Bargari News: ਬਰਗਾੜੀ ਦੇ ਅਗਾਂਹਵਧੂ ਕਿਸਾਨ ਇੰਜ. ਅਮਰਜੀਤ ਸਿੰਘ ਢਿੱਲੋਂ ਬਣੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ
Advertisement
Article Detail0/zeephh/zeephh2603842

Bargari News: ਬਰਗਾੜੀ ਦੇ ਅਗਾਂਹਵਧੂ ਕਿਸਾਨ ਇੰਜ. ਅਮਰਜੀਤ ਸਿੰਘ ਢਿੱਲੋਂ ਬਣੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ

Bargari News: ਪੰਜਾਬ ਦੇ ਨੌਜਵਾਨਾਂ ਲਈ ਮਿਸਾਲ ਬਣਿਆ 48 ਸਾਲਾ ਅਮਰਜੀਤ ਸਿੰਘ ਢਿੱਲੋਂ ਨੇ 25 ਸਾਲ ਪਹਿਲਾਂ ਮਕੈਨੀਕਲ ਇੰਜੀਨੀਅਰਿੰਗ ਵਰਗੀ ਉੱਚ ਤਕਨੀਕੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਵਿਦੇਸ਼ ਜਾਣ ਜਾਂ ਪੰਜਾਬੋਂ ਬਾਹਰ ਕਿਤੇ ਨੌਕਰੀ ਕਰਨ ਦੀ ਬਜਾਏ ਸਵੈ ਇੱਛਾ ਨਾਲ ਖੇਤੀ ਕਰਨ ਨੂੰ ਪਹਿਲ ਦਿੱਤੀ।

Bargari News: ਬਰਗਾੜੀ ਦੇ ਅਗਾਂਹਵਧੂ ਕਿਸਾਨ ਇੰਜ. ਅਮਰਜੀਤ ਸਿੰਘ ਢਿੱਲੋਂ ਬਣੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ

Bargari News: ਬਰਗਾੜੀ ਪਿੰਡ ਨੂੰ ਪੁਰਾਣੇ ਸਮੇਂ ਤੋਂ ਹੀ ਦੂਰ-ਦੂਰ ਤੱਕ ਸੁਤੰਤਰਤਾ ਸੰਗਰਾਮੀ ਰੁਲੀਆ ਸਿੰਘ ਢਿੱਲੋਂ, ਕਵੀਸ਼ਰ ਰੂਪ ਚੰਦ, ਕੇਸਵਾ ਨੰਦ ਅਤੇ ਹੁਣ ਦੇ ਦਹਾਕਿਆਂ ਅੰਦਰ ਤਰਕਸ਼ੀਲ ਚੇਤਨਾ ਦੇ ਪਸਾਰ, ਪ੍ਰਸ਼ਾਸਨਿਕ ਹਲਕਿਆਂ ਵਿੱਚ ਉੱਚ ਸ਼ਖਸ਼ੀਅਤਾਂ,ਅਫਸਰਾਂ, ਪੰਜਾਬ ਵਿਚ ਪੁਸਤਕ ਸਭਿਆਚਾਰ ਦੇ ਪਸਾਰ ਅਤੇ ਗੁੜ ਉਤਪਾਦਨ ਦੇ ਲਈ ਜਾਣਿਆ ਜਾਂਦਾ ਹੈ । 'ਬੇਅਦਬੀ' ਵਾਲਾ ਅਣਚਾਹਿਆ ਦਾਗ ਵੀ ਕਿਤੇ ਜਾਣੇ ਅਣਜਾਣੇ ਹੀ ਬਰਗਾੜੀ ਦੇ ਨਾਂ ਨਾਲ ਜੁੜ ਗਿਆ। ਵੈਸੇ ਬਰਗਾੜੀ ਭਾਈਚਾਰਕ ਸਾਂਝ ਰੱਖਣ ਵਾਲੇ ਅਗਾਂਹਵਧੂ ਲੋਕਾਂ ਦਾ ਕਸਬੇਨੁਮਾ ਸਾਊ ਪਿੰਡ ਹੈ, ਜਿਹੜਾ ਕਾਲੇ ਦੌਰ ਦੇ ਸੰਤਾਪ ਤੋਂ ਵੀ ਬਚਿਆ ਰਿਹਾ ਸੀ।

