ਸਰਹੱਦੀ ਇਲਾਕਿਆਂ 'ਚ ਪਾਕਿਸਤਾਨ ਡਰੋਨ ਦਾ ਸਿਲਸਿਲਾ ਜਾਰੀ, ਤਰਨਤਾਰਨ ਤੇ ਗੁਰਦਾਸਪੁਰ ਇਲਾਕਿਆਂ ਵਿੱਚ ਦੇਖੇ ਗਏ ਡਰੋਨ
Advertisement

ਸਰਹੱਦੀ ਇਲਾਕਿਆਂ 'ਚ ਪਾਕਿਸਤਾਨ ਡਰੋਨ ਦਾ ਸਿਲਸਿਲਾ ਜਾਰੀ, ਤਰਨਤਾਰਨ ਤੇ ਗੁਰਦਾਸਪੁਰ ਇਲਾਕਿਆਂ ਵਿੱਚ ਦੇਖੇ ਗਏ ਡਰੋਨ

ਬੀਤੇ ਦਿਨੀ ਗੁਰਦਾਸਪੁਰ ਤੇ ਤਰਨਤਾਨਰ ਦੋਵਾਂ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨੀ ਡਰੋਨ ਦੇਖੇ ਗਏ। ਦੋਵਾ ਡਰੋਨਾਂ 'ਤੇ ਬੀਐਸਐਫ ਦੇ ਜਵਾਨਾਂ ਨੇ ਫਾਈਰਿੰਗ ਕੀਤੀ ਜਿਸ ਤੋਂ ਬਾਅਦ ਡਰੋਨ ਵਾਪਸ ਚਲੇ ਗਏ। ਫਿਲਹਾਲ ਬੀਐਸਐਫ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਸਰਚ ਅਭਿਆਨ ਜਾਰੀ ਹੈ।  

ਸਰਹੱਦੀ ਇਲਾਕਿਆਂ 'ਚ ਪਾਕਿਸਤਾਨ ਡਰੋਨ ਦਾ ਸਿਲਸਿਲਾ ਜਾਰੀ,  ਤਰਨਤਾਰਨ ਤੇ ਗੁਰਦਾਸਪੁਰ ਇਲਾਕਿਆਂ ਵਿੱਚ ਦੇਖੇ ਗਏ ਡਰੋਨ

ਚੰਡੀਗੜ੍ਹ- ਪੰਜਾਬ ਵਿੱਚ ਸਰਹੱਦੀ ਇਲਾਕੇ ਰਾਹੀ ਆਏ ਦਿਨ ਪਾਕਿਸਤਾਨ ਤੋਂ ਡਰੋਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਾਕਿਸਤਾਨ ਤੋਂ ਡਰੋਨ ਰਾਹੀ ਪੰਜਾਬ ਭਾਰਤ ਵਿੱਚ ਨਸ਼ਾ ਤੇ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਹੈ। ਪਾਕਿਸਤਾਨ ਵਿੱਚ ਬੈਠੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਜਿਹੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ।  ਜ਼ਿਕਰਯੋਗ ਹੈ ਕਿ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੀਆਂ ਚੌਂਕੀਆਂ ਤੇ ਅਕਸਰ ਹੀ ਡਰੋਨ ਦੀ ਹਲਚਲ ਦਿਖਾਈ ਦਿੰਦੀ ਹੈ। 

ਬੀਤੇ ਦਿਨੀ ਗੁਰਦਾਸਪੁਰ ਤੇ ਤਰਨਤਾਨਰ ਦੋਵਾਂ ਸਰਹੱਦੀ ਇਲਾਕਿਆਂ ਵਿੱਚ ਡਰੋਨ ਦੇਖੇ ਗਏ। ਗੁਰਦਾਸਪੁਰ ਦੇ ਸ਼ਿਕਾਰ ਚੈੱਕ ਪੋਸਟ ਵਿਖੇ ਡਰੋਨ ਦੇਖਿਆ ਗਿਆ। ਇਹ ਡਰੋਨ ਭਾਰਤ ਦੀ ਸਰਹੱਦ ਅੰਦਰ ਲਗਭਗ 19 ਮਿੰਟ ਤੱਕ ਘੁੰਮਦਾ ਰਿਹਾ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਲਗਭਗ 35 ਰਾਊਂਡ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਨੂੰ ਵਾਪਸ ਚਲਾ ਗਿਆ। 

ਦੂਜੇ ਪਾਸੇ ਤਰਨਤਾਰਨ ਦੇ ਅਮਰਕੋਟ ਸੈਕਟਰ ’ਚ ਵੀ ਦੇਰ ਰਾਤ 2 ਵਜੇ ਦੇ ਕਰੀਬ ਡਰੋਨ ਦੇਖਿਆ ਗਿਆ। ਉੱਥੇ ਵੀ ਬੀਐਸਐਫ ਜਵਾਨਾਂ ਵੱਲੋਂ ਇਸ ਉੱਪਰ ਫਾਈਰਿੰਗ ਕੀਤੀ ਗਈ ਜਿਸ ਤੋਂ ਬਾਅਦ ਇਹ ਡਰੋਨ ਵੀ ਵਾਪਸ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਗਿਆ। ਦੱਸਦੇਈਏ ਕਿ 2 ਦਿਨ ਪਹਿਲਾ ਹੀ ਡਰੋਨ ਰਾਹੀ ਇਸ ਇਲਾਕੇ ਵਿੱਚ ਹੈਰੋਈਨ ਸੁੱਟੀ ਗਈ ਸੀ ਜਿਹੜੀ ਕਿ ਬੀਐਸਐਫ ਨੇ ਫੜ੍ਹ ਲਈ ਸੀ ਜਿਸ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ 60 ਕਰੋੜ ਦੇ ਕਰੀਬਾ ਸੀ।  ਪਿਛਲੇ ਇੱਕ ਮਹੀਨੇ ਦੌਰਾਨ ਇਸ ਇਲਾਕੇ ਵਿੱਚ ਤਕਰੀਬਨ 4 ਤੋਂ 5 ਵਾਰੀ ਡਰੋਨ ਦੇਖੇ ਜਾ ਚੁੱਕੇ ਹਨ ਪਰ ਹਰ ਵਾਰੀ ਬੀਐਸਐਫ ਦੀ ਮੁਸ਼ਤੈਦੀ ਕਾਰਨ ਡਰੋਨ ਨੂੰ ਵਾਪਸ ਜਾਣਾ ਪੈਂਦਾ ਹੈ। 

ਦੋਵਾ ਇਲਾਕਿਆਂ ਵਿੱਚ ਦੇਰ ਰਾਤ ਡਰੋਨ ਦੇਖੇ ਜਾਣ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ। ਬੀਐਸਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਸ਼ਕ ਡਰੋਨ ਵਾਪਸ ਚਲੇ ਗਏ ਹਨ ਪਰ ਫਿਰ ਵੀ ਉਸ ਦੁਆਰਾ ਕੋਈ ਨਸ਼ਾ ਜਾਂ ਹਥਿਆਰ ਨਾ ਸੁੱਟਿਆ ਗਿਆ ਹੋਵੇ ਜਿਸ ਨੂੰ ਲੈ ਕੇ ਨਾਲ ਦੇ ਪਿੰਡਾਂ ਵਿੱਚ ਸਰਚ ਅਭਿਆਨ ਜਾਰੀ ਹੈ। 

WATCH LIVE TV

 

Trending news