UK Crime News: UK 'ਚ ਭਾਰਤੀ ਮੂਲ ਦੇ 2 ਨੌਜਵਾਨਾਂ ਨੂੰ ਕਤਲ ਦੇ ਦੋਸ਼ ਵਿੱਚ ਕੁੱਲ 34 ਸਾਲ ਦੀ ਕੈਦ
Advertisement

UK Crime News: UK 'ਚ ਭਾਰਤੀ ਮੂਲ ਦੇ 2 ਨੌਜਵਾਨਾਂ ਨੂੰ ਕਤਲ ਦੇ ਦੋਸ਼ ਵਿੱਚ ਕੁੱਲ 34 ਸਾਲ ਦੀ ਕੈਦ

Ronan Kanda murder case: ਰੋਨਨ ਦੇ ਭਾਵੁਕ ਪਿਤਾ ਨੇ ਦੱਸਿਆ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡਾ ਪੁੱਤ ਜੇਕਰ ਸੜਕ 'ਤੇ ਤੁਰੀ ਜਾਂਦਾ ਹੈ ਤੇ ਕੋਈ ਪਿੱਛੋਂ ਹਮਲਾ ਕਰ ਦੇ।

 UK Crime News: UK 'ਚ ਭਾਰਤੀ ਮੂਲ ਦੇ 2 ਨੌਜਵਾਨਾਂ ਨੂੰ ਕਤਲ ਦੇ ਦੋਸ਼ ਵਿੱਚ ਕੁੱਲ 34 ਸਾਲ ਦੀ ਕੈਦ

UK Crime News, Ronan Kanda murder case: ਯੂਕੇ ਤੋਂ ਇੱਕ ਖ਼ਬਰ ਸਾਹਮਨੇ ਆ ਰਹੀ ਹੈ ਜਿੱਥੇ ਭਾਰਤੀ ਮੂਲ ਦੇ 2 ਨੌਜਵਾਨਾਂ ਨੂੰ ਕਤਲ ਦੇ ਦੋਸ਼ ਵਿੱਚ ਕੁੱਲ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਪਿਛਲੇ ਸਾਲ ਇੰਗਲੈਂਡ ਦੇ ਵੁਲਵਰਹੈਂਪਟਨ ਵਿਖੇ ਇੱਕ ਹੋਰ ਭਾਰਤੀ ਮੂਲ ਦੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 

ਇਸ ਮਾਮਲੇ ਵਿੱਚ ਦੋ ਭਾਰਤੀ ਮੂਲ ਦੇ ਨੌਜਵਾਨਾਂ — ਪ੍ਰਬਜੀਤ ਵੇਧਸਾ ਅਤੇ ਸੁਖਮਨ ਸ਼ੇਰਗਿੱਲ — ਨੂੰ ਵੀਰਵਾਰ ਨੂੰ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੱਸਣਯੋਗ ਹੈ ਕਿ 16 ਸਾਲਾ ਰੋਨਨ ਕਾਂਡਾ 'ਤੇ ਜੁਲਾਈ 2022 'ਚ ਹਮਲਾ ਕੀਤਾ ਗਿਆ ਸੀ।

ਜਦੋਂ ਰੋਨਨ ਕਾਂਡਾ ਦੀ ਬਾਡੀ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤਾਂ ਪਤਾ ਲੱਗਿਆ ਕਿ ਉਸ ਦੀ ਮੌਤ ਦੋ ਵਾਰ ਚਾਕੂ ਮਾਰਨ ਤੋਂ ਬਾਅਦ ਹੋਈ ਸੀ। ਇਸ ਮਾਮਲੇ ਦੀ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰੋਨਨ ਨੂੰ ਗ਼ਲਤ ਨੌਜਵਾਨ ਸਮਝ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ।  

