Gaganyaan Mission TV-D1 Test Flight: ਇਸ ਸਮੇਂ ਦੌਰਾਨ, ਪਹਿਲੇ 'ਕੂ ਮਾਡਿਊਲ' ਰਾਹੀਂ ਪੁਲਾੜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੈਸਟ ਕਰਵਾਏ ਜਾਣਗੇ।
Trending Photos
Gaganyaan Mission TV-D1 Test Flight: ਚੰਦਰਯਾਨ-3 ਮਿਸ਼ਨ ਦੀ ਸਫਲਤਾ ਅਤੇ ਆਦਿਤਿਆ ਐਲ-1 ਦੇ ਲਾਂਚ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੇ ਭਾਰਤ ਦੇ ਅਭਿਲਾਸ਼ੀ ਮਿਸ਼ਨ ਗਗਨਯਾਨ ਮਿਸ਼ਨ ਵੱਲ ਆਪਣਾ ਪਹਿਲਾ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 10 ਵਜੇ ਗਗਨਯਾਨ ਮਿਸ਼ਨ ਦੇ ਪ੍ਰੀਖਣ ਵਾਹਨ ਨੂੰ ਲਾਂਚ ਕੀਤਾ। ਇਸ ਨੂੰ ਟੈਸਟ 'ਵਹੀਕਲ ਐਬੋਰਟ ਮਿਸ਼ਨ-1' (ਟੀਵੀ-ਡੀ1) ਦਾ ਨਾਂ ਦਿੱਤਾ ਗਿਆ ਹੈ।
ਦੱਸ ਦਈਏ ਕਿ ਕੇਂਦਰੀ ਮੰਤਰੀ (ਵਿਗਿਆਨ ਅਤੇ ਤਕਨਾਲੋਜੀ) ਜਿਤੇਂਦਰ ਸਿੰਘ ਨੇ ਗਗਨਯਾਨ ਦੇ ਪ੍ਰੀਖਣ ਦੇ ਮਿਸ਼ਨ ਲਈ ਇਸਰੋ ਨੂੰ ਵਧਾਈ ਦਿੱਤੀ ਹੈ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ ਗਗਨਯਾਨ ਅਤੇ ISRO ਟੀਮ ਨੂੰ ਸ਼ੁੱਭਕਾਮਨਾਵਾਂ ਕਿਉਂਕਿ ਉਹ ਭਾਰਤ ਦੇ ਪਹਿਲੇ ਮਨੁੱਖ ਪੁਲਾੜ ਮਿਸ਼ਨ ਵੱਲ ਕਦਮ ਵਧਾ ਰਹੇ ਹਨ।
ਇਹ ਵੀ ਪੜ੍ਹੋ: Ludhiana News: Zomato ਤੇ Swiggy ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ! ਪੁਲਿਸ ਨੇ ਕੀਤਾ ਕਾਬੂ
ਇੱਕ ਸਿੰਗਲ ਪੜਾਅ ਤਰਲ ਰਾਕੇਟ ਨੂੰ ਟੈਸਟ ਵਾਹਨ ਦੇ ਤੌਰ 'ਤੇ ਵਰਤਿਆ ਜਾਵੇਗਾ ਜੋ ਚਾਲਕ ਦਲ ਦੇ ਨਾਲ-ਨਾਲ ਚਾਲਕ ਦਲ ਦੇ ਬਚਣ ਦੀ ਪ੍ਰਣਾਲੀ ਨੂੰ ਉੱਪਰ ਵੱਲ ਲੈ ਜਾਵੇਗਾ। ਜਦੋਂ ਟੈਸਟ ਵਾਹਨ 17 ਕਿਲੋਮੀਟਰ ਦੀ ਉਚਾਈ 'ਤੇ ਪਹੁੰਚਦਾ ਹੈ, ਤਾਂ ਇਸਦੀ ਰਫਤਾਰ ਲਗਭਗ 1431 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਸ ਦੇ ਨਾਲ ਹੀ ਕਰੂ ਮੋਡਿਊਲ ਅਤੇ ਕਰੂ ਏਸਕੇਪ ਸਿਸਟਮ ਵੱਖ ਹੋ ਜਾਵੇਗਾ। ਇਸ ਤੋਂ ਬਾਅਦ ਕਰੂ ਮੋਡਿਊਲ 'ਚ ਲਗਾਏ ਗਏ ਛੋਟੇ ਪੈਰਾਸ਼ੂਟ ਐਕਟਿਵ ਹੋ ਜਾਣਗੇ। ਜਦੋਂ ਚਾਲਕ ਦਲ 2.5 ਕਿਲੋਮੀਟਰ ਤੋਂ ਘੱਟ ਦੀ ਉਚਾਈ 'ਤੇ ਹੁੰਦਾ ਹੈ, ਤਾਂ ਮੁੱਖ ਪੈਰਾਸ਼ੂਟ ਸਰਗਰਮ ਹੋ ਜਾਵੇਗਾ ਅਤੇ ਇਹ ਬੰਗਾਲ ਦੀ ਖਾੜੀ ਵਿੱਚ ਉਤਰੇਗਾ।
ਮਿਸ਼ਨ ਦੇ ਅਗਲੇ ਪੜਾਅ ਵਿੱਚ ਹੁਣ ਕੀ?
ਆਪਣੇ ਪ੍ਰੀਖਣ ਦੌਰਾਨ ਇਸਰੋ ਆਪਣੇ ਵਾਹਨ ਰਾਹੀਂ ਕਰੂ ਮਾਡਿਊਲ ਸਿਸਟਮ ਨੂੰ 17 ਕਿਲੋਮੀਟਰ ਦੀ ਉਚਾਈ ਤੱਕ ਲੈ ਕੇ ਜਾਵੇਗਾ ਅਤੇ ਫਿਰ ਉੱਥੋਂ ਇਸ ਨੂੰ ਸੁਰੱਖਿਅਤ ਰੂਪ ਨਾਲ ਸਮੁੰਦਰ ਵਿੱਚ ਉਤਾਰਿਆ ਜਾਵੇਗਾ। ਚਾਲਕ ਦਲ ਦੇ ਸ਼੍ਰੀਹਰਿਕੋਟਾ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ 'ਤੇ ਸੁਰੱਖਿਅਤ ਉਤਰਨ ਦੀ ਉਮੀਦ ਹੈ। ਜਿਵੇਂ ਹੀ ਕਰੂ ਮਾਡਿਊਲ ਸਮੁੰਦਰ ਵਿੱਚ ਉਤਰੇਗਾ, ਉੱਥੇ ਮੌਜੂਦ ਜਲ ਸੈਨਾ ਦੀ ਟੀਮ ਇਸ ਨੂੰ ਰਿਕਵਰ ਕਰ ਲਵੇਗੀ।