Bhadaur News: ਕਿਸਾਨ ਜਦ ਬਾਹਰ ਖੜ੍ਹੇ ਮੋਟਰਸਾਈਕਲ ਦੀ ਸਾਈਡ 'ਤੇ ਲੱਗੇ ਝੋਲੇ 'ਚ ਰੱਖ ਕੇ ਮੋਟਰਸਾਈਕਲ ਮੋੜਨ ਲੱਗਾ ਤਾਂ ਇੰਨੇ ‘ਚ ਹੀ ਇੱਕ ਛੋਟਾ ਜਿਹਾ ਬੱਚਾ ਆਇਆ ਅਤੇ 1 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ।
Trending Photos
Bhadaur News: ਭਦੋੜ 'ਚ ਪੈਦੇ ਤਪਾ ਮੰਡੀ ਦੀ PNB ਬੈਂਕ ਵਿੱਚ ਇੱਕ ਕਿਸਾਨ ਕਰਮਵੀਰ ਸਿੰਘ ਨਕਦੀ ਕਢਵਾਉਣ ਦੇ ਲਈ ਆਇਆ ਸੀ। ਦੁਪਹਿਰ ਸਮੇਂ ਜਦੋਂ ਕਰਮਵੀਰ ਸਿੰਘ ਬੈਂਕ ਵਿੱਚੋਂ ਇਕ ਲੱਖ ਰੁਪਏ ਕਢਵਾਕੇ ਬੈਂਕ ਬਾਹਰ ਪਹੁੰਚਿਆ ਤਾਂ ਉਸ ਨੇ ਪੈਸੇ ਝੋਲੇ ਵਿੱਚ ਪਾਕੇ ਆਪਣੇ ਮੋਟਰਸਾਈਕਲ ਦੇ ਬੈਗ ਵਿੱਚ ਰੱਖ ਦਿੱਤੇ। ਜਿਸ ਤੋਂ ਬਾਅਦ ਚੋਰੀ ਕਰਨ ਦੇ ਇਰਾਦੇ ਨਾਲ ਬੈਂਕ ਦੇ ਬਾਹਰ ਕਈ ਘੰਟੇ ਪਹਿਲਾਂ ਤੋਂ ਹੀ ਬੈਠੇ ਇੱਕ ਨਾਬਾਲਗ ਚੋਰ ਨੇ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ।
ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਕਰਮਵੀਰ ਸਿੰਘ ਨੇ ਦੱਸਿਆ ਕਿ ਉਹ ਪੈਸੇ ਕਢਵਾਉਣ ਦੇ ਲਈ ਬੈਕ ਆਇਆ ਸੀ, ਜਦੋਂ ਉਸ ਨੇ ਪੈਸੇ ਕਢਵਾ ਲਏ ਅਤੇ ਪੈਸੇ ਮੋਟਰਸਾਈਕਲ ਨਾਲ ਲੱਗੇ ਬੈਗ ਵਿੱਚ ਪਾ ਦਿੱਤੇ। ਜਿਸ ਤੋਂ ਬਾਅਦ ਜਦ ਬਾਹਰ ਖੜ੍ਹੇ ਮੋਟਰਸਾਈਕਲ ਦੀ ਸਾਈਡ 'ਤੇ ਲੱਗੇ ਝੋਲੇ 'ਚ ਰੱਖ ਕੇ ਮੋਟਰਸਾਈਕਲ ਮੋੜਨ ਲੱਗਾ ਤਾਂ ਇੰਨੇ ‘ਚ ਹੀ ਇੱਕ ਛੋਟਾ ਜਿਹਾ ਬੱਚਾ ਆਇਆ ਅਤੇ 1 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਜਦੋਂ ਉਸ ਨੇ ਵਾਪਸ ਆਕੇ ਦੇਖਿਆ ਤਾਂ ਪੈਸੇ ਮੋਟਰਸਾਈਕਲ ਨਾਲ ਲੱਗੇ ਬੈਗ ਵਿੱਚ ਨਹੀਂ ਸਨ। ਜਿਸ ਤੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਚੈੱਕ ਕੀਤੇ ਗਏ ਤਾਂ ਜਾਣਕਾਰੀ ਮਿਲੀ ਕਿ ਇੱਕ ਨਾਬਾਲਗ ਉਸ ਦੇ ਪੈਸੇ ਚੋਰੀ ਕਰਕੇ ਫਰਾਰ ਹੋਗਿਆ।
ਇਹ ਵੀ ਪੜ੍ਹੋ: Health News: ਜੇਕਰ ਤੁਸੀਂ ਵੀ ਇਸ ਪੋਜ 'ਚ ਬੈਠ ਰਹੇ ਹੋ; ਤਾਂ ਹੋ ਸਕਦੀਆਂ ਹਨ ਕਈ ਗੰਭੀਰ ਸਮੱਸਿਆਵਾਂ, ਗਰਭਵਤੀ ਔਰਤਾਂ ਰੱਖਣ ਖਾਸ ਧਿਆਨ
ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਤਪਾ ਦੇ ਐਸਐਚਓ ਕੁਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੈਂਕ ਦੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਨੇੜਲੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਅਤੇ ਵੱਖੋਂ ਵੱਖਰੀਆਂ ਪੁਲਿਸ ਟੀਮਾਂ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਵੀ ਜਾਗਰੂਕ ਕਰਦੇ ਕਿਹਾ ਕਿ ਸਾਨੂੰ ਵੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਅਤੇ ਆਪ ਖੁੱਦ ਵੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਆਪਣੀ ਜਿੰਮੇਵਾਰੀ ਨਾਲ ਬੈਂਕਾਂ ਤੋਂ ਪੈਸੇ ਕਢਵਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ: IPL 2024: ਲਖਨਊ ਸੁਪਰ ਜਾਇੰਟਸ ਨੂੰ ਮਿਲੀ ਕਰਾਰੀ ਹਾਰੀ, ਮੁੰਬਈ ਇੰਡੀਅਨਜ਼ ਟੂਰਨਾਮੈਂਟ ਤੋਂ ਬਾਹਰ ਹੋਈ