ਕਸਬੇ ਬਰਗਾੜੀ ਦੇ ਮਾਣ ਵਿੱਚ ਉਸ ਸਮੇਂ ਹੋਰ ਵਾਧਾ ਹੋਇਆ, ਜਦੋਂ ਇਥੋਂ ਦੇ ਜੰਮਪਲ ਨੌਜਵਾਨ ਕਿਸਾਨ ਇੰਜ. ਅਮਰਜੀਤ ਸਿੰਘ ਢਿੱਲੋਂ ਨੂੰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਖੇਤੀ ਵਿਭਿੰਨਤਾ ਵਿੱਚ ਕੀਤੀਆਂ ਜ਼ਿਕਰਯੋਗ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਸਲਾਹਕਾਰੀ ਮੈਂਬਰ ਵਜੋਂ ਨਾਮਜ਼ਦ ਕਰਕੇ ਵੱਡਾ ਰੁਤਬਾ ਦੇ ਦਿੱਤਾ।  ਇਸ ਪ੍ਰਬੰਧਕੀ ਬੋਰਡ ਵਿੱਚ ਸਮੁੱਚੇ ਪੰਜਾਬ ਵਿੱਚੋਂ ਸਿਰਫ ਦੋ ਹੀ ਕਿਸਾਨਾਂ ਨੂੰ ਤਿੰਨ ਸਾਲਾਂ ਲਈ ਸ਼ਾਮਲ ਕੀਤਾ ਜਾਂਦਾ ਹੈ। 

ਪੰਜਾਬ ਦੇ ਨੌਜਵਾਨਾਂ ਲਈ ਮਿਸਾਲ ਬਣਿਆ 48 ਸਾਲਾ ਅਮਰਜੀਤ ਸਿੰਘ ਢਿੱਲੋਂ ਨੇ 25 ਸਾਲ ਪਹਿਲਾਂ ਮਕੈਨੀਕਲ ਇੰਜੀਨੀਅਰਿੰਗ ਵਰਗੀ ਉੱਚ ਤਕਨੀਕੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਵਿਦੇਸ਼ ਜਾਣ ਜਾਂ ਪੰਜਾਬੋਂ ਬਾਹਰ ਕਿਤੇ ਨੌਕਰੀ ਕਰਨ ਦੀ ਬਜਾਏ ਸਵੈ ਇੱਛਾ ਨਾਲ ਖੇਤੀ ਕਰਨ ਨੂੰ ਪਹਿਲ ਦਿੱਤੀ। ਆਪਣੇ ਸੂਝਵਾਨ ਬਾਪ ਸਵ. ਜਰਨੈਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਉਸ ਨੇ ਰਵਾਇਤੀ ਕਣਕ ਝੋਨੇ ਦੀ ਖੇਤੀ ਦੇ ਬਦਲ ਵਜੋਂ ਸਬਜ਼ੀ ਅਤੇ ਫਲਾਂ ਦੀ ਖੇਤੀ ਨੂੰ ਤਰਜੀਹ ਦਿੱਤੀ। ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ,  ਲੁਧਿਆਣਾ ਨਾਲ ਨਾਤਾ ਜੋੜ ਕੇ  ਉਸ ਨੇ ਖੇਤੀ-ਕਰਮਾਂ ਸੇਤੀ  ਦੇ ਮੁਹਾਵਰੇ ਨੂੰ ਬਦਲਣ ਦਾ ਤਹਈਆ ਕੀਤਾ। ਮੁਢਲੇ ਦੌਰ ਦੀਆਂ ਮੁਸ਼ਕਲਾਂ ਨਾਲ ਦੋ ਚਾਰ ਹੁੰਦਿਆਂ ਉਸਨੇ ਆਪਣੇ ਸਿਰੜ ਅਤੇ ਮਿਹਨਤ ਨਾਲ ਦੋ ਤਿੰਨ ਸਾਲਾਂ ਵਿੱਚ ਹੀ ਮੁਢਲੀਆਂ ਪ੍ਰਾਪਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੰਜੀਨੀਅਰਿੰਗ ਦੀ ਪੜ੍ਹਾਈ ਦੌਰਾਨ ਪ੍ਰਾਪਤ ਕੀਤਾ ਤਕਨੀਕੀ ਗਿਆਨ, ਖੇਤੀ ਮਾਹਰਾਂ ਦੇ ਸਲਾਹ ਮਸ਼ਵਰੇ, ਖੇਤੀਬਾੜੀ ਯੂਨੀਵਰਸਟੀ ਤੋਂ ਪ੍ਰਾਪਤ ਗਿਆਨ ਅਤੇ ਮਿਹਨਤ ਸਦਕਾ ਉਸ ਦਾ ਸ਼ੁਮਾਰ ਪੰਜਾਬ ਦੇ ਚੋਟੀ ਦੇ ਨੌਜਵਾਨ ਕਿਸਾਨਾਂ ਵਿੱਚ ਹੋਣ ਲੱਗਿਆ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਖੇਤੀਬਾੜੀ ਵਿਭਾਗ ਪੰਜਾਬ ਤੋਂ ਇਲਾਵਾ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਖੇਤੀਬਾੜੀ ਖੋਜ ਸੰਸਥਾ ਆਈ.ਸੀ.ਏ.ਆਰ ਦੀਆਂ ਟੀਮਾਂ ਨੇ ਸਮੇਂ-ਸਮੇਂ ਉਸ ਦੇ ਖੇਤ ਦਾ ਦੌਰਾ ਕਰਨ ਲੱਗੀਆਂ ਅਤੇ ਉਸ ਨੂੰ ਆਪਣੇ ਖੇਤੀ ਤਜਰਬੇ ਸਾਂਝੇ ਕਰਨ ਲਈ ਭਾਰਤ ਭਰ ਵਿੱਚ ਸੱਦੇ ਦੇਣ ਲੱਗੀਆਂ। 

