Jio Services Down: ਜੀਓ ਸੇਵਾ ਬੰਦ! NO ਸਿਗਨਲ ਤੇ ਮੋਬਾਈਲ ਇੰਟਰਨੈਟ ਨਾ ਹੋਣ ਕਾਰਨ ਆ ਰਹੀ ਸਮੱਸਿਆਵਾਂ
Advertisement
Article Detail0/zeephh/zeephh2434127

Jio Services Down: ਜੀਓ ਸੇਵਾ ਬੰਦ! NO ਸਿਗਨਲ ਤੇ ਮੋਬਾਈਲ ਇੰਟਰਨੈਟ ਨਾ ਹੋਣ ਕਾਰਨ ਆ ਰਹੀ ਸਮੱਸਿਆਵਾਂ

Jio Services Down: ਰਿਲਾਇੰਸ ਜਿਓ ਦੀ ਸਰਵਿਸ ਬੰਦ ਹੋ ਗਈ ਹੈ। ਜ਼ਿਆਦਾਤਰ ਉਪਭੋਗਤਾਵਾਂ ਦੇ ਮੋਬਾਈਲ ਵਿੱਚ ਸਿਗਨਲ ਨਹੀਂ ਆ ਰਿਹਾ ਹੈ। 20 ਪ੍ਰਤੀਸ਼ਤ ਲੋਕਾਂ ਨੇ ਡਾਊਨਡਿਟੈਕਟਰ 'ਤੇ ਇੰਟਰਨੈਟ ਕਨੈਕਟੀਵਿਟੀ ਵਿੱਚ ਵਿਘਨ ਦੀ ਰਿਪੋਰਟ ਕੀਤੀ ਹੈ।

Jio Services Down: ਜੀਓ ਸੇਵਾ ਬੰਦ! NO ਸਿਗਨਲ ਤੇ ਮੋਬਾਈਲ ਇੰਟਰਨੈਟ ਨਾ ਹੋਣ ਕਾਰਨ ਆ ਰਹੀ ਸਮੱਸਿਆਵਾਂ

Jio Services Down: ਰਿਲਾਇੰਸ ਜਿਓ ਦੀ ਸਰਵਿਸ ਬੰਦ ਹੋ ਗਈ ਹੈ। ਜ਼ਿਆਦਾਤਰ ਉਪਭੋਗਤਾਵਾਂ ਦੇ ਮੋਬਾਈਲ ਵਿੱਚ ਸਿਗਨਲ ਨਹੀਂ ਆ ਰਿਹਾ ਹੈ। 20 ਪ੍ਰਤੀਸ਼ਤ ਲੋਕਾਂ ਨੇ ਡਾਊਨਡਿਟੈਕਟਰ 'ਤੇ ਇੰਟਰਨੈਟ ਕਨੈਕਟੀਵਿਟੀ ਵਿੱਚ ਵਿਘਨ ਦੀ ਰਿਪੋਰਟ ਕੀਤੀ ਹੈ। 14 ਫੀਸਦੀ ਲੋਕਾਂ ਨੂੰ ਜੀਓ ਫਾਈਬਰ (Jio Services Down)  ਚਲਾਉਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਰਿਲਾਇੰਸ ਜਿਓ ਦੀ ਵੈੱਬਸਾਈਟ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ ਅਤੇ ਨਾ ਹੀ ਉਪਭੋਗਤਾ Jio ਐਪ ਨੂੰ ਐਕਸੈਸ ਕਰਨ ਦੇ ਯੋਗ ਹਨ। ਕਰੀਬ 12 ਵਜੇ ਡਾਊਨਡਿਟੈਕਟਰ 'ਤੇ 10 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਆਈਆਂ ਹਨ। ਆਊਟੇਜ ਦੀਆਂ ਸਮੱਸਿਆਵਾਂ ਦਿੱਲੀ, ਲਖਨਊ ਅਤੇ ਮੁੰਬਈ ਵਰਗੇ ਸ਼ਹਿਰਾਂ ਤੋਂ ਜ਼ਿਆਦਾ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: Foreign Destination: ਘੱਟ ਪੈਸਿਆਂ 'ਚ ਕਰਨਾ ਚਾਹੁੰਦੇ ਹੋ ਵਿਦੇਸ਼ ਯਾਤਰਾ, ਇਹ ਦੇਸ਼ ਹਨ ਬੈਸਟ

ਰਿਲਾਇੰਸ ਜੀਓ ਦੀਆਂ ਸੇਵਾਵਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਠੱਪ ਹੋ ਗਈਆਂ ਹਨ। ਇਸ ਦੀ ਸ਼ੁਰੂਆਤ ਅੱਜ ਯਾਨੀ 17 ਸਤੰਬਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਹੋਈ ਸੀ ਅਤੇ ਹੁਣ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਜੀਓ ਡਾਊਨ (Jio Services Down) ਹੈ। ਇਸ ਤੋਂ ਪਹਿਲਾਂ ਮਈ ਅਤੇ ਜੂਨ 2024 ਵਿੱਚ ਵੀ ਮੁੰਬਈ ਵਿੱਚ ਜਿਓ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ। ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਜਿਓ ਦੇ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਹਨ ਪਰ ਅਜੇ ਤੱਕ ਕੰਪਨੀ ਵੱਲੋਂ ਕੋਈ ਠੋਸ ਹੱਲ ਅਤੇ ਭਰੋਸਾ ਨਹੀਂ ਮਿਲਿਆ ਹੈ।

ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਜਿਓ ਦੇ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ 

ਸਿਰਫ 1 ਘੰਟੇ 'ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਡਾਊਨ ਡਿਟੈਕਟਰ 'ਤੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਾਈਟ 'ਤੇ 67 ਫੀਸਦੀ ਲੋਕਾਂ ਨੇ ਸਿਗਨਲ ਨਾ ਹੋਣ, 20 ਫੀਸਦੀ ਨੇ ਮੋਬਾਈਲ ਇੰਟਰਨੈੱਟ ਅਤੇ 14 ਫੀਸਦੀ ਨੇ ਜੀਓ ਫਾਈਬਰ ਬਾਰੇ ਸ਼ਿਕਾਇਤ ਕੀਤੀ ਹੈ। 

Trending news