Ludhiana Crime: ਕਾਰ 'ਚ ਸੁੱਤਾ ਪਿਆ ਸੀ ਡਰਾਈਵਰ, ਬਦਮਾਸ਼ਾਂ ਨੇ ਗੱਡੀ ਨੂੰ ਲਗਾ ਦਿੱਤੀ ਅੱਗ
Advertisement
Article Detail0/zeephh/zeephh1802652

Ludhiana Crime: ਕਾਰ 'ਚ ਸੁੱਤਾ ਪਿਆ ਸੀ ਡਰਾਈਵਰ, ਬਦਮਾਸ਼ਾਂ ਨੇ ਗੱਡੀ ਨੂੰ ਲਗਾ ਦਿੱਤੀ ਅੱਗ

Ludhiana Crime: ਲੁਧਿਆਣਾ ਵਿੱਚ ਇੱਕ ਕਾਰ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਅੱਗ ਲਗਾ ਦਿੱਤੀ। ਡਰਾਈਵਰ ਕਾਰ ਵਿੱਚ ਹੀ ਸੁੱਤਾ ਪਿਆ ਸੀ।

Ludhiana Crime: ਕਾਰ 'ਚ ਸੁੱਤਾ ਪਿਆ ਸੀ ਡਰਾਈਵਰ, ਬਦਮਾਸ਼ਾਂ ਨੇ ਗੱਡੀ ਨੂੰ ਲਗਾ ਦਿੱਤੀ ਅੱਗ

Ludhiana Crime: ਲੁਧਿਆਣਾ ਵਿੱਚ ਸ਼ਰਾਰਤੀ ਅਨਸਰਾਂ ਨੇ ਕਾਰ ਉਪਰ ਤੇਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ ਹੈ। ਡਰਾਈਵਰ ਗੱਡੀ ਵਿੱਚ ਹੀ ਸੁੱਤਾ ਪਿਆ ਸੀ, ਜਿਸ ਨੇ ਜਲਦੀ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਅੰਜਾਮ ਦਿੱਤੀ ਗਈ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ।

ਲੁਧਿਆਣਾ ਦੇ ਮਹਾਸਿੰਘ ਨਗਰ ਵਿੱਚ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਗੱਡੀ ਵਿਚ ਡਰਾਈਵਰ ਸੁੱਤਾ ਪਿਆ ਸੀ। ਜਿਸ ਵੱਲੋਂ ਟੈਕਸੀ ਲਈ ਗੇੜਾ ਲਗਾਉਣ ਜਾਣਾ ਸੀ। ਜਦੋਂ ਉਸ ਨੂੰ ਸੁੱਤੇ ਹੋਏ ਨੂੰ ਖੜ੍ਹਾਕੇ ਦੀ ਆਵਾਜ਼ ਆਈ ਤਾਂ ਬਦਮਾਸ਼ ਅੱਗ ਲਗਾ ਕੇ ਫਰਾਰ ਹੋ ਗਏ ਸਨ।

ਇਸ ਤੋਂ ਬਾਅਦ ਡਰਾਈਵਰ ਨੇ ਗੱਡੀ ਵਿੱਚੋਂ ਨਿਕਲ ਕੇ ਰੌਲਾ ਪਾਇਆ ਅਤੇ ਆਪਣੇ ਮਾਲਕ ਨੂੰ ਬਾਹਰ ਸੱਦਿਆ। ਦੱਸ ਦਈਏ ਕਿ ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਉਕਤ ਕਾਰ ਮਾਲਕ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਉਧਰ ਕਾਰ ਦੇ ਮਾਲਕ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੀ ਉਨ੍ਹਾਂ ਕੋਲ ਕਈ ਗੱਡੀਆਂ ਹਨ।

ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਪੰਜਾਬ ਦੇ ਹੈੱਡਮਾਸਟਰ ਲੈਣਗੇ ਟ੍ਰੇਨਿੰਗ; CM ਮਾਨ ਕਰਨਗੇ ਬੈਚ ਨੂੰ ਰਵਾਨਾ

ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਡਰਾਈਵਰ ਨੂੰ ਦੂਸਰੀ ਗੱਡੀ ਦੇ ਜ਼ਰੀਏ ਛੱਡ ਕੇ ਆਪਣੇ ਘਰ ਆਏ ਸਨ ਤੇ ਇਸ ਗੱਡੀ ਦਾ ਡਰਾਈਵਰ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੱਡੀ ਵਿੱਚ ਸੁੱਤਾ ਪਿਆ ਸੀ। ਇਸ ਦੌਰਾਨ ਦੋ ਬਦਮਾਸ਼ ਮੋਟਰਸਾਈਕਲ ਉਤੇ ਆਏ ਅਤੇ ਪੈਟਰੋਲ ਛਿੜਕ ਕੇ ਕਾਰ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਉਨ੍ਹਾਂ ਇੱਕ ਪੁਰਾਣੇ ਡਰਾਈਵਰ ਉਤੇ ਇਸ ਘਟਨਾ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤਾ ਹੈ।

ਇਹ ਵੀ ਪੜ੍ਹੋ : Batala Murder News: ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

 

Trending news