Computer Teachers: ਕੰਪਿਊਟਰ ਅਧਿਆਪਕਾਂ ਦਾ ਮਹਿੰਗਾਈ ਭੱਤਾ 148 ਫ਼ੀਸਦੀ ਤੋਂ ਵਧ ਕੇ 181 ਫ਼ੀਸਦੀ ਹੋ ਜਾਵੇਗਾ। ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ 1 ਜਨਵਰੀ 2025 ਤੋਂ ਲਾਗੂ ਹੋ ਜਾਵੇਗਾ, ਭਾਵ ਇਸ ਮਹੀਨੇ ਦੀ ਤਨਖਾਹ ਨਵੇਂ ਮਹਿੰਗਾਈ ਭੱਤੇ ਸਮੇਤ ਆਵੇਗੀ।
Trending Photos
Computer Teachers: ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦੇ ਦਿੱਤਾ ਗਿਆ ਹੈ। ਇਕ ਪੱਤਰ ਜਾਰੀ ਕਰਦਿਆਂ ਪੰਜਾਬ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੇ ਡੀ.ਏ. 'ਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੌਜੀ ਐਜੂਕੇਸ਼ਨ ਸੋਸਾਇਟੀ (ਪੀ.ਆਈ.ਸੀ.ਟੀ.ਈ.ਐੱਸ.) ਅਧੀਨ ਕੰਮ ਕਰਨ ਵਾਲੇ ਕੰਪਿਊਟਰ ਅਧਿਆਪਕਾਂ ਲਈ ਮਹਿੰਗਾਈ ਭੱਤੇ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਭਾਗ ਨੇ ਸਾਰੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ 33 ਫ਼ੀਸਦੀ ਵਾਧੂ ਮਹਿੰਗਾਈ ਭੱਤਾ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਵਾਧੇ ਮਗਰੋਂ ਕੰਪਿਊਟਰ ਅਧਿਆਪਕਾਂ ਦਾ ਮਹਿੰਗਾਈ ਭੱਤਾ 148 ਫ਼ੀਸਦੀ ਤੋਂ ਵਧ ਕੇ 181 ਫ਼ੀਸਦੀ ਹੋ ਜਾਵੇਗਾ। ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ 1 ਜਨਵਰੀ 2025 ਤੋਂ ਲਾਗੂ ਹੋ ਜਾਵੇਗਾ, ਭਾਵ ਇਸ ਮਹੀਨੇ ਦੀ ਤਨਖਾਹ ਨਵੇਂ ਮਹਿੰਗਾਈ ਭੱਤੇ ਸਮੇਤ ਆਵੇਗੀ।