IAF Trishul Excercise: ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਭਾਰਤੀ ਹਵਾਈ ਸੈਨਾ ਕਰੇਗੀ ਵੱਡਾ ਅਭਿਆਸ
Advertisement
Article Detail0/zeephh/zeephh1850019

IAF Trishul Excercise: ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਭਾਰਤੀ ਹਵਾਈ ਸੈਨਾ ਕਰੇਗੀ ਵੱਡਾ ਅਭਿਆਸ

 Trishul Excercise news: ਇਹ ਅਭਿਆਸ ਵੱਡੇ ਪੱਧਰ 'ਤੇ ਲੱਦਾਖ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਫਰੰਟਲਾਈਨ ਬੇਸ ਨੂੰ ਕਵਰ ਕਰੇਗਾ।

IAF Trishul Excercise: ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਭਾਰਤੀ ਹਵਾਈ ਸੈਨਾ ਕਰੇਗੀ ਵੱਡਾ ਅਭਿਆਸ

Indian Air Force, IAF, Trishul Excercise news: ਭਾਰਤੀ ਹਵਾਈ ਸੈਨਾ ਵੱਲੋਂ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ 4 ਸਤੰਬਰ ਤੋਂ ਸ਼ੁਰੂ ਹੋਣ ਵਾਲੇ 11 ਦਿਨਾਂ ਦੀ ਮੈਗਾ ਅਭਿਆਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਸਾਰੇ ਪ੍ਰਮੁੱਖ ਫਰੰਟਲਾਈਨ ਲੜਾਕੂ ਜਹਾਜ਼, ਅਟੈਕ ਹੈਲੀਕਾਪਟਰ, ਮੱਧ-ਹਵਾਈ ਰਿਫਿਊਲਰ ਅਤੇ ਹੋਰ ਅਹਿਮ ਹਵਾਈ ਸੰਪਤੀਆਂ ਸ਼ਾਮਲ ਹੋਣਗੀਆਂ। 

ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਦਾ ਇਹ ਅਭਿਆਸ, ਜਿਸਦਾ ਨਾਮ 'ਤ੍ਰਿਸ਼ੂਲ' ਹੈ, ਭਾਰਤੀ ਅਤੇ ਚੀਨੀ ਫੌਜਾਂ ਵਿਚਕਾਰ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਟਕਰਾਅ ਅਤੇ ਪਾਕਿਸਤਾਨ ਨਾਲ ਲਗਾਤਾਰ ਤਣਾਅਪੂਰਨ ਸਬੰਧਾਂ ਦੇ ਵਿਚਕਾਰ ਹੋ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਹਵਾਈ ਸੈਨਾ ਦੀ ਪੱਛਮੀ ਕਮਾਨ ਵੱਲੋਂ 4-14 ਸਤੰਬਰ ਤੱਕ ਆਯੋਜਿਤ ਕੀਤੇ ਜਾ ਰਹੇ ਇਸ ਅਭਿਆਸ ਦਾ ਮੁੱਖ ਉਦੇਸ਼ ਆਪਣੀ ਫੋਰਸ ਦੀ ਲੜਾਕੂ ਸਮਰੱਥਾ ਨੂੰ ਪਛਾਣਨਾ ਅਤੇ ਵੱਖ-ਵੱਖ ਸੰਚਾਲਨ ਮਾਪਾਂ ਦਾ ਮੁਲਾਂਕਣ ਕਰਨਾ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਭਾਰਤੀ ਹਵਾਈ ਸੈਨਾ ਵੱਲੋਂ ਹਾਲ ਹੀ ਦੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਭ ਤੋਂ ਵੱਡੇ ਅਭਿਆਸਾਂ ਵਿੱਚੋਂ ਇੱਕ ਹੋਵੇਗਾ। ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਦੌਰਾਨ ਅਭਿਆਸ ਲਈ ਪੱਛਮੀ ਏਅਰ ਕਮਾਂਡ ਦੀਆ ਸਾਰੀਆਂ ਪ੍ਰਮੁੱਖ ਸੰਪਤੀਆਂ ਦੇ ਨਾਲ-ਨਾਲ ਹੋਰ ਕਮਾਂਡਾਂ ਦੀਆਂ ਸੰਪਤੀਆਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। 

ਇੰਨਾ ਹੀ ਨਹੀਂ ਬਲਕਿ ਸੂਤਰਾਂ ਨੇ ਇਹ ਵੀ ਦੱਸਿਆ ਕਿ ਅਭਿਆਸ ਦਾ ਹਿੱਸਾ ਬਣਨ ਵਾਲੇ ਲੜਾਕੂ ਜਹਾਜ਼ਾਂ ਵਿੱਚ ਰਾਫੇਲ, ਐਸਯੂ-30 ਐਮਕੇਆਈ, ਜੈਗੁਆਰਜ਼, ਮਿਰਾਜ-2000, ਮਿਗ-29 ਅਤੇ ਮਿਗ-21 ਬਾਇਸਨ ਵੀ ਸ਼ਾਮਲ ਹੋਣਗੇ। ਇਸਦੇ ਨਾਲ ਹੀ ਅਟੈਕ ਹੈਲੀਕਾਪਟਰ, ਮਿਡ-ਏਅਰ ਰਿਫਿਊਲਰ, AWACS (ਏਅਰਬੋਰਨ ਵਾਰਨਿੰਗ ਐਂਡ ਕੰਟਰੋਲ ਸਿਸਟਮ) ਏਅਰਕ੍ਰਾਫਟ ਅਤੇ ਟਰਾਂਸਪੋਰਟ ਫਲੀਟ ਨੂੰ ਵੀ ਅਭਿਆਸ ਲਈ ਤਾਇਨਾਤ ਕੀਤਾ ਜਾਵੇਗਾ।

ਮਿਲੀ ਜਾਣਕਾਰੀ ਦੇ ਮੁਤਾਬਕ ਇਹ ਅਭਿਆਸ ਵੱਡੇ ਪੱਧਰ 'ਤੇ ਲੱਦਾਖ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਫਰੰਟਲਾਈਨ ਬੇਸ ਨੂੰ ਕਵਰ ਕਰੇਗਾ।

zeenews.india.com/hindi/zeephh/politics/india-party-alliance-meeting-in-mumbai-day-2-today-ahead-of-lok-sabha-election-2024/1850006

(For more news apart from Indian Air Force, IAF, Trishul Excercise news, stay tuned to Zee PHH)

Trending news