Lok sabha Elections 2024:ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਪਿੰਡ ਵਿੱਚ ਬੂਥ ਨਹੀਂ ਲੱਗਣ ਦਿੱਤਾ ਜਾਏਗਾ ਅਤੇ ਨਾ ਹੀ ਕਾਂਗਰਸ ਨੂੰ ਵੋਟਾਂ ਪੈਣਗੀਆਂ। ਡੀਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ
Trending Photos
Lok sabha Elections 2024/ਅਵਤਾਰ ਸਿੰਘ: ਗੁਰਦਾਸਪੁਰ ਦੇ ਪਿੰਡ ਪਿੰਡ ਫਤਿਹ ਨੰਗਲ ਦੇ ਲੋਕਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਾ ਹੀ ਸਾਡੇ ਪਿੰਡ ਵਿੱਚੋਂ ਕੋਈ ਵੋਟ ਪਾਵੇਗਾ ਅਤੇ ਨਾ ਹੀ ਪਿੰਡ ਫਤਿਹ ਨੰਗਲ ਵਿਖੇ ਸੁਖਜਿੰਦਰ ਰੰਧਾਵਾ ਦਾ ਬੂਥ ਲੱਗਣ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਗੰਦਾ ਪਾਣੀ ਇਕੱਠਾ ਹੋ ਗਿਆ ਸੀ ਗੰਦੇ ਪਾਣੀ ਨੂੰ ਕਢਵਾਉਣ ਲਈ ਬੀਡੀਓ ਧਾਰੀਵਾਲ (ਬਲਾਕ ਵਿਕਾਸ ਅਫਸਰ) BDO ਨੇ ਟੈਂਕਰ ਲਗਾਏ ਸਨ ਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਕੰਮ ਬੰਦ ਕਰਵਾ ਦਿੱਤਾ ਜਿਸ ਕਰਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਗੰਦੇ ਪਾਣੀ ਦੇ ਨਾਲ ਜੇਕਰ ਪਿੰਡ ਵਿੱਚ ਕੋਈ ਬਿਮਾਰੀ ਫੈਲ ਗਈ ਜਾਂ ਕੋਈ ਮਰ ਗਿਆ ਤਾਂ ਚੋਣ ਕਮਿਸ਼ਨ ਫਿਰ ਵੀ ਪਿੰਡ ਵਿੱਚ ਕੰਮ ਨਹੀਂ ਹੋਣ ਦੇਵੇਗਾ ਜਿਸ ਨੂੰ ਲੈਕੇ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਪਿੰਡ ਦੀ ਜਲਦ ਸਫਾਈ ਕਰਵਾਈ ਜਾਵੇ।
ਡੀਸੀ ਦਫ਼ਤਰ ਪਹੁੰਚੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਘਰਾਂ ਦਾ ਗੰਦਾ ਪਾਣੀ ਰੇਲਵੇ ਲਾਈਨ ਤੋਂ ਹੁੰਦਾ ਹੋਇਆ ਇੱਕ ਛੱਪੜ ਵਿੱਚ ਜਾਂਦਾ ਸੀ ਉਹਨਾਂ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਆਪਣਾ ਕੋਈ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਕਰਕੇ ਸਾਡਾ ਪਾਣੀ ਰੋਕ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਜਦੋਂ ਇਹ ਸਾਰਾ ਮਾਮਲਾ ਸੀ ਬੀਡੀਓ ਧਾਰੀਵਾਲ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਵੱਲੋਂ ਟੀਮ ਭੇਜੀ ਗਈ ਟੀਮ ਵੱਲੋਂ ਦੇਖਿਆ ਗਿਆ ਅਤੇ ਪਿੰਡ ਵਿੱਚੋਂ ਪਾਣੀ ਕੱਢਣ ਲਈ ਟੈਂਕਰ ਲਗਾਏ ਗਏ ਉਹਨਾਂ ਨੇ ਕਿਹਾ ਕਿ ਪਾਣੀ ਦੇ ਨਾਲ ਇੰਨ੍ਹਾ ਜਿਆਦਾ ਬੁਰਾ ਹਾਲ ਹੈ ਕਿ ਪਾਣੀ ਸਾਡੇ ਘਰਾਂ ਵਿੱਚ ਵੜ ਗਿਆ ਹੈ ਘਰਾਂ ਦੀਆਂ ਨੀਹਾਂ ਪੋਲੀਆਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ ਤੇ ਚੰਡੀਗੜ੍ਹ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀ! ਅਜੇ ਹੋਰ ਵੀ ਹੋਵੇਗਾ ਗਰਮ ਲੂ ਦਾ ਕਹਿਰ
ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਪਰ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੀਡੀਓ (ਬਲਾਕ ਵਿਕਾਸ ਅਫਸਰ) ਗੁਰਦਾਸਪੁਰ ਦੀ ਸ਼ਿਕਾਇਤ ਕੀਤੀ ਗਈ ਅਤੇ ਕਿਹਾ ਗਿਆ ਕਿ ਚੋਣ ਜਾਬਤਾ ਵਿੱਚ ਪਿੰਡ ਵਿੱਚ ਕੰਮ ਚੱਲ ਰਿਹਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕੋਈ ਵੀ ਸ਼ਿਕਾਇਤ ਨਹੀਂ ਬਣਦੀ ਕਿਉਂਕਿ ਕੋਈ ਵੀ ਨੁਮਾਇੰਦਾ ਜਦੋਂ ਬਣਦਾ ਹੈ ਲੋਕਾਂ ਦੇ ਭਲੇ ਲਈ ਬਣਦਾ ਹੈ ਪਰ ਇਹ ਗਲਤ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸੀ ਉਮੀਦਵਾਰ ਹੈ ਉਸ ਦਾ ਸਾਡੇ ਪਿੰਡ ਵਿੱਚ ਕੋਈ ਬੂਥ ਨਹੀਂ ਲੱਗੇਗਾ ਨਾ ਹੀ ਉਸਨੂੰ ਵੋਟਾਂ ਪਾਈਆਂ ਜਾਣਗੀਆਂ ਪਿੰਡ ਵਾਸੀਆਂ ਨੇ ਕਿਹਾ ਜੇਕਰ ਸਾਡੇ ਪਿੰਡ ਵਿੱਚ ਕੋਈ ਬਿਮਾਰੀ ਫੈਲਦੀ ਹੈ ਜਾਂ ਫਿਰ ਕਿਸੇ ਦਾ ਘਰ ਡਿੱਗਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਤੇ ਉਸਦਾ ਜਿੰਮੇਵਾਰ ਸੁਖਜਿੰਦਰ ਸਿੰਘ ਰੰਧਾਵਾ ਹੋਵੇਗਾ ਅਸੀਂ ਕੋਰਟ ਵਿੱਚ ਵੀ ਜਾ ਕੇ ਇਸ ਦੇ ਖਿਲਾਫ ਐਪਲੀਕੇਸ਼ਨ ਦਵਾਂਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਜੋ ਸਾਡੇ ਪਿੰਡ ਵਿੱਚੋਂ ਪਾਣੀ ਕੱਢਿਆ ਜਾ ਸਕੇ
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਡੀਓ ਧਾਰੀਵਾਲ (BDO) ਨੇ ਕਿਹਾ ਕਿ ਪਿੰਡ ਫਤਿਹ ਨੰਗਲ ਦਾ ਪਾਣੀ ਰੇਲਵੇ ਲਾਈਨ ਤੋਂ ਹੁੰਦਾ ਹੋਇਆ ਦੂਸਰੀ ਸਾਈਡ ਸੁੱਟਿਆ ਜਾਂਦਾ ਸੀ ਰੇਲਵੇ ਵਿਭਾਗ ਵੱਲੋਂ ਆਪਣਾ ਕੋਈ ਕੰਮ ਕਰਵਾਇਆ ਜਾਣਾ ਸੀ ਜਿਸ ਕਰਕੇ ਰੇਲ ਲਾਈਨ ਪੁੱਟੀ ਗਈ ਅਤੇ ਪਿੰਡ ਦਾ ਪਾਣੀ ਬੰਦ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਪਿੰਡ ਦਾ ਦੌਰਾ ਕੀਤਾ ਅਤੇ ਟੀਮਾਂ ਨੂੰ ਭੇਜਿਆ ਜਦੋਂ ਟੀਮਾਂ ਨੇ ਦੇਖਿਆ ਕਿ ਪਿੰਡ ਦਾ ਹਾਲ ਬਹੁਤ ਬੁਰਾ ਹੈ ਤੇ ਅਸੀਂ ਉਸ ਜਗਹਾ ਵਿੱਚ ਟੈਂਕਰ ਲਗਾ ਕੇ ਪਿੰਡ ਵਿੱਚੋਂ ਪਾਣੀ ਨੂੰ ਬਾਹਰ ਕੱਢਣ ਲਈ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਇਹ ਕੰਮ ਸਿਰਫ ਟੈਂਪਰੇਲੀ ਸੀ ਤਾਂ ਜੋ ਪਿੰਡ ਵਾਸੀਆਂ ਨੂੰ ਆ ਰਹੀ ਮੁਸ਼ਕਿਲਾਂ ਦਾ ਹੱਲ ਹੋ ਸਕੇ ਅਤੇ ਕਿਸੇ ਵੀ ਤਰਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੇਰੀ ਸ਼ਿਕਾਇਤ ਕੀਤੀ ਗਈ ਕਿ ਚੋਣ ਜਾਬਤਾ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ ਕਿਉਂਕਿ ਇਹ ਸਿਰਫ ਕੁਝ ਸਮੇਂ ਲਈ ਟੈਂਕਰ ਲਗਾਏ ਗਏ ਸਨ ਚੋਣ ਜਾਬਤਾ ਤੋਂ ਬਾਅਦ ਇਸਦਾ ਪੂਰਾ ਐਸਟੀਮੇਟ ਬਣਾ ਕੇ ਫਿਰ ਕੰਮ ਕਰਵਾਇਆ ਜਾਣਾ ਸੀ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਹੋਣ ਕਰਕੇ ਸਾਨੂੰ ਕੰਮ ਬੰਦ ਕਰਨਾ ਪਿਆ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