ਕਾਬਿਲੇਗੌਰ ਹੈ ਕਿ ਕਾਤਲਾਂ ਦੀ ਪਛਾਣ ਦਾ ਖੁਲਾਸਾ ਵੁਲਵਰਹੈਂਪਟਨ ਕਰਾਊਨ ਕੋਰਟ 'ਚ ਸਜ਼ਾ ਸੁਣਾਉਣ ਵਾਲੇ ਜੱਜ ਦੇ ਫੈਸਲੇ 'ਤੇ ਚਾਕੂ ਅਪਰਾਧ ਦੇ ਖਿਲਾਫ ਚੇਤਾਵਨੀ ਵਜੋਂ ਕੀਤਾ ਗਿਆ।  

ਇਸ ਦੌਰਾਨ ਰੋਨਨ ਦੇ ਭਾਵੁਕ ਪਿਤਾ ਨੇ ਦੱਸਿਆ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡਾ ਪੁੱਤ ਜੇਕਰ ਸੜਕ 'ਤੇ ਤੁਰੀ ਜਾਂਦਾ ਹੈ ਤੇ ਕੋਈ ਪਿੱਛੋਂ ਹਮਲਾ ਕਰ ਦੇ ਅਤੇ ਇਹ ਦੁੱਖ ਸਾਰੀ ਜਿੰਦਗੀ ਤੁਹਾਡੇ ਨਾਲ ਰਹਿੰਦਾ ਹੈ। ਉਸਦੀ ਮਾਤਾ ਨੇ ਦੱਸਿਆ ਕਿ ਬਹੁਤ ਅਫਸੋਸ ਹੈ ਕਿ ਰੋਨਨ ਗ਼ਲਤ ਸਮੇਂ 'ਤੇ ਗ਼ਲਤ ਜਗ੍ਹਾ ਸੀ ਤੇ ਉਹ ਆਪਣੇ ਘਰੋਂ ਸਿਰਫ 10 ਕਦਮ ਦੀ ਦੂਰੀ 'ਤੇ ਸੀ। 

ਇਹ ਵੀ ਪੜ੍ਹੋ: Chandrayaan 3 Launch News: ਅੱਜ ਲਾਂਚ ਹੋਵੇਗਾ ਚੰਦਰਯਾਨ-3! ਪੰਜਾਬ ਦੇ 40 ਵਿਦਿਆਰਥੀਆਂ ਨੂੰ ਸੁਨਹਿਰਾ ਮੌਕਾ!

ਇੱਕ ਰਿਪੋਰਟ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਨਾਬਾਲਗ ਹੋਣ ਕਾਰਨ ਉਸ ਸਮੇਂ ਦੋਸ਼ੀਆਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਪਰ ਦੇ ਫੈਸਲੇ 'ਤੇ ਉਨ੍ਹਾਂ ਦੀ ਪਛਾਣ ਬਾਰੇ ਦੱਸਿਆ ਗਿਆ। 

ਇਹ ਵੀ ਦੱਸ ਦਈਏ ਕਿ ਪ੍ਰਬਜੀਤ ਵੇਧਸਾ ਨੂੰ ਘੱਟੋ-ਘੱਟ 18 ਸਾਲ ਦੀ ਸਜ਼ਾ ਦਿੱਤੀ ਗਈ ਹੈ, ਜਦਕਿ ਸੁਖਮਨ ਸ਼ੇਰਗਿੱਲ ਨੂੰ ਘੱਟੋ-ਘੱਟ 16 ਸਾਲ ਦੀ ਸਜ਼ਾ ਹੋਈ ਹੈ। 

ਇਹ ਵੀ ਪੜ੍ਹੋ: PM Narendra Modi's France Visit: ਫਰਾਂਸ ਤੋਂ PM ਨਰਿੰਦਰ ਮੋਦੀ ਨੇ ਕੀਤੇ ਵੱਡੇ ਐਲਾਨ, ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਸੌਗਾਤ!

(For more crime news apart from, Indian-origin teens jailed in UK's Wolverhampton murder case, stay tuned to Zee PHH)

Trending news