Fazilka News: ਫਾਜ਼ਿਲਕਾ 'ਚ ਅਕਾਲੀ ਦਲ ਦੀ ਰੈਲੀ 'ਚ ਪਕੌੜੇ ਪਿੱਛੇ ਪੈ ਗਏ ਥੱਪੜ, ਫਿਰ ਹੋਇਆ ਅਜਿਹਾ...
Advertisement
Article Detail0/zeephh/zeephh2256779

Fazilka News: ਫਾਜ਼ਿਲਕਾ 'ਚ ਅਕਾਲੀ ਦਲ ਦੀ ਰੈਲੀ 'ਚ ਪਕੌੜੇ ਪਿੱਛੇ ਪੈ ਗਏ ਥੱਪੜ, ਫਿਰ ਹੋਇਆ ਅਜਿਹਾ...

ਪੰਜਾਬ ਵਿਚ ਚੋਣਾਂ ਜਿਵੇਂ ਨੇੜੇ ਆ ਰਹੀਆਂ ਹਨ ਉਸ ਤਰ੍ਹਾਂ ਹੀ ਪੰਜਾਬ  ਵਿੱਚ ਸਿਆਸੀ ਪਾਰਟੀ ਵਿੱਲੋਂ ਚੋਣ ਪ੍ਰਚਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਫਾਜ਼ਿਲਕਾ 'ਚ ਅਕਾਲੀ ਦਲ ਦੀ ਰੈਲੀ 'ਚ ਪਕੌੜੇ ਪਿੱਛੇ ਇੱਕ ਵਿਅਕਤੀ ਨੂੰ ਥੱਪੜ ਪੈ ਗਏ। ਜਾਣੋ ਕੀ ਪੂਰ

Fazilka News: ਫਾਜ਼ਿਲਕਾ 'ਚ ਅਕਾਲੀ ਦਲ ਦੀ ਰੈਲੀ 'ਚ ਪਕੌੜੇ ਪਿੱਛੇ ਪੈ ਗਏ ਥੱਪੜ, ਫਿਰ ਹੋਇਆ ਅਜਿਹਾ...

Fazilka Akali Dal rally Clash: ਪੰਜਾਬ ਵਿਚ ਚੋਣਾਂ ਜਿਵੇਂ ਨੇੜੇ ਆ ਰਹੀਆਂ ਹਨ ਉਸ ਤਰ੍ਹਾਂ ਹੀ ਪੰਜਾਬ  ਵਿੱਚ ਸਿਆਸੀ ਪਾਰਟੀ ਵਿੱਲੋਂ ਚੋਣ ਪ੍ਰਚਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਫਾਜ਼ਿਲਕਾ 'ਚ ਅਕਾਲੀ ਦਲ ਦੀ ਰੈਲੀ 'ਚ ਪਕੌੜੇ ਪਿੱਛੇ ਇੱਕ ਵਿਅਕਤੀ ਨੂੰ ਥੱਪੜ ਪੈ ਗਏ।

ਜਾਣੋ ਕੀ ਪੂਰਾ ਮਾਮਲਾ 
ਫਾਜ਼ਿਲਕਾ 'ਚ ਅਕਾਲੀ ਦਲ ਦੀ ਰੈਲੀ 'ਚ ਉਸ ਸਮੇਂ ਭਗਦੜ ਮੱਚ ਗਈ, ਜਦੋਂ ਰੈਲੀ 'ਚ ਪਕੌੜੇ ਖਾਣ 'ਤੇ ਇਕ ਵਿਅਕਤੀ ਨੂੰ ਥੱਪੜ ਮਾਰ ਦਿੱਤਾ ਗਿਆ ਅਤੇ ਉਕਤ ਵਿਅਕਤੀ ਨੂੰ ਚੋਰੀ ਦੇ ਦੋਸ਼ 'ਚ ਫੜਿਆ ਗਿਆ। ਵਿਅਕਤੀ ਰੌਲਾ ਪਾਉਂਦਾ ਰਿਹਾ ਕਿ ਉਹ ਪਕੌੜੇ ਖਾਣ ਆਇਆ ਹੈ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਉਸ ਵਿਅਕਤੀ ਨੇ ਉਨ੍ਹਾਂ ਦਾ ਪਰਸ ਚੋਰੀ ਕਰ ਲਿਆ ਹੈ।

ਦਰਅਸਲ, ਅੱਜ ਫਾਜ਼ਿਲਕਾ ਦੀ ਘਾਸ ਮੰਡੀ 'ਚ ਅਕਾਲੀ ਦਲ ਦੀ ਰੈਲੀ ਸੀ, ਜਿਸ ਨੂੰ ਸੰਬੋਧਨ ਕਰਨ ਤੋਂ ਬਾਅਦ ਸੁਖਬੀਰ ਬਾਦਲ ਦੇ ਬਾਹਰ ਨਿਕਲਦੇ ਹੀ ਚਾਹ ਪਕੌੜਿਆਂ ਦਾ ਸਟਾਲ ਲੱਗ ਗਿਆ। ਰੈਲੀ ਦੌਰਾਨ ਹੋਰ ਲੋਕ ਵੀ ਪਕੌੜੇ ਖਾਣ ਲਈ ਆ ਗਏ ਅਤੇ ਇਸ ਕਾਰਨ ਰੈਲੀ ਵਿੱਚ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਪਕੌੜੇ ਖਾਣ ਆਏ ਵਿਅਕਤੀ ਨੂੰ ਫੜ ਲਿਆ ਅਤੇ ਥੱਪੜ ਮਾਰਨ ਲੱਗੇ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਕੁੱਟਮਾਰ ਕਰਨ ਵਾਲੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਨੇ ਉਨ੍ਹਾਂ ਦੀ ਜੇਬ 'ਚੋਂ ਕੱਢ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਵਿਅਕਤੀ ਕੈਮਰੇ ਦੇ ਸਾਹਮਣੇ ਇਹੀ ਕਹਿੰਦਾ ਰਿਹਾ ਕਿ ਉਸ ਨੇ ਕੁਝ ਵੀ ਚੋਰੀ ਨਹੀਂ ਕੀਤਾ ਨਹੀਂਪਰ ਉਸਦੀ ਇੱਕ ਵੀ ਸੁਣੀ ਨਹੀਂ ਗਈ ਅਤੇ ਹੁਣ ਇਹ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਵਿੱਚ ਵਿਅਕਤੀ ਨੂੰ ਲੋਕ ਥੱਪੜ ਮਾਰ ਰਹੇ ਹਨ। 

ਇਹ ਵੀ ਪੜ੍ਹੋ:  Samrala Fire News: ਮੰਡ ਚੌਂਤਾ ਦੇ ਜੰਗਲ ਨੂੰ ਲੱਗੀ ਭਿਆਨਕ ਅੱਗ, ਜਾਨਵਰਾਂ ਦੇ ਮਰਨ ਦਾ ਵੀ ਖਦਸ਼ਾ
 

 

Trending news