West Nile Fever: ਨੀਲ ਬੁਖਾਰ ਕਾਰਨ ਇਜ਼ਰਾਈਲ 'ਚ 15 ਲੋਕਾਂ ਦੀ ਮੌਤ, ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਉਪਾਅ
Advertisement
Article Detail0/zeephh/zeephh2331160

West Nile Fever: ਨੀਲ ਬੁਖਾਰ ਕਾਰਨ ਇਜ਼ਰਾਈਲ 'ਚ 15 ਲੋਕਾਂ ਦੀ ਮੌਤ, ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਉਪਾਅ

West Nile Fever: ਵੈਸਟ ਨੀਲ ਬੁਖਾਰ ਮੁੱਖ ਤੌਰ 'ਤੇ ਪੰਛੀਆਂ ਵਿੱਚ ਪਾਏ ਜਾਣ ਵਾਲੇ ਇੱਕ ਵਾਇਰਸ ਕਾਰਨ ਹੁੰਦਾ ਹੈ। ਇਨਫੈਕਸ਼ਨ ਵਾਲੇ ਪੰਛੀਆਂ ਤੋਂ ਮੱਛਰ ਦੇ ਕੱਟਣ ਨਾਲ ਇਨਸਾਨ ਅਤੇ ਹੋਰ ਜਾਨਵਰਾਂ ਵਿੱਚ ਫੈਲਦਾ ਹੈ।

West Nile Fever: ਨੀਲ ਬੁਖਾਰ ਕਾਰਨ ਇਜ਼ਰਾਈਲ 'ਚ 15 ਲੋਕਾਂ ਦੀ ਮੌਤ, ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਉਪਾਅ

West Nile Fever: ਇਜ਼ਰਾਈਲ ਵਿੱਚ ਨੀਲ ਬੁਖਾਰ ਦਾ ਕਹਿਰ ਜਾਰੀ ਹੈ। ਇਸ ਬੁਖਾਰ ਕਾਰਨ ਲੋਕਾਂ ਵਿੱਚ ਕਾਫੀ ਜ਼ਿਆਦਾ ਡਰ ਦਾ ਮਾਹੌਲ ਹੈ। ਇਜ਼ਰਾਈਲ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ ਵਿੱਚ ਪੱਛਮੀ ਨੀਲ ਬੁਖਾਰ ਦੇ ਮੌਜੂਦਾ ਪ੍ਰਕੋਪ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ, ਜਿਸ ਵਿੱਚ 1 ਹੋਰ ਮੌਤ ਵੀ ਸ਼ਾਮਲ ਹੈ।

ਰਿਪੋਰਟਾਂ ਮੁਤਾਬਕ ਮਈ ਦੀ ਸ਼ੁਰੂਆਤ ਤੋਂ ਹੁਣ ਤੱਕ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 299 ਤੱਕ ਪਹੁੰਚ ਗਈ ਹੈ। ਹਾਲਾਂਕਿ ਜ਼ਿਆਦਾਤਰ ਮਾਮਲੇ ਇਜ਼ਰਾਈਲ ਦੇ ਕੇਂਦਰੀ ਇਲਾਕੇ ਵਿੱਚ ਪਾਏ ਗਏ ਹਨ, ਉੱਤਰੀ ਸ਼ਹਿਰ ਹੈਫਾ ਦੇ ਰਾਮਬਾਮ ਹਸਪਤਾਲ ਨੇ ਵੀਰਵਾਰ ਨੂੰ ਦੋ ਮਰੀਜ਼ਾਂ ਦੀ ਸੂਚਨਾ ਦਿੱਤਾ ਹੈ। ਜੋ ਵਾਇਰਸ ਨਾਲ ਸੰਕਰਮਿਤ ਸਨ, ਜਿਨ੍ਹਾਂ ਵਿੱਚ ਇੱਕ ਵਿਅਕਤੀ ਵੀ ਸ਼ਾਮਲ ਹੈ ਜਿਸਦੀ ਉਮਰ 50 ਸਾਲ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਜਾਂ ਰਹੀ ਹੈ।

ਵੈਸਟ ਨੀਲ ਬੁਖਾਰ ਕਿਵੇਂ ਫੈਲਦਾ ਹੈ?

ਤੁਹਾਨੂੰ ਦੱਸ ਦੇਈਏ ਕਿ ਵੈਸਟ ਨੀਲ ਬੁਖਾਰ ਮੁੱਖ ਤੌਰ 'ਤੇ ਪੰਛੀਆਂ ਵਿੱਚ ਪਾਏ ਜਾਣ ਵਾਲੇ ਇੱਕ ਵਾਇਰਸ ਕਾਰਨ ਹੁੰਦਾ ਹੈ। ਇਨਫੈਕਸ਼ਨ ਵਾਲੇ ਪੰਛੀਆਂ ਤੋਂ ਮੱਛਰ ਦੇ ਕੱਟਣ ਨਾਲ ਇਨਸਾਨ ਅਤੇ ਹੋਰ ਜਾਨਵਰਾਂ ਵਿੱਚ ਫੈਲਦਾ ਹੈ।

fallback

ਪੱਛਮੀ ਨੀਲ ਬੁਖਾਰ ਦੇ ਲੱਛਣ

ਪੱਛਮੀ ਨੀਲ ਬੁਖਾਰ ਦੇ ਕਾਰਨ, ਸਰੀਰ ਵਿੱਚ ਬਹੁਤ ਸਾਰੇ ਆਮ ਲੱਛਣ ਦੇਖੇ ਜਾ ਸਕਦੇ ਹਨ, ਜਿਵੇਂ ਕਿ-

ਤੇਜ਼ ਬੁਖਾਰ ਹੋਣਾ
ਤੇਜ਼ ਸਿਰ ਦਰਦ
ਕਮਜ਼ੋਰੀ ਮਹਿਸੂਸ ਹੋਣਾ
ਜੋੜ ਅਤੇ ਮਾਸਪੇਸ਼ੀ 'ਚ ਦਰਦ
ਚਮੜੀ 'ਤੇ ਧੱਫੜ
ਕਈ ਵਾਰ ਉਲਟੀ ਅਤੇ ਦਸਤ ਆਦਿ।

ਵੈਸਟ ਨੀਲ ਬੁਖਾਰ ਤੋਂ ਕਿਵੇਂ ਬਚਾਅ ਕਰੀਏ?

ਇਹ ਵਾਇਰਸ ਮੁੱਖ ਤੌਰ 'ਤੇ ਮੱਛਰ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦਾ ਹੈ, ਇਸ ਲਈ ਆਪਣੇ ਆਪ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰੋ। ਇਸਦੇ ਲਈ ਹੇਠ ਲਿਖੇ ਉਪਾਅ ਅਪਣਾਏ ਜਾ ਸਕਦੇ ਹਨ, ਜਿਵੇਂ ਕਿ-

ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ।
ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਾਓ।
ਸ਼ਾਮ ਨੂੰ ਘਰ ਤੋਂ ਬਾਹਰ ਜਾਂ ਮੱਛਰ ਪ੍ਰਭਾਵਿਤ ਥਾਵਾਂ 'ਤੇ ਨਾ ਜਾਓ।
ਏਅਰ ਕੰਡੀਸ਼ਨਿੰਗ ਦੀ ਵਰਤੋਂ ਕਰੋ।
ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਜਾਲੀ ਲਗਾਓ।
ਘਰ ਦੇ ਆਸ ਪਾਸ ਪਾਣੀ ਇਕੱਠਾ ਨਾ ਹੋਣ ਦਿਓ।

Trending news