  ਖੇਤੀ ਦੇ ਖੇਤਰ ਵਿੱਚ ਕੀਤੀਆਂ ਉਸਦੀਆਂ ਪ੍ਰਾਪਤੀਆਂ ਸਦਕਾ ਉਸ ਨੂੰ ਵੱਡੇ ਤੋਂ ਵੱਡੇ ਸਨਮਾਨ ਹਾਸਲ ਹੋਏ। 2007 ਵਿੱਚ ਪੰਜਾਬ ਦੇ ਸਹਿਕਾਰਤਾ ਵਿਭਾਗ ਨੇ ਉਸ ਨੂੰ ਸਲਾਹਕਾਰੀ ਮੈਂਬਰ ਬਣਾਇਆ। ਸਾਲ 2006, 2009, 2013 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਨੇ ਉਸ ਨੂੰ  ਸਬਜ਼ੀ ਅਤੇ ਫਲ ਉਤਪਾਦਕ ਕਿਸਾਨ ਕਮੇਟੀ ਦਾ ਮੈਂਬਰ ਬਣਾਇਆ। ਪੰਜਾਬ ਸਰਕਾਰ ਨੇ ਉਸ ਨੂੰ 2018-19 ਵਿਚ ਫਸਲੀ ਵਿਭਿੰਨਤਾ ਕਮੇਟੀ ਦਾ ਸਲਾਹਕਾਰੀ ਮੈਂਬਰ ਬਣਾਇਆ। ਭਾਰਤ ਸਰਕਾਰ ਦੇ ਅਦਾਰੇ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ, ਨਵੀਂ ਦਿੱਲੀ ਵੱਲੋਂ 2018 ਵਿੱਚ ਅਗਾਂਹਵਧੂ ਕਿਸਾਨ ਵਜੋਂ ਸਨਮਾਨ ਦਿੱਤਾ ਗਿਆ।  ਫਲਾਂ ਸਬੰਧੀ ਆਲ ਇੰਡੀਆ ਕਮੇਟੀ ਫਾਰ ਕੁਆਰਡੀਨੇਸ਼ਨ ਵੱਲੋਂ ਦੋ ਵਾਰ ਸਨਮਾਨਤ ਕੀਤਾ ਗਿਆ। ਆਈ.ਸੀ.ਏ.ਆਰ ਵੱਲੋਂ ਵੀ ਐਕਸੀਲੈਂਸੀ ਅਵਾਰਡ ਪ੍ਰਦਾਨ ਕੀਤਾ ਗਿਆ।

