Khanna News: ਕਾਲਜ ਦੇ ਬਾਹਰ ਮੁੰਡਿਆ ਵਿੱਚ ਖੜਕੀ, ਸ਼ੋਸ਼ਲ ਮੀਡੀਆ ਆਈ.ਡੀ ਨੂੰ ਲੈ ਕੇ ਪਿਆ ਗਾਹ
Advertisement
Article Detail0/zeephh/zeephh2611318

Khanna News: ਕਾਲਜ ਦੇ ਬਾਹਰ ਮੁੰਡਿਆ ਵਿੱਚ ਖੜਕੀ, ਸ਼ੋਸ਼ਲ ਮੀਡੀਆ ਆਈ.ਡੀ ਨੂੰ ਲੈ ਕੇ ਪਿਆ ਗਾਹ

Khanna News: ਜ਼ਖਮੀ ਵਿਅਕਤੀ ਦੇ ਦੋਸਤ ਬਲਵੀਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਕਿਸੇ ਨੇ ਸੋਸ਼ਲ ਮੀਡੀਆ 'ਤੇ ਇੱਕ ਜਾਅਲੀ ਆਈਡੀ ਬਣਾਈ ਸੀ। ਕਿਸੇ ਨੇ ਇਸ ਆਈਡੀ ਦੀ ਚੈਟਿੰਗ ਵਿੱਚ ਉਸਦਾ ਨੰਬਰ ਭੇਜ ਦਿੱਤਾ। 

Khanna News: ਕਾਲਜ ਦੇ ਬਾਹਰ ਮੁੰਡਿਆ ਵਿੱਚ ਖੜਕੀ, ਸ਼ੋਸ਼ਲ ਮੀਡੀਆ ਆਈ.ਡੀ ਨੂੰ ਲੈ ਕੇ ਪਿਆ ਗਾਹ

Khanna News(ਧਰਮਿੰਦਰ ਸਿੰਘ): ਖੰਨਾ ਦੇ ਸਮਰਾਲਾ ਰੋਡ 'ਤੇ ਏਐਸ ਕਾਲਜ ਦੇ ਬਾਹਰ ਖੂਨੀ ਜੰਗ ਹੋਈ। ਇੱਕ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ। ਇਸ ਵਿਦਿਆਰਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲਾਵਰਾਂ ਕੋਲ ਪਿਸਤੌਲ ਹੋਣ ਦਾ ਵੀ ਦੋਸ਼ ਹੈ। ਗੰਭੀਰ ਰੂਪ ਵਿੱਚ ਜ਼ਖਮੀ ਨਵਨੀਤ ਸਿੰਘ (17), ਜੋ ਕਿ ਦੋਰਾਹਾ ਦਾ ਰਹਿਣ ਵਾਲਾ ਹੈ, ਅਤੇ ਬੀਸੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ, ਨੂੰ ਖੰਨਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਫਰਜ਼ੀ ਆਈਡੀ ਨੂੰ ਲੈ ਕੇ ਲੜਾਈ

