ICC online fraud news: ਆਈਸੀਸੀ ਨਾਲ ਹੋਈ 20 ਕਰੋੜ ਦੀ ਠੱਗੀ, ਜਾਂਚ ਜਾਰੀ
Advertisement

ICC online fraud news: ਆਈਸੀਸੀ ਨਾਲ ਹੋਈ 20 ਕਰੋੜ ਦੀ ਠੱਗੀ, ਜਾਂਚ ਜਾਰੀ

ਆਨਲਾਈਨ ਧੋਖਾਧੜੀ ਦੀ ਇਸ ਘਟਨਾ ਨੇ ਆਈਸੀਸੀ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਨਾ ਸਿਰਫ਼ ਆਈਸੀਸੀ 'ਚ ਕੰਮ ਕਰ ਰਹੇ ਲੋਕ, ਸਗੋਂ ਹਰ ਕੋਈ ਹੈਰਾਨ ਹੈ। 

ICC online fraud news: ਆਈਸੀਸੀ ਨਾਲ ਹੋਈ 20 ਕਰੋੜ ਦੀ ਠੱਗੀ, ਜਾਂਚ ਜਾਰੀ

ICC online fraud news: ਇੰਨ੍ਹੀ ਦਿਨੀ ਆਨਲਾਈਨ ਧੋਖਾਧੜੀ ਦੀਆਂ ਬਹੁਤ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜੇਕਰ ਅਜਿਹੀਆਂ ਖ਼ਬਰਾਂ ਦੀਆਂ ਗੱਲ ਕਰੀਏ ਤਾਂ ਜ਼ਿਆਦਾਤਰ ਆਮ ਲੋਕ ਹੀ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੁੰਦੇ ਹਨ। ਹਾਲਾਂਕਿ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਅਤੇ ਕਿਵੇਂ ਕੌਣ ਆਨਲਾਈਨ ਠਗੀ ਦਾ ਸ਼ਿਕਾਰ ਬਣ ਜਾਂਦਾ ਹੈ। 

ਹੁਣ ਕਈ ਵੱਡੀਆਂ ਸੰਸਥਾਵਾਂ ਨਾਲ ਸਾਈਬਰ ਧੋਖਾਧੜੀ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਕੁਝ ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨਾਲ ਵਾਪਰਿਆ ਜਦੋਂ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। 

ਮਿਲੀ ਜਾਣਕਾਰੀ ਮੁਤਾਬਕ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਵੱਲੋਂ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨਾਲ ਪੂਰੇ 20 ਕਰੋੜ ਦੀ ਧੋਖਾਧੜੀ ਕੀਤੀ ਗਈ ਹੈ। ਹਾਲਾਂਕਿ ਆਈਸੀਸੀ ਵੱਲੋਂ ਹੁਣ ਤੱਕ ਇਸ ਘਟਨਾ 'ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈ। 

ਕ੍ਰਿਕਟ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਕ੍ਰਿਕਬਜ਼ ਵੱਲੋਂ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ICC ਵੱਲੋਂ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਨਲਾਈਨ ਧੋਖਾਧੜੀ ਦੀ ਇਸ ਘਟਨਾ ਨੇ ਆਈਸੀਸੀ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਨਾ ਸਿਰਫ਼ ਆਈਸੀਸੀ 'ਚ ਕੰਮ ਕਰ ਰਹੇ ਲੋਕ, ਸਗੋਂ ਹਰ ਕੋਈ ਹੈਰਾਨ ਹੈ। 

ਇਹ ਵੀ ਪੜ੍ਹੋ: ਏਅਰ ਇੰਡੀਆ ਨੂੰ 30 ਲੱਖ ਰੁਪਏ ਜੁਰਮਾਨਾ, ਪਾਇਲਟ ਵੀ ਕੀਤਾ ਸਸਪੈਂਡਡ, ਜਾਣੋ ਕੀ ਹੈ ਪੂਰਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਵੱਲੋਂ ਅਮਰੀਕਾ 'ਚ ICC ਸਲਾਹਕਾਰ ਦੇ ਨਾਂ 'ਤੇ ਇੱਕ ਫਰਜ਼ੀ ਈਮੇਲ ਆਈਡੀ ਬਣਾਈ ਗਈ ਅਤੇ ਇਸ ਤੋਂ ICC ਦੇ ਮੁੱਖ ਵਿੱਤ ਅਧਿਕਾਰੀ ਯਾਨੀ CFO ਨੂੰ 20 ਕਰੋੜ ਰੁਪਏ ਤੋਂ ਵੱਧ ਦਾ ਬਿੱਲ ਭੇਜਦਿਆਂ ਉਸ ਨੂੰ ਭੁਗਤਾਨ ਕਰਨ ਲਈ ਕਿਹਾ। 

ਇਸ ਤੋਂ ਬਾਅਦ ਸੀ.ਐਫ.ਓ. ਦੇ ਦਫਤਰ ਵੱਲੋਂ ਬਿੱਲ ਦਾ ਭੁਗਤਾਨ ਕਰ ਦਿੱਤਾ ਗਿਆ। ਹੁਣ ਸਵਾਲ ਕੀਤੇ ਜਾ ਰਹੇ ਹਨ ਕਿ ਸੀਐਫਓ ਦਫ਼ਤਰ ਵਿੱਚ ਬੈਂਕ ਖਾਤੇ ਦੇ ਨੰਬਰ ਵੱਲ ਕਿਸੇ ਨੇ ਧਿਆਨ ਕਿਉਂ ਨਹੀਂ ਦਿੱਤਾ। 

ਇਹ ਵੀ ਪੜ੍ਹੋ: Punjab Weather Update: ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ! ਚੰਡੀਗੜ੍ਹ, ਪੰਜਾਬ ਸਣੇ ਉੱਤਰੀ ਭਾਰਤ 'ਚ ਅਲਰਟ ਜਾਰੀ

(For more news apart from online fraud with ICC, stay tuned to Zee PHH)

Trending news