Trending Photos
Patiala News: ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾੜੂ 'ਚ ਗੁੰਡਾ ਟੈਕਸ ਦੀ ਵਸੂਲੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਨ ਉਤੇ ਪਿੰਡ ਦੇ ਸਰਪੰਚ ਦਾ ਅਨੋਖਾ ਬਿਆਨ ਸਾਹਮਣੇ ਆਇਆ ਹੈ। ਧੱਕੇ ਨਾਲ ਪਰਚੀ ਕੱਟਣ ਵਾਲੇ ਮਾਮਲੇ ਵਿੱਚ ਪਿੰਡ ਮਾੜੂ ਦੇ ਸਰਪੰਚ ਨੇ ਕਿਹਾ ਉਨ੍ਹਾਂ ਦੇ ਪਿੰਡ ਦੀ ਸੜਕ ਟੁੱਟ ਰਹੀ ਸੀ।
ਇਹ ਵੀ ਪੜ੍ਹੋ : Punjab News Live Today: ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਦੀ ਕੀ ਨਿਕਲਣਗੇ ਨਤੀਜੇ ? ; ਪੜ੍ਹੋ ਹੋਰ ਵੱਡੀਆਂ ਖ਼ਬਰਾਂ
ਇਸ ਲਈ ਉਨ੍ਹਾਂ ਨੇ ਮਤਾ ਪਾਇਆ ਸੀ ਕਿ ਅਸੀਂ ਰਾਹਗੀਰਾਂ ਦੀ ਪਰਚੀ ਕਟਾਂਗੇ ਪਰੰਤੂ ਕਿਸੇ ਨਾਲ ਧੱਕਾ ਨਹੀਂ ਕਰਾਂਗੇ, ਰਹਗੀਰ ਜੋ ਵੀ ਵੀ ਪਿਆਰ ਨਾਲ ਪੈਸੇ ਦੇਵਾਂਗਾ ਉਹ ਅਸੀਂ ਲੈ ਲਵਾਂਗੇ। ਸਵਾਲ ਇਹ ਉਠਦਾ ਹੈ ਕਿ ਰਸਤੇ ਵਿੱਚ ਬੇਰੀਗੇਡ ਲਗਾਕੇ ਰਾਹਗੀਰਾਂ ਤੋਂ ਪੈਸੇ ਲੈਣ ਦਾ ਹੱਕ ਕਿਸ ਨੇ ਦਿੱਤਾ। ਐਸਐਸਪੀ ਨੇ ਕਿਹਾ ਇਸ ਪੂਰੇ ਮਾਮਲੇ ਵਿੱਚ 3 ਬਾਏ ਨੇਮ ਅਤੇ 3 ਅਣਪਛਾਤੇ ਬੰਦਿਆਂ ਉਤੇ ਮਾਮਲਾ ਦਰਜ ਕਰ ਲਿਆ ਹੈ। ਸਰਪੰਚ ਅਤੇ ਹੋਰਨਾਂ ਦੀ ਜਾਂਚ ਚੱਲ ਰਹੀ ਹੈ ਕੇ ਇਨ੍ਹਾਂ ਦੀ ਇਸ ਮਾਮਲੇ ਵਿੱਚ ਕਿੰਨੀ ਕੁ ਸ਼ਮੂਲੀਅਤ ਹੈ।
ਇਹ ਵੀ ਪੜ੍ਹੋ : Punjab News: ਸੌਂਦ ਵੱਲੋਂ ਫੋਕਲ ਪੁਆਇੰਟਾਂ ਦੀ ਜਲਦ ਕਾਇਆ ਕਲਪ ਲਈ ਸਬੰਧਿਤ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