ਜ਼ਖਮੀ ਵਿਅਕਤੀ ਦੇ ਦੋਸਤ ਬਲਵੀਰ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਕਿਸੇ ਨੇ ਸੋਸ਼ਲ ਮੀਡੀਆ 'ਤੇ ਇੱਕ ਜਾਅਲੀ ਆਈਡੀ ਬਣਾਈ ਸੀ। ਕਿਸੇ ਨੇ ਇਸ ਆਈਡੀ ਦੀ ਚੈਟਿੰਗ ਵਿੱਚ ਉਸਦਾ ਨੰਬਰ ਭੇਜ ਦਿੱਤਾ। ਜਿਸ ਤੋਂ ਬਾਅਦ ਕਾਲਜ ਦੇ ਇੱਕ ਵਿਦਿਆਰਥੀ ਨੇ ਉਸਨੂੰ ਫੋਨ ਕਰਕੇ ਗਾਲ੍ਹਾਂ ਕੱਢੀਆਂ। ਇਸ ਕਾਰਨ ਲੜਾਈ ਸ਼ੁਰੂ ਹੋ ਗਈ। ਸੋਮਵਾਰ ਨੂੰ ਦੋਵੇਂ ਧਿਰਾਂ ਦਾ ਰਾਜੀਨਾਮਾ ਵੀ ਕਰਵਾ ਦਿੱਤਾ ਗਿਆ ਸੀ।  ਪਰ ਦੂਜੇ ਗਰੁੱਪ ਦੇ ਵਿਦਿਆਰਥੀਆਂ ਨੇ ਬਾਹਰੋਂ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਅੱਜ ਨਵਨੀਤ ਸਿੰਘ ''ਤੇ ਹਮਲਾ ਕਰ ਦਿੱਤਾ। ਉਸ ''ਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਜਦੋਂ ਨਵਨੀਤ ''ਤੇ ਕਾਲਜ ਦੇ ਬਾਹਰ ਹਮਲਾ ਹੋਇਆ ਅਤੇ ਉਹ ਜ਼ਖਮੀ ਹੋ ਗਿਆ, ਤਾਂ ਕਾਲਜ ਸਟਾਫ਼ ਅੰਦਰੋਂ ਦੇਖਦਾ ਰਿਹਾ ਪਰ ਕੋਈ ਵੀ ਉਸਨੂੰ ਬਚਾਉਣ ਲਈ ਨਹੀਂ ਆਇਆ ਅਤੇ ਨਾ ਹੀ ਨਵਨੀਤ ਨੂੰ ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸਦੇ ਉਲਟ ਉਹਨਾਂ ਨੂੰ ਕਿਹਾ ਗਿਆ ਕਿ ਕਾਲਜ ਤੋਂ ਬਾਹਰ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।  ਉਹ ਆਪ ਨਵਨੀਤ ਨੂੰ ਸਿਵਲ ਹਸਪਤਾਲ ਲੈ ਕੇ ਆਏ।

ਹਮਲਾਵਰਾਂ ਕੋਲ ਪਿਸਤੌਲ ਵੀ ਸੀ

ਜ਼ਖਮੀ ਨਵਨੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣੇ ਦੋਸਤਾਂ ਨਾਲ ਕਾਲਜ ਦੇ ਗੇਟ ਤੋਂ ਬਾਹਰ ਆਇਆ, ਉਸਨੂੰ ਘੇਰ ਲਿਆ ਗਿਆ। ਉਸ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲਾਵਰਾਂ ਕੋਲ ਪਿਸਤੌਲ ਵੀ ਸੀ। ਉਸਨੂੰ ਮਾਰਨ ਦੇ ਇਰਾਦੇ ਨਾਲ ਉਸਦੇ ਸਿਰ ''ਤੇ ਵਾਰ ਕੀਤਾ ਗਿਆ। ਇਸਤੋਂ ਬਾਅਦ ਹਮਲਾਵਰ ਭੱਜ ਗਏ। ਕਾਲਜ ਵਾਲਿਆਂ ਨੇ ਵੀ ਉਸਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਸੀਟੀ ਸਕੈਨ ਨਾਲ ਸੱਟ ਦੀ ਗੰਭੀਰਤਾ ਦਾ ਪਤਾ ਲੱਗੇਗਾ

ਇਸ ਦੌਰਾਨ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਨਵਨੀਤ ਸਿੰਘ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਸਿਰ ਚੋਂ ਖੂਨ ਦਾ ਪ੍ਰਵਾਹ ਬੰਦ ਕੀਤਾ ਗਿਆ ਹੈ। ਸਰੀਰ ''ਤੇ ਹੋਰ ਵੀ ਸੱਟਾਂ ਹਨ। ਸਿਰ ਦੀ ਸੱਟ ਦੀ ਗੰਭੀਰਤਾ ਦਾ ਪਤਾ ਸੀਟੀ ਸਕੈਨ ਦੁਆਰਾ ਲਗਾਇਆ ਜਾਵੇਗਾ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਐਮਐਲਆਰ ਰਾਹੀਂ ਦਿੱਤੀ ਗਈ ਹੈ।

Trending news