Jalandhar Bypoll 2023 : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 53 ਫ਼ੀਸਦੀ ਤੋਂ ਵਧ ਹੋਈ ਪੋਲਿੰਗ
Advertisement
Article Detail0/zeephh/zeephh1689364

Jalandhar Bypoll 2023 : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 53 ਫ਼ੀਸਦੀ ਤੋਂ ਵਧ ਹੋਈ ਪੋਲਿੰਗ

Jalandhar Bypoll 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਪ੍ਰਕਿਰਿਆ ਨੇਪਰੇ ਚੜ੍ਹੀ। 

Jalandhar Bypoll 2023 : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ, 53 ਫ਼ੀਸਦੀ ਤੋਂ ਵਧ ਹੋਈ ਪੋਲਿੰਗ

Jalandhar Bypoll 2023 : ਜਲੰਧਰ ਜ਼ਿਮਨੀ ਚੋਣ ਲਈ ਅੱਜ 53 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ। ਇਸ ਦੇ ਨਾਲ ਹੀ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਹਲਕੇ ਦੇ ਕੁੱਲ 16,21,800 ਵੋਟਰਾਂ ’ਚੋਂ ਸਿਰਫ 54 ਫੀਸਦੀ ਨੇ ਹੀ ਚੋਣ ਮੈਦਾਨ ’ਚ ਖੜ੍ਹੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ।

ਮੁੱਖ ਮੁਕਾਬਲਾ ਚਾਰ ਧਿਰਾਂ ਵਿੱਚ ਹੈ ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਤੇ ਭਾਜਪਾ ਸ਼ਾਮਲ ਹਨ। ਵੋਟਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ। ਬੁੱਧਵਾਰ ਨੂੰ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ ਅਤੇ 8 ਵਜੇ ਤੋਂ ਪਹਿਲਾਂ ਹੀ ਵੋਟਰ ਪੋਲਿੰਗ ਬੂਥਾਂ ਅੰਦਰ ਕਤਾਰਾਂ ’ਚ ਲੱਗ ਚੁੱਕੇ ਸਨ। ਬੇਸ਼ੱਕ ਚੋਣ ਪ੍ਰਚਾਰ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਨੇ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਅਤੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਅਪੀਲਾਂ ਵੀ ਕੀਤੀਆਂ ਪਰ ਲੋਕਾਂ ’ਚ ਜ਼ਿਮਨੀ ਚੋਣ ਲਈ ਵੋਟ ਪਾਉਣ ਦਾ ਰੁਝਾਨ ਮੱਠਾ ਰਿਹਾ। 

ਇਹ ਵੀ ਪੜ੍ਹੋ : Viral Video: ਸਪੀਕਰ ਨੇ ਬੋਲਣ ਨਹੀਂ ਦਿੱਤਾ ਤਾਂ ਗੁੱਸੇ 'ਚ ਆਏ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਲਾਹ ਦਿੱਤੇ ਕੱਪੜੇ, ਵੇਖੋ ਵਾਇਰਲ ਵੀਡੀਓ

ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਐੱਮਪੀ ਚੌਧਰੀ ਸੰਤੋਖ ਸਿੰਘ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਜਾਣ ਕਾਰਨ ਇਹ ਉਪ ਚੋਣ ਕਰਵਾਉਣੀ ਪਈ ਹੈ। ਕਾਂਗਰਸ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੇ ਬੰਗਾ ਹਲਕੇ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਭਾਜਪਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ (ਅ) ਨੇ ਗੁਰਜੰਟ ਸਿੰਘ ਕੱਟੂ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਇਹ ਵੀ ਪੜ੍ਹੋ : Jalandhar bypoll election 2023: ਜਲੰਧਰ ਚੋਣਾਂ 'ਚ ਸ਼ਕਤੀਮਾਨ ਬਣ ਘੁੰਮ ਰਿਹਾ ਨੀਟੂ ਸ਼ਟਰਾਂ ਵਾਲਾ, 'ਕਹਿੰਦਾ 4 ਘੰਟਿਆਂ 'ਚ ਚੱਕ ਦੇਊਂ ਗਰੀਬੀ'

Trending news