2006 ਵਿੱਚ ਪੰਜਾਬ ਸਰਕਾਰ ਵੱਲੋਂ 'ਚੀਫ ਮਨਿਸਟਰ ਅਵਾਰਡ' ਪ੍ਰਦਾਨ ਕੀਤਾ ਗਿਆ। 2010, 2014 ਅਤੇ 2021 ਵਿਚ ਤਿੰਨ ਵਾਰ ਉਸਨੂੰ  ਖੇਤੀ ਦੇ ਖੇਤਰ ਵਿਚ 'ਸਟੇਟ ਐਵਾਰਡ' ਮਿਲਿਆ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਯੋਜਿਤ ਕੀਤੇ ਜਾਂਦੇ ਕਿਸਾਨ ਮੇਲਿਆਂ ਵਿੱਚ 24 ਵਾਰ ਉਸ ਦੇ ਫਲਾਂ ਅਤੇ ਸਬਜ਼ੀਆਂ ਨੂੰ ਗੁਣਵੱਤਾ ਅਵਾਰਡ ਮਿਲੇ ਹੋਏ ਹਨ।

 ਸਾਊ, ਸ਼ਰਮਾਕਲ ਸੁਭਾਅ,  ਡਾਊਨ ਟੂ ਅਰਥ ਅਮਰਜੀਤ ਢਿੱਲੋਂ ਆਪਣੀ ਇਕਲੌਤੀ ਧੀ, ਅਧਿਆਪਕ ਪਤਨੀ ਨਾਲ ਸਹਿਜ ਅਤੇ ਸਬਰ ਦਾ ਜੀਵਨ ਬਤੀਤ ਕਰਦਿਆਂ ਹੋਇਆਂ ਪੰਜਾਬ ਦੇ ਨੌਜਵਾਨਾਂ ਲਈ ਮਿਸਾਲ ਬਣਿਆ ਹੈ। 

 ਪੰਜਾਬ ਸਰਕਾਰ ਦੀ ਇਸ ਨਿਯੁਕਤੀ ਨੇ ਜਿੱਥੇ ਅਮਰਜੀਤ ਢਿੱਲੋਂ ਦੀ ਮਿਹਨਤ ਨੂੰ ਮਾਨਤਾ ਦਿੱਤੀ ਹੈ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਨੇਜਮੈਂਟ ਬੋਰਡ ਵਿੱਚ ਉਸ ਦੀ ਹਾਜ਼ਰੀ ਪੰਜਾਬ ਦੇ ਕਿਸਾਨਾਂ ਨੂੰ ਨਵੇਂ ਰਾਹ ਵੀ ਵਿਖਾਵੇਗੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਵੀ ਸਹਾਈ ਹੋਵੇਗੀ। 

 ਉਸ ਦੀ ਇਸ ਨਿਯੁਕਤੀ ਨਾਲ ਕਸਬੇ ਬਰਗਾੜੀ ਦੇ ਮਾਣ ਵਿੱਚ ਤਾਂ ਹੋਰ ਵਾਧਾ ਹੋਇਆ ਹੀ ਹੈ, ਸਗੋਂ ਉਸ ਨੂੰ ਪਿਆਰ ਕਰਨ ਵਾਲੇ ਦੋਸਤਾਂ ਮਿੱਤਰਾਂ ਸਨੇਹੀਆਂ ਨੂੰ ਵੀ ਡਾਹਢੀ ਖੁਸ਼ੀ ਹੋਈ ਹੈ।

Trending news