Delhi Pollution: ਦੀਵਾਲੀ ਤੋਂ ਪਹਿਲਾਂ ਪ੍ਰਦੂਸ਼ਣ ਦੇ ਮਾਮਲੇ ਵਿੱਚ ਦਿੱਲੀ ਦਾ ਹਾਲਾਤ ਕਾਫੀ ਖਰਾਬ ਹੋ ਰਹੇ ਹਨ। ਰਾਜਧਾਨੀ ਦੀ ਹਵਾ ਇਸ ਹੱਦ ਤੱਕ ਖਰਾਬ ਹੋ ਗਈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ।
Trending Photos
Delhi Pollution: ਦੀਵਾਲੀ ਤੋਂ ਪਹਿਲਾਂ ਪ੍ਰਦੂਸ਼ਣ ਦੇ ਮਾਮਲੇ ਵਿੱਚ ਦਿੱਲੀ ਦਾ ਹਾਲਾਤ ਕਾਫੀ ਖਰਾਬ ਹੋ ਰਹੇ ਹਨ। ਰਾਜਧਾਨੀ ਦੀ ਹਵਾ ਇਸ ਹੱਦ ਤੱਕ ਖਰਾਬ ਹੋ ਗਈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਦਿੱਲੀ ਦੇ ਅਨੰਦ ਵਿਹਾਰ ਦੇ ਨੇੜੇ ਹਵਾ ਗੁਣਵੱਤਾ ਸੂਚਕਾਂਕ 400 ਦੇ ਪਾਰ 405 ਦਰਜ ਕੀਤਾ ਗਿਆ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਇਸ ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਉਥੇ ਸੀਪੀਸੀਬੀ ਅਨੁਸਾਰ ਅੱਜ ਸਵੇਰੇ ਅਕਸ਼ਰਧਾਮ ਮੰਦਿਰ ਦਾ ਏਕਿਊਆਈ 361 ਦਰਜ ਕੀਤਾ ਗਿਆ ਹੈ। ਬਵਾਨਾ ਵਿੱਚ 392, ਰੋਹਿਣੀ 380, ਆਈਟੀਓ 357, ਦੁਆਰਕਾ ਸੈਕਟਰ-8 335, ਮੁੰਡਕਾ 356 ਏਕਿਊਆਈ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸ਼ਨਿੱਚਕਵਾਰ ਨੂੰ ਹਵਾ ਦੀ ਦਿਸ਼ਾ ਅਤੇ ਰਫਤਾਰ 'ਚ ਬਦਲਾਅ ਕਾਰਨ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਕਮੀ ਆਈ ਹੈ। ਹਾਲਾਂਕਿ ਲੋਕਾਂ ਨੇ ਖਰਾਬ ਹਵਾ ਵਿੱਚ ਸਾਹ ਲਿਆ। ਦਿੱਲੀ ਦਾ AQI 255 ਦਰਜ ਕੀਤਾ ਗਿਆ। ਇਹ ਸ਼ੁੱਕਰਵਾਰ ਤੋਂ 15 ਸੂਚਕਾਂਕ ਘੱਟ ਹੈ। ਆਨੰਦ ਵਿਹਾਰ, ਰੋਹਿਣੀ, ਦਵਾਰਕਾ, ਮੁੰਡਕਾ ਅਤੇ ਬਵਾਨਾ ਸਮੇਤ 11 ਖੇਤਰਾਂ ਵਿੱਚ AQI 300 ਨੂੰ ਪਾਰ ਕਰ ਗਿਆ।
ਇਹ ਹਵਾ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ, ਜਦੋਂ ਕਿ ਡੀਟੀਯੂ, ਅਸ਼ੋਕ ਵਿਹਾਰ, ਆਈਟੀਓ ਸਮੇਤ 20 ਖੇਤਰਾਂ ਵਿੱਚ ਹਵਾ ਮਾੜੀ ਸ਼੍ਰੇਣੀ ਵਿੱਚ ਰਹੀ। ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟਿਓਰੌਲੋਜੀ (ਆਈਆਈਟੀਐਮ) ਮੁਤਾਬਕ ਸ਼ਨਿੱਚਰਵਾਰ ਨੂੰ ਪੱਛਮ ਤੋਂ ਉੱਤਰ-ਪੂਰਬ ਦਿਸ਼ਾ ਵੱਲ ਹਵਾ ਚੱਲੀ। ਇਸ ਦੌਰਾਨ ਹਵਾ ਦੀ ਰਫ਼ਤਾਰ 8 ਤੋਂ 12 ਕਿਲੋਮੀਟਰ ਪ੍ਰਤੀ ਘੰਟਾ ਰਹੀ। ਐਤਵਾਰ ਨੂੰ, ਹਵਾ ਪੂਰਬ ਤੋਂ ਉੱਤਰ-ਪੱਛਮ ਤੋਂ ਪੂਰਬ ਵੱਲ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ ਛੇ ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਰਹੇਗੀ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਤੋਂ ਅਗਲੇ ਛੇ ਦਿਨਾਂ ਤੱਕ ਰਾਜਧਾਨੀ ਦੇ ਲੋਕ ਬੇਹੱਦ ਖਰਾਬ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹੋਣਗੇ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਭਵਿੱਖਬਾਣੀ ਕੀਤੀ ਹੈ ਕਿ ਹਵਾ ਗੁਣਵੱਤਾ ਸੂਚਕਾਂਕ (AQI) 300 ਤੋਂ ਉੱਪਰ ਰਹਿ ਸਕਦਾ ਹੈ। ਅਜਿਹੇ 'ਚ ਹਵਾ ਪ੍ਰਦੂਸ਼ਣ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰੇਗਾ।
ਸਵੇਰ ਅਤੇ ਸ਼ਾਮ ਨੂੰ ਗੁਲਾਬੀ ਠੰਡ ਮਹਿਸੂਸ ਹੋਣ ਲੱਗੀ
ਦਿੱਲੀ ਵਿੱਚ ਦਿਨ ਵੇਲੇ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਦੇ ਨਾਲ ਹੀ ਸਵੇਰ ਅਤੇ ਸ਼ਾਮ ਨੂੰ ਗੁਲਾਬੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਸ਼ਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 18.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਵੱਧ ਹੈ। ਰਿਜ ਵਿੱਚ ਸਭ ਤੋਂ ਘੱਟ ਤਾਪਮਾਨ 15.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।