Batala Robbery News: ਪਿੰਡ ਖਹਿਰਾ ਵਿੱਚ ਸੀਐਸਸੀ ਸੈਂਟਰ 'ਚ ਪੰਜ ਨਕਾਬਪੋਸ਼ਾਂ ਨੇ ਹਥਿਆਰਾਂ ਦੇ ਜ਼ੋਰ ਉਤੇ ਡਾਕਾ ਮਾਰਿਆ।
Trending Photos
Batala Robbery News: ਬਟਾਲਾ ਦੇ ਨਜ਼ਦੀਕੀ ਪਿੰਡ ਖਹਿਰਾ ਵਿੱਚ ਸੀਐਸਸੀ ਸੈਂਟਰ 'ਚ ਦਿਨ ਦਿਹਾੜੇ ਡਾਕਾ ਪਿਆ ਹੈ। ਛੇ ਨਕਾਬਪੋਸ਼ ਹਥਿਆਰ ਬੰਦ ਲੁਟੇਰਿਆਂ ਨੇ ਪਿਸਤੌਲਾਂ ਦੇ ਜ਼ੋਰ ਉਤੇ ਸੈਂਟਰ ਅੰਦਰੋਂ ਕਰੀਬ ਦੋ ਲੱਖ ਦੀ ਨਕਦੀ ਉਡਾ ਲਈ ਹੈ। ਇਸ ਇਲਾਵਾ ਇਕ ਲੈਪਟਾਪ ਤੇ ਸੈਂਟਰ ਅੰਦਰ ਮੌਜੂਦ ਲੋਕਾਂ ਦੇ ਪੰਜ ਦੇ ਕਰੀਬ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ।
ਪੁਲਿਸ ਨੇ ਘਟਨਾ ਸਥਾਨ ਉਤੇ ਪੁੱਜ ਕੇ ਬਾਰੀਕੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਸੀਐਸਸੀ ਸੈਂਟਰਲ ਚਲਾ ਜੁਗਰਾਜ ਸਿੰਘ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਉਪਰ ਆਇਆ ਸੀ। ਲੋਕ ਉਸ ਕੋਲੋਂ ਪੈਸੇ ਲੈਣ ਲਈ ਆਏ ਹੋਏ ਸਨ ਅਤੇ ਦੋ ਗਾਹਕ ਖੜ੍ਹੇ ਸਨ। ਇਸ ਦੌਰਾਨ ਪੰਜ ਨਕਾਬਪੋਸ਼ ਆਏ ਅਤੇ ਚਾਰ ਦੁਕਾਨ ਦੇ ਅੰਦਰ ਅਤੇ ਇੱਕ ਬਾਹਰ ਖੜ੍ਹਾ ਹੋ ਗਿਆ ਸੀ।
ਇਨ੍ਹਾਂ ਵਿੱਚ ਇਕ ਨੇ ਜੁਗਰਾਤ ਸਿੰਘ ਦੇ ਸਿਰ ਉਤੇ ਪਿਸਤੌਲ ਤਾਣਦੇ ਹੋਏ ਕਿਹਾ ਕਿ ਪੈਸੇ ਅਤੇ ਲੈਪਟਾਪ ਦਵੋ। ਇਸ ਤੋਂ ਬਾਅਦ ਲੁਟੇਰੇ ਪੈਸੇ, ਲੈਪਟਾਪ ਅਤੇ ਪੰਜ ਮੋਬਾਈਲ ਲੈ ਕੇ ਫਰਾਰ ਹੋ ਗਏ। ਸਾਰੀ ਵਾਰਦਾਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਪੁਲਿਸ ਨੇ ਸੀਸੀਟੀਵੀ ਦਾ ਡੀਵੀਆਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਫਤਹਿਗੜ੍ਹ ਚੂੜੀਆਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਥੇ ਹੀ ਉਨ੍ਹਾਂ ਨੇ ਪੁਲਿਸ ਤੋਂ ਇਨਸਾਫ਼ ਦੀ ਅਪੀਲ ਕੀਤੀ। ਇਸ ਦੌਰਾਨ ਮੌਕੇ 'ਤੇ ਪਹੁੰਚੇ ਡੀਐੱਸਪੀ ਫਤਿਹਗੜ੍ਹ ਚੂੜੀਆ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਆ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਜਾਂਚ ਜਾਰੀ ਹੈ ਅਤੇ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Darbara Singh Guru: ਦਰਬਾਰਾ ਸਿੰਘ ਗੁਰੂ ਭੂੰਦੜ ਦੇ ਸਲਾਹਕਾਰ ਨਿਯੁਕਤ; ਸ਼ਹੀਦ ਦੇ ਪਰਿਵਾਰ ਨੇ ਜਥੇਦਾਰ ਨੂੰ ਲਿਖਿਆ ਪੱਤਰ