਤਰਲ ਅਤੇ ਪਾਊਡਰ (ਪੈਕੇਟ) ਮਿਆਦ ਪੁੱਗ ਚੁੱਕਾ ਸਾਮਾਨ ਬਰਾਮਦ ਹੋਇਆ ਹੈ। ਜਿਸ ਨੂੰ ਡੱਬੇ ਵਿੱਚ ਹੋਰ ਕੀਟਨਾਸ਼ਕਾਂ ਦੇ ਨਾਲ ਵੱਖਰਾ ਰੱਖਿਆ ਗਿਆ ਸੀ ਅਤੇ ਇਸ ਲਾਇਸੈਂਸ ਵਾਲੀ ਦੁਕਾਨ ਦਾ ਟਿਕਾਣਾ ਕਿਸੇ ਹੋਰ ਥਾਂ 'ਤੇ ਹੈ ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨਾਲ ਸ਼ਰੇਆਮ ਧੋਖਾਧੜੀ ਕੀਤੀ ਜਾ ਰਹੀ ਹੈ, ਜਿਸ ਦਾ ਲਾਇਸੈਂਸ ਰੱਦ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਮਾਨਸਾ ਵਿਖੇ ਇੱਕ ਕੀਟਨਾਸ਼ਕ ਦੀ ਦੁਕਾਨ 'ਤੇ ਛਾਪਾ ਮਾਰ ਕੇ ਐਕਸਪਾਇਰੀ ਡੇਟ ਦਵਾਈਆਂ ਬਰਾਮਦ ਕੀਤੀਆਂ ਗਈਆਂ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਮਾਨਸਾ ਦੀ ਰਵਿੰਦਰਾ ਟਰੇਡਜ਼ ਪੈਸਟੀਸਾਈਡ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ ਹੈ। ਜਿਸ ਦੌਰਾਨ ਉਨ੍ਹਾਂ ਕੋਲੋਂ 1600 ਕਿਲੋ ਤਰਲ ਅਤੇ ਪਾਊਡਰ (ਪੈਕੇਟ) ਮਿਆਦ ਪੁੱਗ ਚੁੱਕਾ ਸਾਮਾਨ ਬਰਾਮਦ ਹੋਇਆ। ਜਿਸ ਨੂੰ ਡੱਬੇ ਵਿੱਚ ਹੋਰ ਕੀਟਨਾਸ਼ਕਾਂ ਦੇ ਨਾਲ ਵੱਖਰਾ ਰੱਖਿਆ ਗਿਆ ਸੀ ਅਤੇ ਇਸ ਲਾਇਸੈਂਸ ਵਾਲੀ ਦੁਕਾਨ ਦਾ ਟਿਕਾਣਾ ਕਿਸੇ ਹੋਰ ਥਾਂ ਹੈ। ਉਨ੍ਹਾਂ ਕਿਹਾ ਕਿ ਦੁਕਾਨ ਮਾਲਕ ਖ਼ਿਲਾਫ਼ ਕੀਟਨਾਸ਼ਕ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ 'ਤੇ ਸੁੰਡੀਆਂ ਦਾ ਹਮਲਾ ਹੈ ਅਤੇ ਇਸ ਦੌਰਾਨ ਕਿਸਾਨਾਂ ਨੂੰ ਅਜਿਹੀ ਕੋਈ ਕੀਟਨਾਸ਼ਕ ਦਵਾਈ ਨਾ ਦਿੱਤੀ ਜਾਵੇ।
ਦੂਜੇ ਪਾਸੇ ਕਿਸਾਨ ਆਗੂ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਖੇਤੀਬਾੜੀ ਵਿਭਾਗ ਵੱਲੋਂ ਮਾਨਸਾ ਵਿੱਚ ਇੱਕ ਪਾਸੇ ਦੀ ਦੁਕਾਨ ਤੋਂ ਐਕਸਪਾਇਰੀ ਡੇਟ ਕੀਟਨਾਸ਼ਕ ਜ਼ਬਤ ਕੀਤੇ ਗਏ ਹਨ। ਜਿਸ ਦੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਸੀ, ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਦੇ ਮਾਲਕ ਖ਼ਿਲਾਫ਼ ਕਾਰਵਾਈ ਕਰਕੇ ਪੁਲਿਸ ਨੇ ਉਸ ਖ਼ਿਲਾਫ਼ ਵੀ ਕੇਸ ਦਰਜ ਕਰ ਉਨ੍ਹਾਂ ਕਿਸਾਨਾਂ ਦੀ ਲੁੱਟ ਕਰਨ ਵਾਲੇ ਅਜਿਹੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਖੇਤੀਬਾੜੀ ਵਿਭਾਗ ਨੂੰ ਜ਼ਿਲ੍ਹੇ ਭਰ ਦੀਆਂ ਸਾਰੀਆਂ ਕੀਟਨਾਸ਼ਕਾਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਅਜਿਹੇ ਲੋਕਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।